ਸੰਸਦ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਜਲੰਧਰ ਬਲਾਸਟ ਪੀੜਤ ਨੂੰ ਨਵੀਂ ਬਾਈਕ ਦੇਣ ਦਾ ਐਲਾਨ
ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਜਲੰਧਰ ਵਿੱਚ ਬੀ.ਐੱਸ.ਐੱਫ. ਸਦਰ ਮੁਕਾਮ ਦੇ ਨਜ਼ਦੀਕ ਹੋਏ ਹਾਲੀਆ ਧਮਾਕੇ ਵਿੱਚ ਜਖਮੀ ਨੌਜਵਾਨ ਡਿਲੀਵਰੀ ਵਰਕਰ ਗੁਰਪ੍ਰੀਤ ਸਿੰਘ ਨੂੰ ਅੱਜ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
Publish Date: Fri, 08 May 2026 07:57 PM (IST)
Updated Date: Fri, 08 May 2026 08:02 PM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਜਲੰਧਰ ਵਿੱਚ ਬੀ.ਐੱਸ.ਐੱਫ. ਸਦਰ ਮੁਕਾਮ ਦੇ ਨਜ਼ਦੀਕ ਹੋਏ ਹਾਲੀਆ ਧਮਾਕੇ ਵਿੱਚ ਜ਼ਖ਼ਮੀ ਨੌਜਵਾਨ ਡਿਲੀਵਰੀ ਵਰਕਰ ਗੁਰਪ੍ਰੀਤ ਸਿੰਘ ਨੂੰ ਅੱਜ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਡਾ. ਸਾਹਨੀ ਨੇ ਗੁਰਪ੍ਰੀਤ ਦੇ ਪਿਤਾ ਸ਼੍ਰੀ ਕਸ਼ਮੀਰ ਸਿੰਘ ਨਾਲ ਗੱਲਬਾਤ ਕਰ ਕੇ ਗੁਰਪ੍ਰੀਤ ਦੀ ਸਿਹਤ ਅਤੇ ਇਲਾਜ ਦੀ ਪੂਰੀ ਜਾਣਕਾਰੀ ਲਈ। ਧਮਾਕੇ ਵਿੱਚ ਗੁਰਪ੍ਰੀਤ ਦਾ ਸਕੂਟਰ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ, ਪਰਿਵਾਰ ਦੀ ਆਰਥਿਕ ਹਾਲਤ 'ਤੇ ਚਿੰਤਾ ਪ੍ਰਗਟ ਕਰਦਿਆਂ ਡਾ. ਸਾਹਨੀ ਨੇ ਐਲਾਨ ਕੀਤਾ ਕਿ ਨਿੱਜੀ ਤੌਰ 'ਤੇ ਗੁਰਪ੍ਰੀਤ ਨੂੰ 1.25 ਲੱਖ ਰੁਪਏ ਦੀ ਕੀਮਤ ਦੀ ਨਵੀਂ ਬਾਈਕ ਉਪਲਬਧ ਕਰਵਾਈ ਜਾਏਗੀ ਤਾ ਜੋ ਉਹ ਛੇਤੀ ਤੋਂ ਛੇਤੀ ਆਪਣਾ ਕੰਮ ਸ਼ੁਰੂ ਕਰ ਸਕੇ ।
ਡਾ. ਸਾਹਨੀ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਮਾੜੀ ਘਟਨਾ ਤੋਂ ਪ੍ਰਭਾਵਿਤ ਪੰਜਾਬ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਪ੍ਰਤੀਬਧ ਹਨ।