ਮੁਹਾਲੀ ਪੁਲਿਸ ਦੀ ਵੱਡੀ ਕਾਰਵਾਈ : ਚੰਡੀਗੜ੍ਹ ਤੋਂ ਲਿਆਂਦੀ 500 ਪਊਏ ਦੇਸੀ ਸ਼ਰਾਬ ਬਰਾਮਦ, ਦੋ ਤਸਕਰ ਗ੍ਰਿਫ਼ਤਾਰ
ਨਾਕਾਬੰਦੀ ਦੌਰਾਨ ਪੁਲਿਸ ਨੇ ਦੋ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲ ਮੌਜੂਦ ਕਾਲੇ ਪੋਲੀਥੀਨ 'ਚੋਂ ਚੰਡੀਗੜ੍ਹ ਵਿੱਚ ਵਿਕਣ ਯੋਗ ਟੈਂਗੋ ਮਾਰਕਾ ਸੰਤਰਾ ਦੇਸੀ ਸ਼ਰਾਬ ਬਰਾਮਦ ਹੋਈ। ਬਰਾਮਦ ਸ਼ਰਾਬ ਦੀ ਗਿਣਤੀ ਕਰਨ ’ਤੇ 180 ਮਿਲੀਲੀਟਰ ਵਾਲੇ ਕੁੱਲ 500 ਪਊਏ ਪਾਏ ਗਏ
Publish Date: Wed, 13 May 2026 12:01 PM (IST)
Updated Date: Wed, 13 May 2026 12:10 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਪੁਲਿਸ ਵੱਲੋਂ 500 ਪਊਏ ਦੇਸੀ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਾਰਵਾਈ ਆਬਕਾਰੀ ਇੰਸਪੈਕਟਰ ਗੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਭਰੋਸੇਯੋਗ ਸੁਤਰਾਂ ਤੋਂ ਸੂਚਨਾ ਮਿਲੀ ਸੀ ਕਿ ਦੋ ਮੋਨੇ ਵਿਅਕਤੀ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਮੁਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਸਤੇ ਰੇਟਾਂ ’ਤੇ ਵੇਚਣ ਦਾ ਕੰਮ ਕਰਦੇ ਹਨ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਵਲੋਂ ਮੰਡੀ ਬੋਰਡ ਦੀਆਂ ਲਾਈਟਾਂ ਨੇੜੇ ਨਾਕਾਬੰਦੀ ਕੀਤੀ ਗਈ।
ਨਾਕਾਬੰਦੀ ਦੌਰਾਨ ਪੁਲਿਸ ਨੇ ਦੋ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲ ਮੌਜੂਦ ਕਾਲੇ ਪੋਲੀਥੀਨ 'ਚੋਂ ਚੰਡੀਗੜ੍ਹ ਵਿੱਚ ਵਿਕਣ ਯੋਗ ਟੈਂਗੋ ਮਾਰਕਾ ਸੰਤਰਾ ਦੇਸੀ ਸ਼ਰਾਬ ਬਰਾਮਦ ਹੋਈ। ਬਰਾਮਦ ਸ਼ਰਾਬ ਦੀ ਗਿਣਤੀ ਕਰਨ ’ਤੇ 180 ਮਿਲੀਲੀਟਰ ਵਾਲੇ ਕੁੱਲ 500 ਪਊਏ ਪਾਏ ਗਏ। ਪੁਲਿਸ ਵਲੋਂ ਇਸ ਮਾਮਲੇ 'ਚ ਰਘਬੀਰ ਕੁਮਾਰ ਵਾਸੀ ਪਿੰਡ ਫੈਦਾ ਨਿਜ਼ਾਮਪੁਰ, ਸੈਕਟਰ-49 ਅਤੇ ਸੌਰਵ ਕੁਮਾਰ ਵਾਸੀ ਸੈਕਟਰ-31 ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।