Mohali News : ਕਾਰ ਦੇ ਥੱਲੇ ਆਉਣ ਕਾਰਨ ਚਾਰ ਸਾਲਾ ਬੱਚੀ ਦੀ ਹੋਈ ਦਰਦਨਾਕ ਮੌਤ
ਸਥਾਨਕ ਫੇਜ਼-1 ਦੀ ਖੋਖਾ ਮਾਰਕੀਟ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਕਾਰ ਦੇ ਹੇਠਾਂ ਆਉਣ ਕਾਰਨ ਇਕ 4 ਸਾਲਾਂ ਬੱਚੀ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਅਨੁਸ਼ਕਾ ਵਜੋਂ ਹੋਈ ਹੈ। ਹਾਦਸੇ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ।
Publish Date: Tue, 14 Apr 2026 07:12 PM (IST)
Updated Date: Tue, 14 Apr 2026 07:13 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਥਾਨਕ ਫੇਜ਼-1 ਦੀ ਖੋਖਾ ਮਾਰਕੀਟ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਕਾਰ ਦੇ ਹੇਠਾਂ ਆਉਣ ਕਾਰਨ ਇਕ 4 ਸਾਲਾਂ ਬੱਚੀ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਅਨੁਸ਼ਕਾ ਵਜੋਂ ਹੋਈ ਹੈ। ਹਾਦਸੇ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ।
ਤਸਵੀਰ ਵਿਚ ਦਿਖ ਰਿਹਾ ਹੈ ਕਿ ਇਕ ਛੋਟੀ ਬੱਚੀ ਆਪਣੀ ਮਾਂ ਦਾ ਹੱਥ ਫੜ ਕੇ ਜਾ ਰਹੀ ਹੈ ਅਤੇ ਪਿੱਛੋਂ ਇਕ ਮੁੜਦੀ ਕਾਰ ਦਿਖਦੀ ਹੈ। ਇਸ ਦੌਰਾਨ ਕਾਰ ਦੇ ਆਉਣ ’ਤੇ ਅਚਾਨਕ ਬੱਚੀ ਡਿੱਗ ਪੈਂਦੀ ਹੈ ਅਤੇ ਕਾਰ ਦੇ ਅਗਲੇ ਟਾਇਰ ਹੇਠਾਂ ਆ ਜਾਂਦੀ ਹੈ। ਇਸ ਦੌਰਾਨ ਲੋਕ ਇਕੱਠੇ ਹੋ ਜਾਂਦੇ ਹਨ ਅਤੇ ਕਾਰ ਚਾਲਕ ਕਾਰ ਨੂੰ ਪਿੱਛੇ ਕਰਦਾ ਹੈ, ਜਿਸ ’ਤੇ ਬੱਚੀ ਨੂੰ ਕੱਢ ਲਿਆ ਜਾਂਦਾ ਹੈ।
ਮ੍ਰਿਤਕ ਬੱਚੀ ਦੇ ਪਿਤਾ ਵਿਨੋਦ ਕੁਮਾਰ ਨੇ ਦੱਸਿਆ ਕਿ ਦੁਪਹਿਰ ਵੇਲੇ ਉਸਦੀ ਬੱਚੀ ਆਪਣੀ ਮਾਂ ਦੇ ਨਾਲ ਬਾਜ਼ਾਰ ਜਾ ਰਹੀ ਸੀ। ਅਚਾਨਕ ਹੀ ਉਸਦਾ ਹੱਥ ਛੁਟ ਗਿਆ ਅਤੇ ਉਹ ਡਿੱਗ ਪਈ, ਇਸ ਦੌਰਾਨ ਪਿੱਛੇ ਤੋਂ ਆਉਂਦੀ ਇਕ ਕਾਰ ਉਸ ’ਤੇ ਚੜ੍ਹ ਗਈ। ਇਸ ਤੋਂ ਬਾਅਦ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।
ਕਾਰ ਚਾਲਕ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।