ਟੇਰੇਰਿਸਟ ਪੀੜਤ ਪਰਿਵਾਰਾਂ ਦੇ ਮਸਲਿਆਂ ’ਤੇ ਕਟਾਰੀਆ ਨਾਲ ਮੁਲਾਕਾਤ
ਸਤਿੰਦਰ ਪਾਲ ਸਿੰਘ ਸਿੱਧੂ ਦੀ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ
Publish Date: Mon, 16 Mar 2026 07:09 PM (IST)
Updated Date: Mon, 16 Mar 2026 07:13 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਆਲ ਇੰਡੀਆ ਟੇਰੇਰਿਸਟ ਵਿਕਟਿਮਜ਼ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਸਿੱਧੂ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਲਗਭਗ 50 ਹਜ਼ਾਰ ਦੇ ਕਰੀਬ ਟੇਰੇਰਿਸਟ ਪੀੜਤ ਪਰਿਵਾਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚਿੰਤਾਵਾਂ ਬਾਰੇ ਰਾਜਪਾਲ ਨੂੰ ਜਾਣੂ ਕਰਵਾਇਆ। ਇਸ ਮੁਲਾਕਾਤ ਦੌਰਾਨ ਸਤਿੰਦਰ ਸਿੰਘ ਸਿੱਧੂ ਨੇ ਰਾਜਪਾਲ ਨੂੰ ਮੰਗ ਪੱਤਰ ਵੀ ਸੌਂਪਿਆ। ਦੋਵਾਂ ਵਿਚਕਾਰ ਲੰਬੇ ਸਮੇਂ ਤੱਕ ਗੱਲਬਾਤ ਚਲਦੀ ਰਹੀ। ਰਾਜਪਾਲ ਨੇ ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਅੱਤਵਾਦ ਪੀੜਤ ਪਰਿਵਾਰਾਂ ਦੇ ਇੱਕ ਵਫ਼ਦ ਨਾਲ ਮੁਲਾਕਾਤ ਕਰਨ ਲਈ ਸਹਿਮਤੀ ਪ੍ਰਦਾਨ ਕੀਤੀ ਹੈ। ਇਹ ਵਫ਼ਦ ਆਪਣੇ ਮਸਲੇ ਅਤੇ ਮੰਗਾਂ ਰਾਜਪਾਲ ਦੇ ਸਾਹਮਣੇ ਰੱਖੇਗਾ ਤਾਂ ਜੋ ਉਨ੍ਹਾਂ ਦੇ ਯੋਗ ਹੱਲ ਅਤੇ ਸਹਿਯੋਗ ਬਾਰੇ ਵਿਚਾਰ ਕੀਤਾ ਜਾ ਸਕੇ। ਰਾਜਪਾਲ ਨੇ ਕਿਹਾ ਕਿ ਉਹ ਟੈਰਰਿਸਟ ਪੀੜਤ ਪਰਿਵਾਰਾਂ ਦੀ ਸਮੱਸਿਆ ’ਤੇ ਜਲਦੀ ਗੌਰ ਕਰਨਗੇ।