ਵਾਹਨ ਚੋਰ ਕਾਬੂ, 2 ਮੋਟਰਸਾਈਕਲ ਬਰਾਮਦ
ਮੁਹਾਲੀ ਪੁਲਿਸ ਵੱਲੋਂ ਵਾਹਨ ਚੋਰ ਕਾਬੂ, 2 ਮੋਟਰਸਾਈਕਲ ਬਰਾਮਦ
Publish Date: Mon, 20 Apr 2026 05:57 PM (IST)
Updated Date: Mon, 20 Apr 2026 06:00 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਵੱਲੋਂ ਭੈੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਥਾਣਾ ਫੇਜ਼-8 ਥਾਣਾ ਮੁਖੀ ਸਤਨਾਮ ਸਿੰਘ ਦੀ ਪੁਲਿਸ ਟੀਮ ਥਾਣੇਦਾਰ ਸੁਰਿੰਦਰ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਨੇੜੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਦੋ ਸ਼ੱਕੀ ਨੌਜਵਾਨ ਪੁਲਿਸ ਨੂੰ ਦੇਖ ਕੇ ਵਾਪਸ ਮੁੜਨ ਲੱਗੇ, ਜਿਨ੍ਹਾਂ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਪੜਤਾਲ ਦੌਰਾਨ ਮੁਲਜ਼ਮਾਂ ਨੇ ਆਪਣੀ ਪਛਾਣ ਗੁਰਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਪਿੰਡ ਸੰਗਤਪੁਰਾ ਵਜੋਂ ਦੱਸੀ ਅਤੇ ਉਨ੍ਹਾਂ ਇਹ ਵੀ ਮਨਿਆ ਕਿ ਉਹ ਨਸ਼ੇ ਦੇ ਆਦੀ ਹਨ ਅਤੇ ਆਪਣੀ ਲਤ ਪੂਰੀ ਕਰਨ ਲਈ ਵਾਹਨ ਚੋਰੀਆਂ ਕਰਦੇ ਹਨ। ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਫੇਜ਼-8 ਤੋਂ ਇਕ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾ ਸੀ, ਜਿਸ ਦੀ ਨੰਬਰ ਪਲੇਟ ਹਟਾ ਕੇ ਉਸ ਨੂੰ ਬੱਸ ਸਟੈਂਡ ਨੇੜੇ ਝਾੜੀਆਂ ਵਿਚ ਛੁਪਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕੁਰਾਲੀ ਇਲਾਕੇ ਤੋਂ ਚੋਰੀ ਕੀਤਾ ਇਕ ਪਲੈਟਿਨਾ ਮੋਟਰਸਾਈਕਲ ਵੀ ਪਿੰਡ ਸੰਗਤਪੁਰਾ ਦੇ ਬਾਹਰ ਲੁਕਾਇਆ ਗਿਆ ਸੀ। ਪੁਲਿਸ ਵੱਲੋਂ ਦੋਵੇਂ ਚੋਰੀਸ਼ੁਦਾ ਮੋਟਰਸਾਈਕਲ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਬਰਾਮਦ ਕਰ ਲਏ ਗਏ ਹਨ। ਇਸ ਸਬੰਧੀ ਥਾਣਾ ਫੇਜ਼-8 ’ਚ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਜਾਰੀ ਹੈ।