ਮੁਹਾਲੀ ਚੋਣਾਂ: ਪਹਿਲੇ ਰਾਊਂਡ ਤੋਂ ਬਾਅਦ ਗਿਣਤੀ ਕੇਂਦਰ ਦੇ ਬਾਹਰ ਸਿਆਸੀ ਹਲਚਲ ਤੇਜ਼; ਰੂਬੀ ਸਿੱਧੂ ਨੇ ਪਿਤਾ ਬਲਬੀਰ ਸਿੱਧੂ ਨਾਲ ਸਾਂਝੀ ਕੀਤੀ ਅਪਡੇਟ
ਮੁਹਾਲੀ ਨਗਰ ਨਿਗਮ ਚੋਣਾਂ ਦੀ ਕਾਉਂਟਿੰਗ ਦੌਰਾਨ ਪਹਿਲੇ ਰਾਊਂਡ ਦੀ ਸਮਾਪਤੀ ਤੋਂ ਬਾਅਦ ਸਿਆਸੀ ਸਰਗਰਮੀਆਂ ਸਿਖਰਾਂ 'ਤੇ ਪਹੁੰਚ ਗਈਆਂ ਹਨ। ਵਾਰਡ ਨੰਬਰ 1 ਤੋਂ 25 ਤੱਕ ਦੇ ਪਹਿਲੇ ਗੇੜ ਦੀ ਗਿਣਤੀ ਮੁਕੰਮਲ ਹੋਣ ਤੋਂ ਤੁਰੰਤ ਬਾਅਦ, ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰੂਬੀ ਸਿੱਧੂ ਖ਼ੁਦ ਗਿਣਤੀ ਕੇਂਦਰ ਤੋਂ ਬਾਹਰ ਆਏ। ਉਨ੍ਹਾਂ ਨੇ ਬਾਹਰ ਉਡੀਕ ਕਰ ਰਹੇ ਆਪਣੇ ਪਿਤਾ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਅੰਦਰੂਨੀ ਰੁਝਾਨਾਂ ਅਤੇ ਵੋਟਾਂ ਦੀ ਗਿਣਤੀ ਦੀ ਮੌਜੂਦਾ ਸਥਿਤੀ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ।
Publish Date: Fri, 29 May 2026 11:43 AM (IST)
Updated Date: Fri, 29 May 2026 11:45 AM (IST)
ਦਰਸ਼ਨ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਮੁਹਾਲੀ ਨਗਰ ਨਿਗਮ ਚੋਣਾਂ ਦੀ ਕਾਉਂਟਿੰਗ ਦੌਰਾਨ ਪਹਿਲੇ ਰਾਊਂਡ ਦੀ ਸਮਾਪਤੀ ਤੋਂ ਬਾਅਦ ਸਿਆਸੀ ਸਰਗਰਮੀਆਂ ਸਿਖਰਾਂ 'ਤੇ ਪਹੁੰਚ ਗਈਆਂ ਹਨ। ਵਾਰਡ ਨੰਬਰ 1 ਤੋਂ 25 ਤੱਕ ਦੇ ਪਹਿਲੇ ਗੇੜ ਦੀ ਗਿਣਤੀ ਮੁਕੰਮਲ ਹੋਣ ਤੋਂ ਤੁਰੰਤ ਬਾਅਦ, ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰੂਬੀ ਸਿੱਧੂ ਖ਼ੁਦ ਗਿਣਤੀ ਕੇਂਦਰ ਤੋਂ ਬਾਹਰ ਆਏ। ਉਨ੍ਹਾਂ ਨੇ ਬਾਹਰ ਉਡੀਕ ਕਰ ਰਹੇ ਆਪਣੇ ਪਿਤਾ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਅੰਦਰੂਨੀ ਰੁਝਾਨਾਂ ਅਤੇ ਵੋਟਾਂ ਦੀ ਗਿਣਤੀ ਦੀ ਮੌਜੂਦਾ ਸਥਿਤੀ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ।
ਗਿਣਤੀ ਕੇਂਦਰ ਦੇ ਬਾਹਰ ਸਮਰਥਕਾਂ ਦੀ ਭਾਰੀ ਗਿਣਤੀ
ਪ੍ਰਾਪਤ ਜਾਣਕਾਰੀ ਅਨੁਸਾਰ, ਰੂਬੀ ਸਿੱਧੂ ਗਿਣਤੀ ਕੇਂਦਰ ਦੇ ਅੰਦਰ ਚੱਲ ਰਹੀ ਪਲ-ਪਲ ਦੀ ਕਾਰਵਾਈ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਦੂਜੇ ਪਾਸੇ, ਉਨ੍ਹਾਂ ਦੇ ਪਿਤਾ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਗਿਣਤੀ ਕੇਂਦਰ ਦੇ ਬਾਹਰ ਆਪਣੇ ਸੈਂਕੜੇ ਸਮਰਥਕਾਂ ਦੇ ਭਾਰੀ ਇਕੱਠ ਨਾਲ ਡਟੇ ਹੋਏ ਹਨ। ਰੂਬੀ ਸਿੱਧੂ ਵੱਲੋਂ ਬਾਹਰ ਆ ਕੇ ਦਿੱਤੀ ਗਈ ਅਪਡੇਟ ਤੋਂ ਬਾਅਦ ਸਮਰਥਕਾਂ ਵਿੱਚ ਉਤਸਾਹ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਅਗਲੇ ਰਾਊਂਡ ਦੇ ਨਤੀਜਿਆਂ ਲਈ ਉਤਸੁਕਤਾ ਹੋਰ ਵਧ ਗਈ ਹੈ।