ਹਲਕੇ ਦੇ ਵਿਕਾਸ ਲਈ ਵੱਡਾ ਕਦਮ: MLA ਕੁਲਵੰਤ ਸਿੰਘ ਨੇ ਵੰਡੇ ਢਾਈ ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ, ਲੋਕਾਂ ਦੀਆਂ ਮੁਸ਼ਕਲਾਂ ਦਾ ਹੋਵੇਗਾ ਹੱਲ
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਐੱਮ.ਐੱਲ.ਏ. ਕੁਲਵੰਤ ਸਿੰਘ ਨੇ ਬੁੱਧਵਾਰ ਨੂੰ ਮੁਹਾਲੀ ਹਲਕੇ ਦੀਆਂ ਕਰੀਬ 40 ਗ੍ਰਾਮ ਪੰਚਾਇਤਾਂ ਨੂੰ ਗ੍ਰਾਂਟ ਦੇ ਚੈੱਕ ਵੰਡੇ ਹਨ। ਜਿਨ੍ਹਾਂ ਵਿੱਚ 31 ਲੋੜਵੰਦ ਪਰਿਵਾਰਾਂ ਨੂੰ ਕੱਚੇ ਮਕਾਨਾਂ ਨੂੰ ਪੱਕਾ ਬਣਾਉਣ ਲਈ ਲਗਪਗ 62 ਲੱਖ ਰੁਪਏ ਅਤੇ ਇਕ ਕਰੋੜ 88 ਲੱਖ ਰੁਪਏ ਪਿੰਡਾਂ ਵਿਚ ਹੋਣ ਵਾਲੇ ਵੱਖ-ਵੱਖ ਵਿਕਾਸ ਕੰਮਾਂ ’ਤੇ ਖਰਚੇ ਜਾਣੇ ਹਨ।
Publish Date: Wed, 06 May 2026 04:29 PM (IST)
Updated Date: Wed, 06 May 2026 04:36 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਐੱਮ.ਐੱਲ.ਏ. ਕੁਲਵੰਤ ਸਿੰਘ ਨੇ ਬੁੱਧਵਾਰ ਨੂੰ ਮੁਹਾਲੀ ਹਲਕੇ ਦੀਆਂ ਕਰੀਬ 40 ਗ੍ਰਾਮ ਪੰਚਾਇਤਾਂ ਨੂੰ ਗ੍ਰਾਂਟ ਦੇ ਚੈੱਕ ਵੰਡੇ ਹਨ। ਜਿਨ੍ਹਾਂ ਵਿੱਚ 31 ਲੋੜਵੰਦ ਪਰਿਵਾਰਾਂ ਨੂੰ ਕੱਚੇ ਮਕਾਨਾਂ ਨੂੰ ਪੱਕਾ ਬਣਾਉਣ ਲਈ ਲਗਪਗ 62 ਲੱਖ ਰੁਪਏ ਅਤੇ ਇਕ ਕਰੋੜ 88 ਲੱਖ ਰੁਪਏ ਪਿੰਡਾਂ ਵਿਚ ਹੋਣ ਵਾਲੇ ਵੱਖ-ਵੱਖ ਵਿਕਾਸ ਕੰਮਾਂ ’ਤੇ ਖਰਚੇ ਜਾਣੇ ਹਨ।
ਐੱਮ.ਐੱਲ.ਏ. ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਗ੍ਰਾਂਟ ਦਾ ਪੈਸਾ ਸਬੰਧਤ ਕੰਮਾਂ ’ਤੇ ਹੀ ਲਗਾਇਆ ਜਾਵੇ ਅਤੇ ਵਿਕਾਸ ਕੰਮਾਂ ਸਮੇਂ-ਸਮੇਂ ਸਿਰ ਖੁਦ ਨਜ਼ਰਸਾਨੀ ਕੀਤੀ ਜਾਵੇ।
ਇਸ ਮੌਕੇ ‘ਆਪ’ ਆਗੂ ਕੁਲਦੀਪ ਸਿੰਘ ਸਮਾਣਾ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਗੁਰਪ੍ਰੀਤ ਕੌਰ ਮਟੌਰ, ਰਮਨਪ੍ਰੀਤ ਕੌਰ ਕੁੰਭੜਾ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਗੁਰਨਾਮ ਸਿੰਘ ਸਰਪਦਾਊਂ, ਸਤਨਾਮ ਸਿੰਘ ਮਾਨ ਸਰਪੰਚ ਬਲੌਂਗੀ, ਇਕਬਾਲ ਸਿੰਘ ਸਰਪੰਚ ਜੁਝਾਰ ਨਗਰ ਸਮੇਤ ਹੋਰਨਾਂ ਪਿੰਡਾਂ ਦੇ ਪੰਚ ਸਰਪੰਚ ਅਤੇ ‘ਆਪ’ ਵਲੰਟੀਅਰ ਮੌਜੂਦ ਸਨ।