ਕਾਰ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਕਾਰ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ
Publish Date: Sat, 11 Apr 2026 09:17 PM (IST)
Updated Date: Sun, 12 Apr 2026 04:12 AM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਖਰੜ ਨਗਰ ਕੌਂਸਲ ਅਧੀਨ ਪੈਂਦੀ ਗਿਲਕੋ ਵੈਲੀ ਵਿਚ ਇਕ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਟੈਕਸੀ ਚਾਲਕ ਸਮੇਂ ਸਿਰ ਕਾਰ ਵਿਚੋਂ ਬਾਹਰ ਨਿਕਲ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਨਾਲ ਖੜ੍ਹੀਆਂ ਤਿੰਨ ਤੋਂ ਚਾਰ ਹੋਰ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ। ਜ਼ਿਕਰਯੋਗ ਹੈ ਕਿ ਟੈਕਸੀ ਚਾਲਕ ਸੁਸਾਇਟੀ ਵਿਚ ਸਵਾਰੀਆਂ ਛੱਡਣ ਆਇਆ ਸੀ, ਜਿਵੇਂ ਹੀ ਸਵਾਰੀਆਂ ਬਾਹਰ ਨਿਕਲੀਆਂ ਤਾਂ ਅਚਾਨਕ ਗੱਡੀ ਦੇ ਬੋਨਟ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਡਰਾਈਵਰ ਨੂੰ ਕਿਸੇ ਹਾਦਸੇ ਦਾ ਅੰਦਾਜ਼ਾ ਹੋਇਆ ਤਾਂ ਉਹ ਤੁਰੰਤ ਗੱਡੀ ’ਚੋਂ ਬਾਹਰ ਆ ਗਿਆ, ਦੇਖਦਿਆਂ ਹੀ ਦੇਖਦਿਆਂ ਹੀ ਕਾਰ ਭਿਆਨਕ ਅੱਗ ਦੀ ਲਪੇਟ ਵਿਚ ਆ ਗਈ। ਹਾਲਾਂਕਿ ਫਾਇਰ ਬ੍ਰਿਗੇਡ ਦੀ ਟੀਮ ਕੁਝ ਹੀ ਸਮੇਂ ਵਿਚ ਉਕਤ ਸਥਾਨ ’ਤੇ ਪਹੁੰਚ ਗਈ ਅਤੇ ਅੱਗ ’ਤੇ ਕਾਬੂ ਪਾ ਲਿਆ ਪਰ ਉਦੋਂ ਤੱਕ ਹੋਰ ਵੀ ਗੱਡੀਆਂ ਨੂੰ ਕਾਫ਼ੀ ਨੁਕਸਾਨ ਹੋਇਆ।