ਯੂਟੀ ਪੁਲ ’ਚ ਹੋਵੇਗਾ 3 ਫ਼ੀਸਦੀ ਓਬੀਸੀ ਕੈਟਾਗਿਰੀ ਅਧੀਨ ਦਾਖਲਾ
ਯੂਟੀ ਪੁਲ ਵਿੱਚ ਹੋਵੇਗਾ ਤਿੰਨ ਫ਼ੀਸਦੀ ਓਬੀਸੀ ਕੈਟੇਗਰੀ ਅਧੀਨ ਦਾਖਲਾ
Publish Date: Tue, 05 May 2026 07:13 PM (IST)
Updated Date: Wed, 06 May 2026 04:14 AM (IST)

ਫਲੈਗ: ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪ੍ਰਸ਼ਾਸਨ ਦੀ ਪਹਿਲ ਮਈ ਦੇ ਤੀਜੇ ਜਾਂ ਚੌਥੇ ਹਫ਼ਤੇ ’ਚ ਸ਼ੁਰੂ ਹੋਣਗੇ ਸ਼ਹਿਰ ਦੇ 11 ਕਾਲਜਾਂ ਵਿੱਚ ਅੰਡਰ ਗ੍ਰੈਜੂਏਟ ਦਾਖਲੇ 21 ਹਜ਼ਾਰ ਤੋਂ ਵੱਧ ਵਿਦਿਆਰਥੀ ਹਰ ਸਾਲ ਅੰਡਰ-ਗ੍ਰੈਜੂਏਟ ਪਹਿਲੇ ਸਾਲ ’ਚ ਲੈਂਦੇ ਹਨ ਦਾਖਲਾ ਸੁਮੇਸ਼ ਠਾਕੁਰ, ਪੰਜਾਬੀ ਜਾਗਰਣ, ਚੰਡੀਗੜ੍ਹ: ਚੰਡੀਗੜ੍ਹ: ਸ਼ਹਿਰ ਦੇ 11 ਕਾਲਜਾਂ ਵਿੱਚ ਹੋਣ ਵਾਲੇ ਅੰਡਰ ਗ੍ਰੈਜੂਏਟ (ਯੂਜੀ) ਦਾਖਲਿਆਂ ਵਿੱਚ ਇਸ ਵਾਰ ਓਬੀਸੀ ਕੈਟਾਗਿਰੀ ਦੇ ਵਿਦਿਆਰਥੀਆਂ ਨੂੰ ਰਿਜ਼ਰਵ ਕੋਟੇ ਹੇਠ ਦਾਖਲਾ ਮਿਲੇਗਾ। ਇਹ ਦਾਖਲਾ ਯੂਟੀ ਪੁਲ ਦੀਆਂ 85 ਫੀਸਦੀ ਸੀਟਾਂ ‘ਤੇ ਹੋਵੇਗਾ। ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਸਰਕਾਰੀ ਤੇ ਗੈਰ-ਸਰਕਾਰੀ ਕਾਲਜਾਂ ਵਿੱਚ ਯੂਜੀ ਦਾਖਲਿਆਂ ਵਿੱਚ ਪਹਿਲੀ ਵਾਰ ਓਬੀਸੀ ਕੋਟੇ ਹੇਠ ਪ੍ਰਵੇਸ਼ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਸਿੱਖਿਆ ਸੰਸਥਾਵਾਂ ’ਚ 27 ਫੀਸਦੀ ਕੋਟਾ ਓਬੀਸੀ ਕੈਟਾਗਿਰੀ ਲਈ ਰੱਖਦੀ ਹੈ। ਚੰਡੀਗੜ੍ਹ ਵਿੱਚ ਇਹ 27 ਫੀੀਸਦੀ ਕੋਟਾ ਆਉਣ ਵਾਲੇ 6 ਸਾਲਾਂ ’ਚ ਪੂਰੀ ਤਰ੍ਹਾਂ ਲਾਗੂ ਕੀਤਾ ਜਾਣਾ ਹੈ, ਜਿਸ ਦੀ ਸ਼ੁਰੂਆਤ ਇਸ ਅਕਾਦਮਿਕ ਸੈਸ਼ਨ ’ਚ 3 ਫੀਸੀਦੀ ਨਾਲ ਕੀਤੀ ਜਾ ਰਹੀ ਹੈ। ਸ਼ਹਿਰ ਦੇ ਕਾਲਜਾਂ ਵਿੱਚ 85-15 ਦੇ ਅਨੁਪਾਤ ਨਾਲ ਦਾਖਲੇ ਹੁੰਦੇ ਹਨ। 85 ਫੀਸਦੀ ਯੂਟੀ ਪੁਲ ਵਿੱਚ ਸ਼ਹਿਰ ਦੇ ਸਕੂਲਾਂ ਤੋਂ ਪਾਸ ਵਿਦਿਆਰਥੀਆਂ ਨੂੰ ਦਾਖਲਾ ਮਿਲਦਾ ਹੈ, ਜਦਕਿ ਬਾਕੀ 15 ਫੀਸਦੀ ਸੀਟਾਂ ‘ਤੇ ਹੋਰ ਰਾਜਾਂ ਦੇ ਵਿਦਿਆਰਥੀ ਦਾਖਲਾ ਲੈਂਦੇ ਹਨ। ਸ਼ਹਿਰ ’ਚ ਯੂਜੀ ਦਾਖਲਿਆਂ ਲਈ 21 ਹਜ਼ਾਰ ਤੋਂ ਵੱਧ ਵਿਦਿਆਰਥੀ ਹਰ ਸਾਲ ਦਾਖਲਾ ਲੈਂਦੇ ਹਨ। ਇਹ ਦਾਖਲੇ ਆਰਟਸ, ਸਾਇੰਸ, ਕਾਮਰਸ ਤੇ ਵੋਕੇਸ਼ਨਲ ਸੰਕਾਏ ਵਿੱਚ ਹੁੰਦੇ ਹਨ। ਦਾਖਲਾ ਪ੍ਰਕਿਰਿਆ ਕਾਮਨ ਸ਼ਡਿਊਲ ਦੇ ਅਧੀਨ ਹੁੰਦੀ ਹੈ, ਜਿਸ ਵਿੱਚ ਵਿਦਿਆਰਥੀ ਆਨਲਾਈਨ ਅਰਜ਼ੀ ਦੇ ਕੇ ਮੈਰਿਟ ਦੇ ਆਧਾਰ ‘ਤੇ ਦਾਖਲਾ ਲੈਂਦੇ ਹਨ। ਬਾਕਸ: ਓਬੀਸੀ, ਐੱਸਸੀ, ਐੱਸਟੀ, ਸੈਨਿਕਾਂ ਦੇ ਨਾਲ ਸਿੰਗਲ ਗਰਲ ਚਾਈਲਡ ਨੂੰ ਵੀ ਮਿਲਦਾ ਹੈ ਦਾਖਲਾ ਸ਼ਹਿਰ ਦੇ ਕਾਲਜਾਂ ਵਿੱਚ ਪਹਿਲੀ ਵਾਰ ਓਬੀਸੀ ਕੈਟਾਗਿਰੀ ਲਈ ਦਾਖਲੇ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਐੱਸਸੀ-ਐੱਸਟੀ ਲਈ 15 ਤੋਂ 18 ਫੀਸਦੀ ਕੋਟਾ, ਦਿਵਿਆਂਗ ਕੈਟਾਗਿਰੀ, ਸੈਨਿਕ ਤੇ ਅਰਧ-ਸੈਨਿਕ ਬਲਾਂ ਦੇ ਬੱਚਿਆਂ ਲਈ ਪੰਜ ਫੀਸਦੀ ਸੀਟਾਂ ਰਾਖਵੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਸਿੰਗਲ ਗਰਲ ਚਾਈਲਡ ਲਈ ਵੀ ਹਰ ਕਾਲਜ ਵਿੱਚ ਵੱਖਰੀਆਂ ਸੀਟਾਂ ਦਾ ਪ੍ਰਬੰਧ ਹੁੰਦਾ ਹੈ। ਬਾਕਸ: ਪੀਜੀਜੀਸੀ-46 ਤਿਆਰ ਕਰ ਰਿਹਾ ਹੈ ਪ੍ਰੋਸਪੈਕਟਸ ਯੂਜੀ ਦਾਖਲਿਆਂ ਲਈ ਪ੍ਰੋਸਪੈਕਟਸ ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ਸੈਕਟਰ-46 ਤਿਆਰ ਕਰ ਰਿਹਾ ਹੈ। ਸੀਬੀਐੱਸਈ ਅਤੇ ਨੇੜਲੇ ਰਾਜਾਂ ਦੇ ਬੋਰਡਾਂ ਵੱਲੋਂ 12ਵੀਂ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਦਾਖਲਾ ਪ੍ਰਕਿਰਿਆ ਸ਼ੁਰੂ ਹੋਵੇਗੀ। ਸ਼ਹਿਰ ਦੇ ਸਾਰੇ ਕਾਲਜਾਂ ਵਿੱਚ ਆਰਟਸ ਵਿੱਚ ਦਾਖਲੇ ਨਾਨ-ਸੈਂਟਰਲਾਈਜ਼ਡ ਤਰੀਕੇ ਨਾਲ ਹੁੰਦੇ ਹਨ, ਜਦਕਿ ਬੀਬੀਏ, ਬੀਸੀਆਏ, ਬੀਕਾਮ ਤੇ ਬੀਐੱਸਸੀ ਕੋਰਸਾਂ ਲਈ ਸੈਂਟਰਲਾਈਜ਼ਡ ਪ੍ਰਕਿਰਿਆ ਰਾਹੀਂ ਅਰਜ਼ੀ ਦੇਣੀ ਪੈਂਦੀ ਹੈ। ਅਰਜ਼ੀ ਲਈ ਵਿਦਿਆਰਥੀਆਂ ਨੂੰ ਉੱਚਤਰ ਸਿੱਖਿਆ ਵਿਭਾਗ ਦੀ ਅਧਿਕਾਰਿਕ ਵੈੱਬਸਾਈਟ dhe.chd.gov.in ‘ਤੇ ਜਾ ਕੇ ਰਜਿਸਟਰ ਕਰਨਾ ਹੋਵੇਗਾ। ਰਜਿਸਟ੍ਰੇਸ਼ਨ ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਅਤੇ ਦਾਖਲਾ ਮਿਲਣ ਉਪਰੰਤ ਕਾਲਜ ਵਿੱਚ ਦਸਤਾਵੇਜ਼ ਜਮ੍ਹਾਂ ਕਰਵਾ ਕੇ ਫੀਸ ਭਰਨ ਤੋਂ ਬਾਅਦ ਪੜਾਈ ਸ਼ੁਰੂ ਹੁੰਦੀ ਹੈ। ਬਾਕਸ: ਨਾਨ-ਸੈਂਟਰਲਾਈਜ਼ਡ ’ਚ ਵੱਖ-ਵੱਖ ਤੇ ਸੈਂਟਰਲਾਈਜ਼ਡ ’ਚ ਇੱਕਠੇ ਅਰਜ਼ੀ ਨਾਨ-ਸੈਂਟਰਲਾਈਜ਼ਡ ਕੋਰਸਾਂ (ਜਿਵੇਂ ਬੀਏ) ਲਈ ਵਿਦਿਆਰਥੀ ਹਰ ਕਾਲਜ ਦੇ ਵੱਖਰੇ ਆਨਲਾਈਨ ਲਿੰਕ ‘ਤੇ ਅਰਜ਼ੀ ਦੇਣਗੇ। ਜਦਕਿ ਸੈਂਟਰਲਾਈਜ਼ਡ ਪ੍ਰਕਿਰਿਆ ਵਿੱਚ ਇੱਕ ਹੀ ਪਲੇਟਫਾਰਮ ‘ਤੇ ਤਿੰਨ-ਚਾਰ ਕਾਲਜ ਚੁਣੇ ਜਾ ਸਕਦੇ ਹਨ। ਮੈਰਿਟ ਅਤੇ ਉਪਲਬਧ ਸੀਟਾਂ ਦੇ ਆਧਾਰ ‘ਤੇ ਵਿਦਿਆਰਥੀ ਨੂੰ ਦਾਖਲਾ ਮਿਲਦਾ ਹੈ।