ਆਰ-ਪਾਰ ਦੀ ਜੰਗ: ਗਨੀਵ ਕੌਰ ਦਾ CM ਮਾਨ ਨੂੰ ਅਲਟੀਮੇਟਮ, ਮਾਫ਼ੀ ਮੰਗੋ ਨਹੀਂ ਤਾਂ ਦਿੱਲੀ ਪਹੁੰਚੇਗੀ ਸ਼ਿਕਾਇਤ
ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਹਿਲਾਵਾਂ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀਆਂ ਭੱਦੀਆਂ ਗੱਲਾਂ ਨੂੰ ਲੈ ਕੇ ਨੈਸ਼ਨਲ ਕਮਿਸ਼ਨ ਫਾਰ ਵੁਮੇਨ ਨੂੰ ਸ਼ਿਕਾਇਤ ਦਰਜ ਕਰਵਾਏਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਲੁਧਿਆਣਾ ’ਚ ਇਕ ਭਾਸ਼ਣ ਦੌਰਾਨ ਮਹਿਲਾਵਾਂ ਬਾਰੇ ਕੀਤੀ ਭੱਦੀ ਅਤੇ ਗੰਦੀ ਟਿੱਪਣੀ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਜੇ ਮਾਨ ਮੁਆਫੀ ਮੰਗ ਲੈਂਦੇ ਹਨ, ਤਾਂ ਮਾਮਲਾ ਉੱਥੇ ਹੀ ਖ਼ਤਮ ਹੋ ਸਕਦਾ ਹੈ, ਨਹੀਂ ਤਾਂ ਉਹ ਇਸ ਮੁੱਦੇ ਨੂੰ ਨੈਸ਼ਨਲ ਕਮਿਸ਼ਨ ਫਾਰ ਵੁਮੇਨ ਕੋਲ ਲੈ ਜਾਣਗੇ ਅਤੇ ਮੁੱਖ ਮੰਤਰੀ ਨੂੰ ਕਾਨੂੰਨ ਦੇ ਕਟਿਹਰੇ ਵਿੱਚ ਖੜ੍ਹਾ ਕਰਵਾਉਣਗੇ।
Publish Date: Thu, 12 Mar 2026 11:02 AM (IST)
Updated Date: Thu, 12 Mar 2026 11:04 AM (IST)

ਸਟੇਟ ਬਿਊਰੋ, ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਹਿਲਾਵਾਂ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀਆਂ ਭੱਦੀਆਂ ਗੱਲਾਂ ਨੂੰ ਲੈ ਕੇ ਨੈਸ਼ਨਲ ਕਮਿਸ਼ਨ ਫਾਰ ਵੁਮੇਨ ਨੂੰ ਸ਼ਿਕਾਇਤ ਦਰਜ ਕਰਵਾਏਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਲੁਧਿਆਣਾ ’ਚ ਇਕ ਭਾਸ਼ਣ ਦੌਰਾਨ ਮਹਿਲਾਵਾਂ ਬਾਰੇ ਕੀਤੀ ਭੱਦੀ ਅਤੇ ਗੰਦੀ ਟਿੱਪਣੀ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਜੇ ਮਾਨ ਮੁਆਫੀ ਮੰਗ ਲੈਂਦੇ ਹਨ, ਤਾਂ ਮਾਮਲਾ ਉੱਥੇ ਹੀ ਖ਼ਤਮ ਹੋ ਸਕਦਾ ਹੈ, ਨਹੀਂ ਤਾਂ ਉਹ ਇਸ ਮੁੱਦੇ ਨੂੰ ਨੈਸ਼ਨਲ ਕਮਿਸ਼ਨ ਫਾਰ ਵੁਮੇਨ ਕੋਲ ਲੈ ਜਾਣਗੇ ਅਤੇ ਮੁੱਖ ਮੰਤਰੀ ਨੂੰ ਕਾਨੂੰਨ ਦੇ ਕਟਿਹਰੇ ਵਿੱਚ ਖੜ੍ਹਾ ਕਰਵਾਉਣਗੇ।
ਗਨੀਵ ਕੌਰ ਨੇ ਮੋਹਾਲੀ ’ਚ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਆਂਗਨਵਾਡ਼ੀ ਵਰਕਰਾਂ ਅਤੇ ਦੂਜੀਆਂ ਮਹਿਲਾ ਕਰਮਚਾਰੀਆਂ ਉੱਤੇ ਕਥਿਤ ਹਮਲੇ 'ਤੇ ਵੀ ਚਿੰਤਾ ਜਤਾਈ। ਉਨ੍ਹਾਂ ਦੇ ਅਨੁਸਾਰ, ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਲਾਠੀਆਂ ਨਾਲ ਮਾਰਿਆ ਗਿਆ ਅਤੇ ਉਨ੍ਹਾਂ ਦੇ ਦੁਪੱਟੇ ਖਿੱਚੇ ਗਏ, ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ, ਜਿਸਨੂੰ ਉਨ੍ਹਾਂ ਨੇ ਮਹਿਲਾਵਾਂ ਦੀ ਇਜ਼ੱਤ ਉੱਤੇ ਹਮਲਾ ਕਿਹਾ। ਉਨ੍ਹਾਂ ਨੇ ਕਿਹਾ ਕਿ ਕਥਿਤ ਫਰਜ਼ੀ ਪੁਲਿਸ ਮੁਕਾਬਲਿਆਂ ਦਾ ਮੁੱਦਾ ਵੀ ਕਮਿਸ਼ਨ ਦੇ ਸਾਹਮਣੇ ਰੱਖਿਆ ਜਾਵੇਗਾ, ਜਿਸ ਵਿੱਚ ਇੱਕ ਮਾਂ ਦਾ ਇਕੱਲਾ ਪੁੱਤ ਮਾਰਿਆ ਗਿਆ ਸੀ ਅਤੇ ਜੋ ਬੇਕਸੂਰਾਂ ਦੇ ਕਥਿਤ ਮੁਕਾਬਲੇ ਹੋ ਰਹੇ ਹਨ ਉਹ ਵੀ ਮਾਵਾਂ ਦੇ ਬੇਟੇ ਹਨ। ਸਵਾਲ ਦੇ ਜਵਾਬ ’ਚ ਗਨੀਵ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਦੀਆਂ ਗੱਲਾਂ ਦਾ ਨਾ ਤਾਂ ਸਮਰਥਨ ਕੀਤਾ ਅਤੇ ਨਾ ਹੀ ਵਿਰੋਧ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਸਦਨ ’ਚ ਬੋਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ ਜੋ ਹਰੇਕ ਵਿਧਾਇਕ ਦਾ ਹੱਕ ਹੈ।
ਗਨੀਵ ਕੌਰ ਨੇ ਆਮ ਆਦਮੀ ਪਾਰਟੀ ਦੀ ਵੀ ਨਿਖੇਧੀ ਕੀਤੀ, ਜਿਸਨੂੰ ਉਨ੍ਹਾਂ ਪੰਜਾਬ ਵਿਧਾਨ ਸਭਾ ਦਾ ਕੀਮਤੀ ਸਮਾਂ ਛੋਟੀ-ਛੋਟੀ ਗੱਲਾਂ 'ਤੇ ਬਰਬਾਦ ਕਰਨ ਵਾਲਾ ਕਿਹਾ, ਜਦਕਿ ਪੰਜਾਬ ਦੇ ਇੰਨੇ ਸਾਰੇ ਮੁੱਦੇ ਜੋ ਬਕਾਇਆ ਪਏ ਹਨ ਇਥੇ ਸਿਰਫ ਮੁੱਖ ਮੰਤਰੀ ਅਤੇ ਮੰਤਰੀ ਇਨ੍ਹਾਂ ਗੱਲਾਂ ’ਚ ਪਏ ਹਨ।• ਜਦਕਿ ਪੰਜਾਬ ’ਚ ਕਿਸਾਨਾਂ, ਬੇਰੋਜ਼ਗਾਰੀ, ਕਾਨੂੰਨ ਵਿਵਸਥਾ ਦਾ ਮੁੱਦਾ ਵੀ ਖੜ੍ਹਾ ਹੈ, ਜਿਸ ’ਤੇ ਹਾਂਪੱਖੀ ਬਹਿਸ ਹੁੰਦੀ ਹੈ ਅਤੇ ਸਰਕਾਰ ਲੋਕਾਂ ਦੇ ਕਰੋੜਾਂ ਰੁਪਏ ਆਪਣੀ ਨਿੱਜੀ ਖੁੰਦਕ ਕੱਢਣ ਲਈ ਬਰਬਾਦ ਕਰ ਰਹੀ ਹੈ।