ਰੈਲੀ ਲਈ ਲੋਕਹਿੱਤ ਮਿਸ਼ਨ ਬੀਕੇਯੂ ਪੰਜਾਬ ਦਾ ਜੱਥਾ ਹੋਇਆ ਰਵਾਨਾ
ਰੈਲੀ ਲਈ ਲੋਕਹਿੱਤ ਮਿਸ਼ਨ ਬੀਕੇਯੂ ਪੰਜਾਬ ਦਾ ਜੱਥਾ ਹੋਇਆ ਰਵਾਨਾ
Publish Date: Sun, 24 Aug 2025 08:27 PM (IST)
Updated Date: Mon, 25 Aug 2025 04:08 AM (IST)
ਫੋਟੋ ਕੈਪਸ਼ਨ : ਕਿਸਾਨ ਆਗੂ ਰੈਲੀ ਲਈ ਰਵਾਨਾ ਹੁੰਦੇ ਹੋਏ। 11ਪੀ ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਲੈਂਡ ਪੂਲਿੰਗ ਸਕੀਮ ਖ਼ਿਲਾਫ਼ ਸੰਘਰਸ਼ ਦੀ ਜਿੱਤ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮਰਾਲਾ ਵਿਖੇ ਰੱਖੀ ਰੈਲੀ ਚ ਸ਼ਾਮਲ ਹੋਣ ਲਈ ਮਾਜਰੀ ਬਲਾਕ ਤੋਂ ਲੋਕਹਿੱਤ ਮਿਸ਼ਨ ਬੀਕੇਯੂ ਪੰਜਾਬ ਦਾ ਵੱਡਾ ਜੱਥਾ ਰਵਾਨਾ ਹੋਇਆ। ਇਸ ਸਬੰਧੀ ਬਲਾਕ ਪ੍ਰਧਾਨ ਦਰਸ਼ਨ ਸਿੰਘ ਨਾਗਰਾ ਦੀ ਅਗਵਾਈ ਚ ਮਾਜਰੀ ਬਲਾਕ ਤੋਂ ਇਕ ਬੱਸ ਭਰ ਕੇ ਜੱਥਾ ਰਵਾਨਾ ਹੋਇਆ, ਜੋ ਸੰਘਰਸ਼ ਦੀ ਜਿੱਤ ਅਤੇ ਸਰਕਾਰ ਖ਼ਿਲਾਫ਼ ਨਾਅਰੇ ਲਾਉਂਦਾ ਹੋਇਆ ਰੈਲੀ ’ਚ ਸ਼ਾਮਲ ਹੋਇਆ। ਇਸ ਦੌਰਾਨ ਰਵਿੰਦਰ ਸਿੰਘ ਬਜੀਦਪੁਰ ਤੇ ਗੁਰਮੀਤ ਸਿੰਘ ਸਾਂਟੂ ਨੇ ਕਿਹਾ ਕਿ ਸਰਕਾਰਾਂ ਖੇਤੀ ਸੈਕਟਰ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ ਪਰ ਕਿਰਤੀਆਂ ਅਤੇ ਜਥੇਬੰਦੀਆਂ ਦੀ ਏਕਤਾ ਸਦਾ ਆਪਣੇ ਹੱਕ ਸੁਰੱਖਿਅਤ ਰਹਿਣਗੇ। ਜੱਥੇ ’ਚ ਗੁਰਬਚਨ ਸਿੰਘ ਮੁੰਧੋਂ, ਸਰਬਜੀਤ ਸਿੰਘ ਸੰਗਤਪੁਰਾ, ਰਵਿੰਦਰ ਸਿੰਘ ਹੁਸ਼ਿਆਰਪੁਰ, ਦਿਲਬਾਗ ਸਿੰਘ ਨੱਗਲ, ਅਮਰ ਸਿੰਘ ਮਹਿਰਮਪੁਰ, ਰਜਿੰਦਰ ਸਿੰਘ ਮਾਜਰਾ ਤੇ ਪ੍ਰਸ਼ੋਤਮ ਸਿੰਘ ਚੰਦਪੁਰ ਆਦਿ ਮਿਸ਼ਨ ਆਗੂ ਵੀ ਸ਼ਾਮਲ ਸਨ।