ਸੈਂਟਰਲ ਬੈਂਕ ਆਫ ਇੰਡੀਆ ਦਾ ਵਿੱਤੀ ਸਮਾਵੇਸ਼ਣ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ
ਸੈਂਟਰਲ ਬੈਂਕ ਆਫ ਇੰਡੀਆ ਵਲੋਂ ਵਿੱਤੀ ਸਮਾਵੇਸ਼ਣ ਲਈ ਕਰਵਾਏ ਗਏ ਵਿਸ਼ੇਸ਼ ਅਭਿਆਨ ਦੌਰਨ ਮੌਜੂਦ ਅਧਿਕਾਰੀ
Publish Date: Thu, 18 Sep 2025 07:46 PM (IST)
Updated Date: Thu, 18 Sep 2025 07:47 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਸੈਂਟਰਲ ਬੈਂਕ ਆਫ ਇੰਡੀਆ ਦੀ ਮੌਲੀ ਬੈਦਵਾਂ ਸ਼ਾਖਾ ਵਿੱਚ ਵਿੱਤੀ ਸੇਵਾਵਾਂ ਵਿਭਾਗ (ਭਾਰਤ ਸਰਕਾਰ) ਅਤੇ ਭਾਰਤੀ ਰਿਜ਼ਰਵ ਬੈਂਕ ਦੇ ਮਾਰਗਦਰਸ਼ਨ ਹੇਠ ਵਿੱਤੀ ਸਮਾਵੇਸ਼ਣ ਸੰਤ੍ਰੁਪਤੀ ਮੁਹਿੰਮ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਪ੍ਰਸ਼ਾਂਤ ਕੁਮਾਰ ਗੋਇਲ, ਜੁਆਇੰਟ ਸਕੱਤਰ, ਵਿੱਤੀ ਸੇਵਾਵਾਂ ਵਿਭਾਗ ਸਨ। ਉਨ੍ਹਾਂ ਨਾਲ ਆਰਬੀਆਈ ਚੰਡੀਗੜ੍ਹ ਦੇ ਉਪ ਜਨਰਲ ਮੈਨੇਜਰ ਨਵਨੀਤ ਸਿੰਘ ਵੀ ਹਾਜ਼ਰ ਸਨ। ਸਵਾਗਤ ਟੀਸੀ ਮੀਣਾ (ਉਪ ਜ਼ੋਨਲ ਹੈੱਡ) ਅਤੇ ਰਾਮ ਕੁਮਾਰ ਯਾਦਵ (ਖੇਤਰੀ ਪ੍ਰਮੁੱਖ, ਸੈਂਟਰਲ ਬੈਂਕ ਆਫ ਇੰਡੀਆ) ਨੇ ਕੀਤਾ। ਇਸ ਮੌਕੇ ਹੋਰ ਸੀਨੀਅਰ ਅਧਿਕਾਰੀ ਰਾਜ ਕਿਰਣ ਜੋਹਰੀ (ਨਾਬਾਰਡ ਪੰਜਾਬ), ਆਰਕੇ ਮੀਣਾ (ਐੱਸਐੱਲਬੀਸੀ), ਸੋਮਦਾਸ (ਪੀਐੱਨਬੀ ਮੋਹਾਲੀ), ਅਸ਼ੋਕ ਪੁਨੀਆ (ਸੈਂਟਰਲ ਬੈਂਕ ਆਫ ਇੰਡੀਆ) ਅਤੇ ਐੱਮਕੇ ਭਾਰਦਵਾਜ (ਐੱਲਡੀਐੱਮ) ਵੀ ਮੌਜੂਦ ਸਨ। ਗੋਇਲ ਨੇ ਜਨ-ਧਨ ਨਾਲ ਸਬੰਧਿਤ ਬੀਮਾ ਯੋਜਨਾਵਾਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗਾਹਕਾਂ ਨੂੰ ਧੋਖਾਧੜੀ ਤੋਂ ਬਚਣ ਲਈ ਕੇਵਾਈਸੀ ਅਪਡੇਟ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਗਾਹਕਾਂ ਨੇ ਹਿੱਸਾ ਲਿਆ ਅਤੇ ਕਿਫ਼ਾਇਤੀ ਬੀਮਾ ਰਾਹੀਂ ਵਿੱਤੀ ਸੁਰੱਖਿਆ ਦੇ ਮਹੱਤਵ ’ਤੇ ਜ਼ੋਰ ਦਿੱਤਾ ਗਿਆ।