ਐੱਮਐੱਸਸੀਏ ਵੱਲੋਂ ਸੰਗੀਤ ਪ੍ਰੋਗਰਾਮ ਦਾ ਆਗ਼ਾਜ਼
ਐੱਮਐੱਸਸੀਏ ਵੱਲੋਂ ਸੰਗੀਤ ਪ੍ਰੋਗਰਾਮ ਦਾ ਆਗ਼ਾਜ਼
Publish Date: Sat, 14 Feb 2026 05:28 PM (IST)
Updated Date: Sat, 14 Feb 2026 05:30 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ (ਐੱਮਐੱਸਸੀਏ) ਵੱਲੋਂ ਇਕ ਸੰਗੀਤਕ ਪ੍ਰੋਗਰਾਮ ਗਾ ਮੇਰੇ ਮਨ ਗਾ ਕਰਵਾਇਆ ਗਿਆ। ਇਸ ਬਾਰੇ ਪ੍ਰਧਾਨ ਬ੍ਰਿਗੇਡੀਅਰ ਜੇਐੱਸ ਜਗਦੇਵ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਚੀਨ ਕਲਾ ਕੇਂਦਰ ਸੈਕਟਰ-71, ਮੁਹਾਲੀ ਵਿਚ ਸਾਡਾ ਅੱਜ ਦਾ ਸੰਗੀਤਕ ਪ੍ਰੋਗਰਾਮ “ਗਾ ਮੇਰੇ ਮਨ ਗਾ” ਸਾਡੀਆਂ ਸਾਰੀਆਂ ਉਮੀਦਾਂ ਤੋਂ ਵੱਧ ਗਿਆ ਅਤੇ ਇਕ ਸ਼ਾਨਦਾਰ ਸਫ਼ਲ ਸਾਬਤ ਹੋਇਆ। ਗੀਤਾਂ ਦੀ ਚੋਣ ਸ਼ਾਨਦਾਰ ਸੀ ਅਤੇ ਹਰੇਕ ਪ੍ਰਦਰਸ਼ਨ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਇਸ ਮੌਕੇ ਐਸੋਸੀਏਸ਼ਨ ਦੇ ਤਕਰੀਬਨ 28 ਮੈਂਬਰਾਂ ਨੇ ਗੀਤ ਗਾਏ, ਜਿਨ੍ਹਾਂ ਵਿਚ ਸੁਦਰਸ਼ਨ ਮਹਿਤਾ, ਕੇਪੀ ਅਨੰਦ, ਦਰਸ਼ਨ ਕੌਰ, ਆਰਕੇ ਗੁਪਤਾ, ਸੁਰਿੰਦਰ ਕੌਰ ਕੋਹਲੀ, ਕੁਲਦੀਪ ਸਿੰਘ, ਨਿਰੰਜਨ ਸਿੰਘ, ਪ੍ਰੋਮਿੱਲਾ ਸਿੰਘ, ਸਵਿਤਾ ਸ਼ਰਮਾ, ਚਰਨਜੀਤ ਸਿੰਘ, ਮਨਪ੍ਰੀਤ ਕੌਰ, ਗੁਲਸ਼ਨ ਨਈਅਰ, ਸੁਰਜੀਤ ਸਿੰਘ, ਨਿਰਮਲਜੀਤ ਸਿੰਘ, ਐੱਸਐੱਸ ਨਈਅਰ, ਐੱਸਪੀ ਦੁਗਲ, ਅਵਤਾਰ ਕੌਰ, ਇੰਦਰਜੀਤ ਮੁਕਤਸਰੀ, ਗੁਲਦੀਪ ਸਿੰਘ, ਆਈਐੱਸ ਕੰਗ, ਬਲਬੀਰ ਸਿੰਘ ਅਰੋੜਾ, ਵਿਕਰਮਜੀਤ ਗਰੋਵਰ, ਐੱਸਐੱਸ ਬੁਮਰਾ, ਸੰਜੇ ਸ਼ਰਮਾ, ਰਵੀ ਬੱਬਰ, ਵਿਜੇ ਚਤੁਰਵੇਦੀ, ਐੱਸਐੱਸ ਬੁੱਟਰ, ਹਰਜਿੰਦਰ ਸਿੰਘ ਅਤੇ ਪ੍ਰੋਮਿੱਲਾ ਸਿੰਘ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਹ ਮੌਜੂਦ ਸਾਰਿਆਂ ਲਈ ਇਕ ਸੱਚਮੁੱਚ ਯਾਦਗਾਰੀ ਪ੍ਰੋਗਰਾਮ ਸੀ। ਬ੍ਰਿਗੇਡੀਅਰ ਜਗਦੇਵ ਨੇ ਇਸ ਪੂਰੇ ਪ੍ਰੋਗਰਾਮ ਦੀ ਸ਼ਾਨਦਾਰ ਯੋਜਨਾਬੰਦੀ ਅਤੇ ਪ੍ਰਬੰਧਨ ਲਈ ਵਿਸ਼ੇਸ਼ ਤੌਰ ’ਤੇ ਹਰਜਿੰਦਰ ਸਿੰਘ ਸੈਕਟਰੀ ਈਵੈਂਟਸ ਅਤੇ ਐੱਸਐੱਸ ਬੇਦੀ ਜਨਰਲ ਸਕੱਤਰ ਆਦਿ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਸਵਰਨ ਚੌਧਰੀ ਅਤੇ ਪ੍ਰਾਚੀਨ ਕਲਾ ਕੇਂਦਰ ਦੇ ਮੈਨੇਜਰ ਇੰਦੂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਨਰਿੰਦਰ ਸਿੰਘ ਸਕੱਤਰ ਹੋਸਪਟੈਲਟੀ ਵੱਲੋਂ ਚਾਹ-ਪਾਣੀ ਦਾ ਬਹੁਤ ਵਧੀਆ ਪ੍ਰਬੰਧ ਸੀ, ਜਿਸ ਦਾ ਸਾਰਿਆਂ ਨੇ ਖ਼ੂਬ ਅਨੰਦ ਮਾਣਿਆ।