ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਦੇ ਬਾਹਰ ਪੇਸ਼ੀ ਭੁਗਤਣ ਆਏ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਵਿੱਚ ਪੁਲਿਸ ਨੇ ਇੱਕ ਸ਼ੂਟਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਹਰਮਨਦੀਪ ਸਿੰਘ ਹਾਂਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐੱਸ.ਏ.ਐੱਸ. ਨਗਰ ਨੇ ਦੱਸਿਆ ਕਿ ਮਿਤੀ 28 ਜਨਵਰੀ ਨੂੰ ਅਮਰਦੀਪ ਕੌਰ ਪਤਨੀ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਗੈਗਸਟਰ ਗੋਲਡੀ ਬਰਾੜ ਅਤੇ 02 ਅਣਪਛਾਤੇ ਦੋਸ਼ੀਆਂ ’ਤੇ ਮਾਮਲਾ ਦਰਜ ਹੋਇਆ ਸੀ।

ਰਣਜੀਤ ਸਿੰਘ ਰਾਣਾ, ਐੱਸ. ਏ. ਐੱਸ. ਨਗਰ, ਪੰਜਾਬੀ ਜਾਗਰਣ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਦੇ ਬਾਹਰ ਪੇਸ਼ੀ ਭੁਗਤਣ ਆਏ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਵਿੱਚ ਪੁਲਿਸ ਨੇ ਇੱਕ ਸ਼ੂਟਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਹਰਮਨਦੀਪ ਸਿੰਘ ਹਾਂਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐੱਸ.ਏ.ਐੱਸ. ਨਗਰ ਨੇ ਦੱਸਿਆ ਕਿ ਮਿਤੀ 28 ਜਨਵਰੀ ਨੂੰ ਅਮਰਦੀਪ ਕੌਰ ਪਤਨੀ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਗੈਗਸਟਰ ਗੋਲਡੀ ਬਰਾੜ ਅਤੇ 02 ਅਣਪਛਾਤੇ ਦੋਸ਼ੀਆਂ ’ਤੇ ਮਾਮਲਾ ਦਰਜ ਹੋਇਆ ਸੀ।
ਗੁਰਵਿੰਦਰ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਪਣੇ ਪਤੀ ਗੁਰਵਿੰਦਰ ਸਿੰਘ ਨਾਲ ਉਸਦੇ ਵਿਰੁੱਧ ਦਰਜ ਮੁਕੱਦਮੇ ਦੀ ਤਾਰੀਕ ਪੇਸ਼ੀ ਭੁਗਤਣ ਲਈ ਮੋਹਾਲੀ ਅਦਾਲਤ ਵਿਖੇ ਆਪਣੀ ਕਾਰ ’ਤੇ ਆਏ ਸੀ। ਜਦੋਂ ਉਹ ਪੇਸ਼ੀ ਭੁਗਤਣ ਤੋਂ ਬਾਅਦ ਜਦੋਂ ਆਪਣੀ ਕਾਰ ਕੋਲ ਪੁੱਜੇ ਤਾਂ ਦੋ ਅਣਪਛਾਤੇ ਦੋਸ਼ੀਆਂ ਨੇ ਉਸਦੇ ਘਰ ਵਾਲੇ ਗੁਰਵਿੰਦਰ ਸਿੰਘ ’ਤੇ ਅਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਘਰਵਾਲੇ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਰਮਨਦੀਪ ਹਾਂਸ ਨੇ ਅੱਗੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸੰਗੀਨ ਅਪਰਾਧ ਹੋਣ ਕਰਕੇ ਵਾਰਦਾਤ ਵਾਲੇ ਦਿਨ ਤੋਂ ਹੀ ਸੀ.ਆਈ.ਏ. ਸਟਾਫ ਅਤੇ ਥਾਣਿਆਂ ਦੀਆਂ ਟੀਮਾ ਦੋਸ਼ੀਆਂ ਦਾ ਸੁਰਾਗ ਲੱਭਣ ਅਤੇ ਗ੍ਰਿਫਤਾਰ ਕਰਨ ਲਈ ਲਗੀਆਂ ਹੋਈਆਂ ਸਨ।