ਅਮਰੀਕਾ ਦੀ ਫੇਅਰਮੋਂਟ ਸਟੇਟ ਯੂਨੀਵਰਸਿਟੀ ਕਰਵਾ ਰਹੀ ਹੈ ਏਐਸਸੀਈ ਕਾਂਕਰੀਟ ਕੈਨੋ ਫਾਈਨਲਜ਼
ਅਮਰੀਕਾ ਦੀ ਫੇਅਰਮੋਂਟ ਸਟੇਟ ਯੂਨੀਵਰਸਿਟੀ ਕਰਵਾ ਰਹੀ ਹੈ ਏਐਸਸੀਈ ਕਾਂਕਰੀਟ ਕੈਨੋ ਫਾਈਨਲਜ਼
Publish Date: Tue, 05 May 2026 08:37 PM (IST)
Updated Date: Wed, 06 May 2026 04:15 AM (IST)

ਸਿਟੀ ਰਿਪੋਰਟਰ, ਪੰਜਾਬ ਜਾਗਰਣ, ਚੰਡੀਗੜ੍ਹ ਅਮਰੀਕਨ ਸੋਸਾਇਟੀ ਆਫ ਸਿਵਲ ਇੰਜੀਨੀਅਰਜ਼ (ਏਐਸਸੀਈ), ਯੂਐਸਏ ਨੇ ਪੇਕ ਦੇ ਏਐਸਸੀਈ ਸਟੂਡੈਂਟ ਚੈਪਟਰ ਨੂੰ 25 ਤੋਂ 27 ਜੂਨ 2026 ਨੂੰ ਅਮਰੀਕਾ ਦੀ ਫੇਅਰਮੋਂਟ ਸਟੇਟ ਯੂਨੀਵਰਸਿਟੀ ਵਿੱਚ ਹੋਣ ਵਾਲੀਆਂ ਕਾਂਕਰੀਟ ਕੈਨੋ ਫਾਈਨਲਜ਼ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਹੈ। ਇਹ ਪੇਕ ਦੇ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਮੰਚ ‘ਤੇ ਆਪਣੀ ਤਕਨੀਕੀ ਕਾਬਲੀਅਤ ਅਤੇ ਨਵੀਨਤਾ ਦਿਖਾਉਣ ਦਾ ਸੁਨੇਹਰਾ ਮੌਕਾ ਹੈ। ਇਹ ਸੱਦਾ ਪੇਕ ਵੱਲੋਂ 25 ਤੋਂ 28 ਮਾਰਚ ਨੂੰ ਕਰਵਾਏ ਗਏ ਏਐਸਸੀਈ ਇੰਡੀਆ ਸਿਮਪੋਜ਼ਿਯਮ ਤੋਂ ਬਾਅਦ ਮਿਲਿਆ। ਪੇਕ ਦੇ ਇਸ ਸਿਮਪੋਜ਼ਿਯਮ ਵਿੱਚ ਦੇਸ਼ ਭਰ ਤੋਂ ਲਗਭਗ 150 ਸਿਵਲ ਇੰਜੀਨੀਅਰਿੰਗ ਵਿਦਿਆਰਥੀਆਂ ਨੇ ਭਾਗ ਲਿਆ ਸੀ। ਬਾਕਸ 2014 ਵਿੱਚ ਸਥਾਪਿਤ ਹੋਈ ਸੋਸਾਇਟੀ, ਕਈ ਇਨਾਮ ਹਾਸਲ ਕਰ ਚੁੱਕੀ: ਏਐਸਸੀਈ ਪੇਕ ਸਟੂਡੈਂਟ ਚੈਪਟਰ ਦੀ ਤਕਨੀਕੀ ਸੋਸਾਇਟੀ 2014 ਵਿੱਚ ਸਥਾਪਿਤ ਹੋਈ ਸੀ। ਇਸ ਨੂੰ ਬੈਸਟ ਸਟੂਡੈਂਟ ਚੈਪਟਰ ਐਵਾਰਡ, ਆਉਟਸਟੈਂਡਿੰਗ ਫੈਕਲਟੀ ਐਡਵਾਈਜ਼ਰ ਐਵਾਰਡ, ਸਟੂਡੈਂਟ ਲੀਡਰਸ਼ਿਪ ਐਵਾਰਡ ਸਮੇਤ ਕਈ ਸਨਮਾਨ ਮਿਲੇ ਹਨ। ਏਐੱਸਸੀਈ ਪੇਕ ਸਟੂਡੈਂਟ ਚੈਪਟਰ ਦੇ ਫੈਕਲਟੀ ਇੰਚਾਰਜ ਡਾ. ਹਰਅਮ੍ਰਿਤ ਸਿੰਘ ਸੰਧੂ ਨੇ ਕਿਹਾ, “ਇਹ ਸੱਦਾ ਸਾਡੇ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਮੰਚ ‘ਤੇ ਆਪਣੀਆਂ ਤਕਨੀਕੀ ਯੋਗਤਾਵਾਂ ਦਿਖਾਉਣ ਦਾ ਸ਼ਾਨਦਾਰ ਮੌਕਾ ਹੈ। ਇਹ ਪੇਕ ਦੇ ਸਿਵਲ ਇੰਜੀਨੀਅਰਿੰਗ ਸਮੂਹ ਦੀ ਮਿਹਨਤ ਅਤੇ ਪ੍ਰਤਿਭਾ ਨੂੰ ਦਰਸਾਉਂਦਾ ਹੈ।” ਪੇਕ ਦੇ ਨਿਰਦੇਸ਼ਕ ਪ੍ਰੋ. ਰਾਜੇਸ਼ ਭਾਟੀਆ ਨੇ ਵੀ ਟੀਮ ਨੂੰ ਵਧਾਈ ਦਿੰਦਿਆਂ ਆਪਣੀ ਖੁਸ਼ੀ ਜਤਾਈ। ਉਨ੍ਹਾਂ ਕਿਹਾ ਕਿ ਪੇਕ ਹਮੇਸ਼ਾ ਉਤਕ੍ਰਿਸ਼ਟਤਾ, ਇਮਾਨਦਾਰੀ ਅਤੇ ਨਵੀਨਤਾ ਦੇ ਮੁੱਲਾਂ ‘ਤੇ ਖੜ੍ਹਾ ਰਿਹਾ ਹੈ। ਸਾਡੇ ਸਿਵਲ ਇੰਜੀਨੀਅਰਿੰਗ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਸਮਰਪਣ, ਨੈਤਿਕਤਾ ਅਤੇ ਕਠੋਰ ਮਿਹਨਤ ਗਲੋਬਲ ਪਛਾਣ ਦਿਵਾਉਂਦੀ ਹੈ। ਮੈਨੂੰ ਯਕੀਨ ਹੈ ਕਿ ਸਾਡੀ ਟੀਮ ਪੇਕ ਦੇ ਮੁੱਲਾਂ ਨੂੰ ਕਾਇਮ ਰੱਖਦਿਆਂ ਦੇਸ਼ ਦਾ ਨਾਮ ਰੋਸ਼ਨ ਕਰੇਗੀ। ਫਾਈਨਲਜ਼ ਵਿੱਚ ਪੇਕ ਦੀ ਨੁਮਾਇੰਦਗੀ ਕਰਨ ਵਾਲੀ ਵਿਦਿਆਰਥੀ ਟੀਮ ਵਿੱਚ ਬਲਕਰਨ ਸਿੰਘ, ਅਰਜੁਨ, ਵਿਸ਼ਵਮ, ਵੈਭਵ, ਅੰਸ਼, ਦਾਨਿਸ਼ ਅਤੇ ਈਸ਼ਾਨ ਸ਼ਾਮਲ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਫੈਕਲਟੀ ਇੰਚਾਰਜ ਡਾ. ਹਰ ਅਮ੍ਰਿਤ ਸਿੰਘ ਸੰਧੂ ਵੀ ਹੋਣਗੇ।