Kidnapping ਮਾਮਲੇ 'ਚ ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ, ਅਗਵਾਕਾਰਾਂ ਦੇ ਚੁੰਗਲ 'ਚ ਵਿਅਕਤੀ ਨੂੰ ਛੁਡਵਾ ਕੇ ਚਾਰ ਜਣੇ ਕੀਤੇ ਗ੍ਰਿਫ਼ਤਾਰ
ਮੋਹਾਲੀ ਦੇ ਜ਼ੀਰਕਪੁਰ ਖੇਤਰ ਤੋਂ ਅਗਵਾ ਹੋਏ ਵਿਅਕਤੀ ਨੂੰ ਪੁਲਿਸ ਨੇ ਛੁਡਵਾ ਕੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਵਾ ਹੋਏ ਵਿਅਕਤੀ ਨੂੰ ਸਹੀ ਸਲਾਮਤ ਉਸਦੇ ਘਰ ਪਹੁੰਚਾਇਆ ਪਰ ਇਹ ਮਾਮਲਾ ਪੈਸਿਆਂ ਦੇ ਲੈਣ ਦੇਣ ਦਾ ਨਿਕਲਿਆ।
Publish Date: Sat, 02 May 2026 06:02 PM (IST)
Updated Date: Sat, 02 May 2026 06:09 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੋਹਾਲੀ : ਮੋਹਾਲੀ ਦੇ ਜ਼ੀਰਕਪੁਰ ਖੇਤਰ ਤੋਂ ਅਗਵਾ ਹੋਏ ਵਿਅਕਤੀ ਨੂੰ ਪੁਲਿਸ ਨੇ ਛੁਡਵਾ ਕੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਵਾ ਹੋਏ ਵਿਅਕਤੀ ਨੂੰ ਸਹੀ ਸਲਾਮਤ ਉਸਦੇ ਘਰ ਪਹੁੰਚਾਇਆ ਪਰ ਇਹ ਮਾਮਲਾ ਪੈਸਿਆਂ ਦੇ ਲੈਣ ਦੇਣ ਦਾ ਨਿਕਲਿਆ। ਜਾਣਕਾਰੀ ਦਿੰਦੇ ਹੋਏ ਐੱਸਪੀ ਸੌਰਵ ਜਿੰਦਲ (ਜਾਂਚ)ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਨੀਰਜ ਕੱਕੜ ਵਾਸੀ ਜਲੰਧਰ ਨੂੰ ਜੀਕਰਪੁਰ ਤੋਂ ਨਾ-ਮਾਲੂਮ ਦੋਸ਼ੀਆਂ ਵੱਲੋਂ ਅਗਵਾ ਕਰਨ ਸਬੰਧੀ ਕੀਤੀ ਗਈ ਵਾਰਦਾਤ ਦੇ ਮੁਲਜ਼ਮਾਂ ਨੂੰ ਟਰੇਸ ਕਰਕੇ ਉਕਤ ਗਿਰੋਹ ਦੇ ਕੁੱਲ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ ਪੀੜਤ ਨੀਰਜ ਕੱਕੜ ਅਤੇ ਇੱਕ ਕਾਰ ਸਕਾਰਪਿਓ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਐੱਸਪੀ ਸੌਰਵ ਜਿੰਦਲ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਸੁਮੀਤ ਸੂਦ ਵਾਸੀ ਜ਼ੀਰਕਪੁਰ ਦੇ ਬਿਆਨਾਂ ਦੇ ਆਧਾਰ 'ਤੇ 2 ਨਾ ਮਲੂਮ ਲੜਕੇ ਅਤੇ ਨਾ ਮਲੂਮ ਲੜਕੀ ਦੇ ਖਿਲਾਫ ਥਾਣਾ ਜ਼ੀਰਕਪੁਰ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਸ 'ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ, ਟੈਕਨੀਕਲ ਅਤੇ ਹਿਊਮਨ ਸੋਰਸ ਦੀ ਮਦਦ ਨਾਲ ਦੋਸ਼ੀਆਂ ਦਾ ਸੁਰਾਗ ਲਗਾਕੇ ਕਮਲਵੀਰ ਗਰਗ, ਹਰਪ੍ਰੀਤ ਸਿੰਘ , ਅਮਨਦੀਪ ਸਿੰਘ ਨੂੰ ਡੀਫੈਂਸ ਕਲੋਨੀ ਜ਼ੀਰਕਪੁਰ ਅਤੇ ਇਕ ਮੁਲਜ਼ਮ ਜਗਸੀਰ ਨੂੰ ਪਟਿਆਲਾ ਪੈਟਰੋਲ ਪੰਪ ਲਾਇਟਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ । ਐੱਸਪੀ ਜਿੰਦਲ ਨੇ ਦੱਸਿਆ ਕਿ ਦੋਸ਼ੀਆਨ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਗ੍ਰਿਫ਼ਤਾਰ ਮੁਲਜ਼ਮ ਕਮਲਵੀਰ ਗਰਗ ਦਾ ਪੀੜਤ ਨੀਰਜ ਕੱਕੜ ਨਾਲ ਪੈਸਿਆਂ ਦਾ ਲੈਣ ਦੇਣ ਸੀ ।