ਰੇਲਗੱਡੀ ਤੋਂ ਡਿੱਗਣ ਕਾਰਨ ਪ੍ਰਵਾਸੀ ਵਿਅਕਤੀ ਦੀ ਮੌਤ
ਰੇਲਗੱਡੀ ਤੋਂ ਡਿੱਗਣ ਕਾਰਨ ਪਰਵਾਸੀ ਵਿਅਕਤੀ ਦੀ ਮੌਤ
Publish Date: Mon, 18 May 2026 09:30 PM (IST)
Updated Date: Mon, 18 May 2026 09:30 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਰੇਲਵੇ ਸਟੇਸ਼ਨ ਘੱਗਰ ਨਜ਼ਦੀਕ ਸੁਖਮਨੀ ਕਾਲਜ ਡੇਰਾਬੱਸੀ ਦੇ ਪਿੱਛੇ ਰੇਲਗੱਡੀ ਤੋਂ ਡਿੱਗਣ ਕਾਰਨ ਇਕ 39 ਸਾਲਾ ਵਿਅਕਤੀ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਸ਼ਿਵ ਕੁਮਾਰ ਯਾਦਵ ਪੁੱਤਰ ਲਾਲ ਪ੍ਰਤਾਪ ਯਾਦਵ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ਸ਼ਾਮ ਕਰੀਬ 6:30 ਵਜੇ ਵਾਪਰਿਆ। ਮ੍ਰਿਤਕ ਮੂਲ ਰੂਪ ਵਿਚ ਪਿੰਡ ਨੋਬਸਤਾ (ਭੋਕਾ) ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਅੱਜ ਕੱਲ੍ਹ ਮਾਧੋ ਕਾਲੋਨੀ ਖੁੱਡਾ ਅਲੀਸ਼ੇਰ ਚੰਡੀਗੜ੍ਹ ਵਿਖੇ ਰਹਿ ਰਿਹਾ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਘੱਗਰ ਮੁਬਾਰਕਪੁਰ ਚੌਕੀ ਦੇ ਏਐੱਸਆਈ ਗੁਰਜਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਇਸ ਮਾਮਲੇ ਵਿਚ 194 ਬੀਐੱਨਐੱਸਐੱਸ ਦੇ ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।