ਨੌਜਵਾਨ ਨੇ ਦਰੱਖਤ ਨਾਲ ਲਿਆ ਫ਼ਾਹਾ
ਨੌਜਵਾਨ ਨੇ ਦਰੱਖਤ ਨਾਲ ਫ਼ਾਹਾ ਲਗਾਇਆ
Publish Date: Sat, 04 Apr 2026 07:55 PM (IST)
Updated Date: Sat, 04 Apr 2026 07:58 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਧਨਾਸ ਮੱਛੀ ਮਾਰਕੀਟ ਦੇ ਨੇੜੇ ਸਥਿਤ ਸਰਕਾਰੀ ਟਿਊਬਵੈੱਲ ਕੋਲ ਇੱਕ ਨੌਜਵਾਨ ਨੇ ਦਰੱਖਤ ਨਾਲ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਧਨਾਸ ਸਮਾਲ ਫਲੈਟ ਦੇ ਰਹਿਣ ਵਾਲੇ ਕਿਸ਼ਨਾ ਉਰਫ਼ ਆਲੂ (21) ਵਜੋਂ ਹੋਈ ਹੈ। ਸੂਚਨਾ ਮਿਲਣ ’ਤੇ ਸਾਰੰਗਪੁਰ ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤਾ। ਜਾਣਕਾਰੀ ਮੁਤਾਬਿਕ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਕਿਸ਼ਨ ਮੋਟਰ ਮਕੈਨਿਕ ਦਾ ਕੰਮ ਕਰਦਾ ਸੀ। ਉਹ ਬਿਨਾਂ ਦੱਸੇ ਘਰ ਤੋਂ ਚਲਾ ਗਿਆ ਸੀ। ਸ਼ਨਿਚਰਵਾਰ ਸਵੇਰੇ ਉਸ ਦੀ ਲਾਸ਼ ਧਨਾਸ ਮੱਛੀ ਮਾਰਕੀਟ ਦੇ ਨੇੜੇ ਸਰਕਾਰੀ ਟਿਊਬਵੈੱਲ ਕੋਲ ਅੰਬ ਦੇ ਦਰੱਖਤ ਨਾਲ ਲਟਕੀ ਮਿਲੀ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਦਰੱਖਤ ਤੋਂ ਹੇਠਾਂ ਉਤਾਰਿਆ ਗਿਆ। ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ।