ਵਾਰਡ ਨੰ. 13 ਦੇ ਕਈ ਕਾਂਗਰਸੀ ਵਰਕਰ ਭਾਜਪਾ ’ਚ ਹੋਏ ਸ਼ਾਮਲ
ਵਾਰਡ ਨੰ. 13 ਦੇ ਕਈ ਕਾਂਗਰਸੀ ਵਰਕਰ ਭਾਜਪਾ ’ਚ ਹੋਏ ਸ਼ਾਮਲ
Publish Date: Mon, 11 May 2026 06:20 PM (IST)
Updated Date: Mon, 11 May 2026 06:21 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸਾਬਕਾ ਨਗਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਡੇਰਾਬੱਸੀ ਵਿਚ ਕਾਂਗਰਸ ਪਾਰਟੀ ਨੂੰ ਕਈ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲੜੀ ਵਿਚ ਵਾਰਡ ਨੰ. 13 ਦੇ ਕਈ ਕਾਂਗਰਸੀ ਵਰਕਰ ਭਾਜਪਾ ਵਿਚ ਸ਼ਾਮਲ ਹੋਏ ਹਨ। ਆਦਰਸ਼ ਨਗਰ ਵਿਚ ਕਰਵਾਏ ਇਕ ਪ੍ਰੋਗਰਾਮ ਦੌਰਾਨ ਸੰਭਾਵੀ ਕਾਂਗਰਸੀ ਕੌਂਸਲਰ ਉਮੀਦਵਾਰ ਅਤੇ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਆਸ਼ੂ ਮਹੇਂਦਰੂ ਆਪਣੇ ਸਮਰਥਕਾਂ ਸਮੇਤ ਭਾਜਪਾ ਵਿਚ ਸ਼ਾਮਲ ਹੋਏ। ਇਸ ਮੌਕੇ ਗੁਰਵਿੰਦਰ ਸਿੰਘ, ਰਾਜੇਸ਼ ਧੀਮਾਨ, ਗੁਲਸ਼ਨ ਗੋਇਲ, ਕੇਸਰ ਸਿੰਘ, ਓਮਕਾਰ ਸਿੰਘ, ਮਾਸਟਰ ਦਮੋਦਰ ਅਤੇ ਸੌਰਭ ਦੁੱਗਲ ਸਮੇਤ ਵੱਡੀ ਗਿਣਤੀ ਵਿਚ ਲੋਕ ਭਾਜਪਾ ’ਚ ਸ਼ਾਮਲ ਹੋਏ। ਮਹਿਲਾ ਸਮੂਹ ਵੱਲੋਂ ਸੋਨਮ ਰਾਣਾ, ਪ੍ਰਿਯੰਕਾ, ਸਵਰਨ ਕੌਰ, ਵਿਨੀਤਾ, ਪਰਮਜੀਤ ਕੌਰ ਅਤੇ ਹੋਰ ਔਰਤਾਂ ਵੀ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਈਆਂ। ਇਕੱਠ ਵਿਚ ਮੌਜੂਦ ਲੋਕਾਂ ਦੇ ਇਕ ਸਮੂਹ ਨੇ ਵਾਰਡ ਨੰਬਰ 1 ਤੋਂ ਕੌਂਸਲਰ ਉਮੀਦਵਾਰ ਵਜੋਂ ਸਮਾਜ ਸੇਵਿਕਾ ਸੋਨਮ ਰਾਣਾ ਦੇ ਸਮਰਥਨ ਵਿਚ ਆਪਣੇ ਹੱਥ ਖੜ੍ਹੇ ਕੀਤੇ। ਇਸ ਮੌਕੇ ਭਾਜਪਾ ਆਗੂਆਂ ਸੰਜੀਵ ਖੰਨਾ ਅਤੇ ਐੱਸਐੱਮਐੱਸ ਸੰਧੂ ਨੇ ਪਾਰਟੀ ਵਿਚ ਸ਼ਾਮਲ ਉਮੀਦਵਾਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਜਪਾ ਪੰਜਾਬ ਵਿਚ ਮਜ਼ਬੂਤ ਹੋ ਰਹੀ ਹੈ। ਰਣਜੀਤ ਸਿੰਘ ਰੈਡੀ ਨੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ।