ਲਾਇਨਜ਼ ਕਲੱਬ ਮੁਹਾਲੀ ਦਿਸ਼ਾ ਦੀ ਨਵੀਂ ਟੀਮ ਦਾ ਐਲਾਨ
ਲਾਇਨਜ਼ ਕਲੱਬ ਮੁਹਾਲੀ ਦਿਸ਼ਾ ਦੀ ਨਵੀਂ ਟੀਮ ਦਾ ਐਲਾਨ
Publish Date: Mon, 04 May 2026 05:47 PM (IST)
Updated Date: Mon, 04 May 2026 05:50 PM (IST)
ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ ਮੁਹਾਲੀ : ਲਾਇਨਜ਼ ਕਲੱਬ ਮੁਹਾਲੀ ਦਿਸ਼ਾ, ਜ਼ਿਲ੍ਹਾ 321-ਐੱਫ਼ ਲਾਇਨਿਸਟਿਕ ਸਾਲ 2026-27 ਲਈ ਆਪਣੀ ਨਵੀਂ ਪ੍ਰਬੰਧਕੀ ਟੀਮ ਦਾ ਐਲਾਨ ਕੀਤਾ ਗਿਆ। ਇਹ ਚੋਣ ਚਾਰਟਰ ਪ੍ਰਧਾਨ ਲਾਇਨ ਤੇਜਿੰਦਰ ਕੌਰ ਦੀ ਅਗਵਾਈ ਵਿਚ ਕੀਤੀ ਗਈ। ਨਵੀਂ ਚੁਣੀ ਗਈ ਟੀਮ ਵਿਚ ਲਾਇਨ ਜਸਵਿੰਦਰ ਕੌਰ ਨੂੰ ਪ੍ਰਧਾਨ, ਲਾਇਨ ਹਰਪ੍ਰੀਤ ਕੌਰ ਨੂੰ ਸਕੱਤਰ, ਲਾਇਨ ਜਸਲੀਨ ਕੌਰ ਨੂੰ ਖ਼ਜ਼ਾਨਚੀ ਚੁਣਿਆ ਗਿਆ। ਪ੍ਰਧਾਨ ਲਾਇਨ ਜਸਵਿੰਦਰ ਕੌਰ ਦੀ ਅਗਵਾਈ ਵਾਲੀ ਨਵੀਂ ਟੀਮ ਨੇ ‘ਅਸੀਂ ਸੇਵਾ ਕਰਦੇ ਹਾਂ’ ਦੇ ਆਦਰਸ਼ ਨੂੰ ਨਵੇਂ ਜੋਸ਼ ਨਾਲ ਅੱਗੇ ਵਧਾਉਣ ਦਾ ਪ੍ਰਣ ਲਿਆ। ਟੀਮ ਨੇ ਸਿਹਤ, ਸਿੱਖਿਆ, ਵਾਤਾਵਰਨ ਅਤੇ ਭਾਈਚਾਰਕ ਭਲਾਈ ’ਤੇ ਕੇਂਦਰਿਤ ਸੇਵਾ ਸਰਗਰਮੀਆਂ ਕਰਨ ਦਾ ਸੰਕਲਪ ਲਿਆ ਹੈ। ਚਾਰਟਰ ਪ੍ਰਧਾਨ ਲਾਇਨ ਤੇਜਿੰਦਰ ਕੌਰ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਅਗਵਾਈ ਹੇਠ, ਕਲੱਬ ਸੇਵਾ ਅਤੇ ਫੈਲੋਸ਼ਿਪ ਵਿਚ ਵੱਖਰੇ ਤੌਰ ’ਤੇ ਨਵੀਆਂ ਉਚਾਈਆਂ ਛੂਹੇਗਾ ਅਤੇ ਬਾਕੀ ਅਹੁਦੇਦਾਰਾਂ ਦਾ ਐਲਾਨ ਜਲਦ ਹੀ ਬੋਰਡ ਆਫ਼ ਡਾਇਰੈਕਟਰਜ਼ ਦੇ ਸਹਿਯੋਗ ਨਾਲ ਕੀਤਾ ਜਾਵੇਗਾ।