Mohali News : ਮੋਹਾਲੀ 'ਚ ਵੱਖ-ਵੱਖ ਕੇਸਾਂ ਦੇ 158 ਭਗੌੜੇ ਗ੍ਰਿਫ਼ਤਾਰ, ਪੁਲਿਸ ਨੇ ਚਲਾਈ ਵਿਸ਼ੇਸ਼ ਮੁਹਿੰਮ
ਮੋਹਾਲੀ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਵੱਖ ਵੱਖ ਥਾਣਿਆਂ ਦੇ ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਵਿੱਚੋਂ ਕੁਝ ਨੂੰ ਕੇਸਾਂ ਦਾ ਨਿਪਟਾਰਾ ਹੋਣ ਕਾਰਨ ਅਤੇ ਕੁਝ ਦੀ ਮੌਤ ਹੋਣ ਕਾਰਨ ਪੀ.ਓ ਸੁੱਚੀ ਚੋਂ ਬਾਹਰ ਕੀਤਾ ਗਿਆ ਹੈ
Publish Date: Sat, 02 May 2026 08:10 PM (IST)
Updated Date: Sat, 02 May 2026 08:12 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੋਹਾਲੀ : ਮੋਹਾਲੀ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਵੱਖ ਵੱਖ ਥਾਣਿਆਂ ਦੇ ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਵਿੱਚੋਂ ਕੁਝ ਨੂੰ ਕੇਸਾਂ ਦਾ ਨਿਪਟਾਰਾ ਹੋਣ ਕਾਰਨ ਅਤੇ ਕੁਝ ਦੀ ਮੌਤ ਹੋਣ ਕਾਰਨ ਪੀ.ਓ ਸੁੱਚੀ ਚੋਂ ਬਾਹਰ ਕੀਤਾ ਗਿਆ ਹੈ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਅਜੀਤਪਾਲ ਸਿੰਘ, ਉਪ ਕਪਤਾਨ ਪੁਲਿਸ ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੇ ਤਹਿਤ ਪਿਛਲੇ 11 ਮਹੀਨਿਆਂ (ਮਿਤੀ 1 ਜੂਨ2025 ਤੋਂ 30 ਅਪ੍ਰੈਲ 2026 ਤੱਕ) ਦੌਰਾਨ ਸਾਰੇ ਥਾਣਿਆਂ ਅਤੇ ਪੀ.ਓ ਸਟਾਫ ਵਲੋਂ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਕੁੱਲ 255 ਭਗੌੜਿਆਂ ਨੂੰ ਗ੍ਰਿਫਤਾਰ ਕਰਕੇ ਜਾਂ ਤਸਦੀਕ ਕਰਕੇ ਪੀ.ਓ ਸੂਚੀ ਵਿਚੋਂ ਬਾਹਰ ਕੀਤਾ ਗਿਆ ਹੈ, ਜੋ ਕਿ ਮੋਹਾਲੀ ਪੁਲਿਸ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ।
ਗ੍ਰਿਫਤਾਰ ਕੀਤੇ ਗਏ ਕੁੱਲ 158 ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਮੁੱਕਦਮਾ ਸਜ਼ਾ/ਬਰੀ/ਕੂਐਸ਼ ਹੋਣ ਕਰਕੇ 20 ਭਗੌੜਿਆਂ ਨੂੰ ਅਤੇ 77 ਭਗੌੜਿਆਂ ਦੀ ਮੌਤ ਹੋਣ ਕਾਰਨ ਪੀ.ਓ ਸੂਚੀ ਵਿਚੋਂ ਖਾਰਜ਼ ਕਰਵਾਇਆ ਗਿਆ। ਐਸਐਸਪੀ ਨੇ ਦੱਸਿਆ ਕਿ ਇਥੇ ਇਹ ਵੀ ਜ਼ਿਕਰਯੋਗ ਹੈ ਕਿ ਉਪਰੋਕਤ ਭਗੌੜਿਆਂ ਵਿਚੋਂ ਹੀਨੀਅਸ ਕ੍ਰਾਇਮ ਨਾਲ 8 ਭਗੌੜੇ ਅਤੇ ਚੈੱਕ ਬਾਊਂਸ ਕੇਸਾਂ ਨਾਲ 10 ਭਗੌੜੇ ਸਬੰਧਤ ਸਨ।
ਉਹਨਾਂ ਦੱਸਿਆ ਕਿ ਮੋਹਾਲੀ ਪੁਲਿਸ ਵਲੋਂ ਬਾਕੀ ਰਹਿੰਦੇ ਭਗੌੜੇ ਅਪਰਾਧੀਆਂ ਦੀ ਗ੍ਰਿਫਤਾਰੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਵਿਸ਼ੇਸ਼ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ, ਤਾਂ ਜ਼ੋ ਬਚੇ ਹੋਏ ਭਗੌੜਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ/ਪੀ.ਓ ਸੂਚੀ ਵਿਚੋਂ ਬਾਹਰ ਕੀਤਾ ਜਾ ਸਕੇ। ਮੋਹਾਲੀ ਪੁਲਿਸ ਵਲੋਂ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ।