16 ਨੂੰ ਵੋਟਿੰਗ ਰਾਹੀਂ ਪ੍ਰਧਾਨ ਪਦ ਲਈ ਚੋਣ ਕਰਵਾਉਣ ਦਾ ਐਲਾਨ
ਚੇਅਰਮੈਨ ਅਤੇ ਚੋਣ ਕਮੇਟੀ ਵੱਲੋਂ 16 ਮਈ ਨੂੰ ਵੋਟਿੰਗ ਰਾਹੀਂ ਪ੍ਰਧਾਨ ਪਦ ਲਈ ਚੋਣ ਕਰਵਾਉਣ ਦਾ ਐਲਾਨ
Publish Date: Tue, 05 May 2026 08:38 PM (IST)
Updated Date: Wed, 06 May 2026 04:15 AM (IST)
ਸੁਮੇਸ਼ ਠਾਕੁਰ,ਪੰਜਾਬੀ ਜਾਗਰਣ, ਚੰਡੀਗੜ੍ਹ ਸਿੱਖਿਆ ਵਿਭਾਗ ਫੋਰਥ ਕਲਾਸ ਕਰਮਚਾਰੀ ਯੂਨੀਅਨ ਵੱਲੋਂ ਪ੍ਰਧਾਨ ਪਦ ਲਈ ਚੋਣ 16 ਮਈ ਨੂੰ ਵੋਟਿੰਗ ਰਾਹੀਂ ਕਰਵਾਈ ਜਾਵੇਗੀ। ਇਹ ਫੈਸਲਾ ਫੋਰਥ ਕਲਾਸ ਯੂਨੀਅਨ ਦੇ ਚੇਅਰਮੈਨ ਗਿਆ ਪ੍ਰਸਾਦ ਦੀ ਅਧਿਆਕਸ਼ਤਾ ਹੇਠ ਹੋਈ ਬੈਠਕ ਵਿੱਚ ਲਿਆ ਗਿਆ। ਗਿਆ ਪ੍ਰਸਾਦ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਚੋਣ ਕਰਵਾਉਣ ਨੂੰ ਲੈ ਕੇ ਕਸ਼ਮਕਸ਼ ਚੱਲ ਰਹੀ ਸੀ, ਜਿਸ ਨੂੰ ਅਸੀਂ ਲੋਕਤੰਤਰ ਅਤੇ ਸੰਵਿਧਾਨ ਨੂੰ ਸਰਵੋਚ ਰੱਖਦੇ ਹੋਏ ਖਤਮ ਕਰ ਦਿੱਤਾ ਹੈ ਅਤੇ ਹੁਣ ਅਸੀਂ ਨਿਯਮਾਂ ਅਨੁਸਾਰ 16 ਮਈ ਨੂੰ ਚੋਣ ਕਰਵਾਵਾਂਗੇ। ਪ੍ਰਧਾਨ ਪਦ ਲਈ ਨਾਮਜ਼ਦਗੀਆਂ 11 ਮਈ ਤੱਕ ਭਰੀਆਂ ਜਾਣਗੀਆਂ ਤੇ 13 ਮਈ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। 16 ਮਈ ਨੂੰ ਪ੍ਰਧਾਨ ਪਦ ਦੀ ਚੋਣ ਵੋਟਿੰਗ ਰਾਹੀਂ ਹੋਵੇਗੀ। ਗਿਆ ਪ੍ਰਸਾਦ ਨੇ ਇਹ ਵੀ ਦੱਸਿਆ ਕਿ ਸਾਡੀ ਯੂਨੀਅਨ ਰਜਿਸਟਰਡ ਹੈ, ਇਸ ਲਈ ਅਸੀਂ ਲੇਬਰ ਕਮਿਸ਼ਨਰ ਦਫ਼ਤਰ ਨੂੰ ਬੇਨਤੀ ਕੀਤੀ ਹੈ ਕਿ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਕਰਵਾਉਣ ਲਈ ਕਿਸੇ ਜ਼ਿੰਮੇਵਾਰ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ, ਤਾਂ ਜੋ ਚੋਣ ਸ਼ਾਂਤੀਪੂਰਨ ਅਤੇ ਬਿਨਾ ਰੁਕਾਵਟ ਪੂਰੀ ਹੋ ਸਕੇ।