ਜ਼ੀਰਕਪੁਰ ’ਚ ED ਦੀ ਵੱਡੀ ਕਾਰਵਾਈ: ਮਸ਼ਹੂਰ ਬਿਲਡਰ ਦੇ ਦਫ਼ਤਰ ਸਣੇ ਕਈ ਟਿਕਾਣਿਆਂ ’ਤੇ ਛਾਪੇਮਾਰੀ
ਈ.ਡੀ. ਵੱਲੋਂ ਮੁਹਾਲੀ ਜ਼ਿਲ੍ਹੇ ਦੇ ਕਸਬਾ ਜ਼ੀਰਕਪੁਰ ਵਿੱਚ ਰੀਅਲ ਅਸਟੇਟ ਕਾਰੋਬਾਰੀ ਇਕ ਕਾਂਸਲ ਨਾਂਅ ਦੇ ਵੱਡੇ ਬਿਲਡਰ ਦੇ ਦਫ਼ਤਰ ’ਤੇ ਮੰਗਲਵਾਰ ਨੂੰ ਸਵੇਰੇ ਛਾਪੇਮਾਰੀ ਕੀਤੀ ਗਈ।
Publish Date: Tue, 26 May 2026 09:30 AM (IST)
Updated Date: Tue, 26 May 2026 10:07 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਈ.ਡੀ. ਵੱਲੋਂ ਮੁਹਾਲੀ ਜ਼ਿਲ੍ਹੇ ਦੇ ਕਸਬਾ ਜ਼ੀਰਕਪੁਰ ਵਿੱਚ ਰੀਅਲ ਅਸਟੇਟ ਕਾਰੋਬਾਰੀ ਇਕ ਕਾਂਸਲ ਨਾਂਅ ਦੇ ਵੱਡੇ ਬਿਲਡਰ ਦੇ ਦਫ਼ਤਰ ’ਤੇ ਮੰਗਲਵਾਰ ਨੂੰ ਸਵੇਰੇ ਛਾਪੇਮਾਰੀ ਕੀਤੀ ਗਈ।
ਜਾਣਕਾਰੀ ਅਨੁਸਾਰ ਈ.ਡੀ. ਦੀਆਂ ਟੀਮਾਂ ਵਲੋਂ ਉਕਤ ਬਿਲਡਰ ਦੇ ਦਰਜਨ ਹੋਰ ਟਿਕਾਣਿਆਂ ’ਤੇ ਵੀ ਛਾਪੇਮਾਰੀ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਪੂਰੀ ਕਾਰਵਾਈ ਚੇਂਜ ਆਫ਼ ਲੈਂਡ ਯੂਜ਼ (ਸੀ.ਐੱਲ.ਯੂ.) ਜ਼ਮੀਨ ਦੀ ਵਰਤੋਂ ਬਦਲਣ ਦੇ ਲਾਇਸੈਂਸ ਲੈਣ ਵਿੱਚ ਕੀਤੇ ਗਏ ਵੱਡੇ ਫਰਾਡ ਅਤੇ ਮਨੀ ਲਾਂਡਰਿੰਗ (ਪੈਸੇ ਦੀ ਹੇਰਾਫੇਰੀ) ਦੇ ਸਬੰਧ ਵਿੱਚ ਹੋ ਰਹੀ ਹੈ।