ਓਲਡ ਸਟੂਡੈਂਟਸ ਵੈੱਲਫੇਅਰ ਸੁਸਾਇਟੀ ਵੱਲੋਂ ਸਾਲਾਨਾ ਮਿਲਣੀ 3 ਨੂੰ
ਓਲਡ ਸਟੂਡੈਂਟਸ ਵੈਲਫੇਅਰ ਸੁਸਾਇਟੀ ਵੱਲੋਂ ਸਾਲਾਨਾ ਮਿਲਣੀ 3 ਅਪ੍ਰੈਲ ਨੂੰ
Publish Date: Mon, 30 Mar 2026 06:03 PM (IST)
Updated Date: Mon, 30 Mar 2026 06:06 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਡਾ. ਬੀਆਰ ਅੰਬੇਡਕਰ ਟ੍ਰੇਨਿੰਗ ਇੰਸਟੀਚਿਊਟ ਓਲਡ ਸਟੂਡੈਂਟਸ ਵੈੱਲਫੇਅਰ ਸੁਸਾਇਟੀ ਵੱਲੋਂ ਡਾ. ਬੀਆਰ ਅੰਬੇਡਕਰ ਟ੍ਰੇਨਿੰਗ ਅਤੇ ਕਰੀਅਰ ਕੋਰਸਿਜ਼ ਇੰਸਟੀਚਿਊਟ 3ਬੀ-2 ਮੁਹਾਲੀ ਵਿਖੇ 3 ਅਪ੍ਰੈਲ ਸ਼ੁੱਕਰਵਾਰ ਨੂੰ ਸਵੇਰੇ 11.00 ਵਜੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਬਾਰ੍ਹਵੀਂ ਸਾਲਾਨਾ ਮਿਲਣੀ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ, ਐੱਮਐੱਲਏ ਮੁਹਾਲੀ ਇਸ ਮੌਕੇ ‘ਪੇ-ਬੈਕ-ਟੂ-ਸੁਸਾਇਟੀ ਵਿਸ਼ੇ’ ’ਤੇ ਕਰਵਾਏ ਜਾ ਰਹੇ ਸੈਮੀਨਾਰ ਵਿਚ ਬਤੌਰ ਵਿਸ਼ੇਸ ਮਹਿਮਾਨ ਸ਼ਿਰਕਤ ਕਰਨਗੇ, ਜਦਕਿ ਪ੍ਰਿੰਸੀਪਲ, ਅੰਬੇਡਕਰ ਸੰਸਥਾ, ਮੁਹਾਲੀ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ। ਉਨ੍ਹਾਂ ਕਿਹਾ ਕਿ ਬਾਰ੍ਹਵੀਂ ਸਾਲਾਨਾ ਮਿਲਣੀ ਮੌਕੇ ਅੰਬੇਡਕਰ ਸੰਸਥਾ ਤੋਂ ਪੜ੍ਹੇ ਪੁਰਾਣੇ ਵਿਦਿਆਰਥੀ ਜਿਹੜੇ ਕਿ ਪਿਛਲੇ ਸਾਲ ਦੌਰਾਨ ਸੇਵਾਮੁਕਤ ਹੋਏ ਹਨ, ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਭਰ ਦੇ ਅੰਬੇਡਕਰ ਸੰਸਥਾ ਮੁਹਾਲੀ ਤੋਂ ਪੜ੍ਹੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅੰਬੇਡਕਰ ਸੰਸਥਾ ਮੁਹਾਲੀ ਨੂੰ ਸੱਚੇ ਦਿਲੋਂ ਸਜਦਾ ਕਰਨ ਲਈ ਇਸ ਸਮਾਗਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ।