ਲਾਇਨਜ਼ ਕਲੱਬ ਨੇ ਦਵਾਈਆਂ ਤੇ ਸੈਨੇਟਰੀ ਪੈਡ ਵੰਡੇ
ਲਾਇਨਜ਼ ਕਲੱਬ ਨੇ ਦਵਾਈਆਂ ਤੇ ਸੈਨੇਟਰੀ ਪੈਡ ਵੰਡੇ
Publish Date: Mon, 22 Sep 2025 09:06 PM (IST)
Updated Date: Mon, 22 Sep 2025 09:08 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਘੱਗਰ ਦਰਿਆ ਦੇ ਬੰਨ੍ਹ ਦੇ ਟੁੱਟ ਜਾਣ ਕਾਰਨ ਪਿੰਡ ਟਿਵਾਣਾ, ਸਾਧਾਂਪੁਰ ਅਤੇ ਡੰਗਡਹਿਰਾ ਵਿਖੇ ਬਿਮਾਰੀ ਫੈਲਣ ਦੇ ਖ਼ਤਰੇ ਨੂੰ ਦੇਖਦਿਆਂ ਲਾਇਨਜ਼ ਕਲੱਬ ਜ਼ੀਰਕਪੁਰ ਦੇ ਪ੍ਰਧਾਨ ਪੁਸ਼ਪਿੰਦਰ ਮਹਿਤਾ ਸਮੇਤ ਉਨ੍ਹਾਂ ਦੀ ਟੀਮ ਵੱਲੋਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਔਰਤਾਂ ਅਤੇ ਬੱਚੀਆਂ ਦੀ ਮਾਹਵਾਰੀ ਨੂੰ ਦੇਖਦਿਆਂ ਅਤੇ ਉਨ੍ਹਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਸੈਨੇਟਰੀ ਪੈਡ ਵੰਡੇ ਗਏ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਮੈਡੀਕਲ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ ,ਕਿਉਂਕਿ ਹੜ੍ਹ ਉਪਰੰਤ ਨਾ ਸਿਰਫ਼ ਉੱਥੋਂ ਦੇ ਲੋਕਾਂ ਦਾ ਆਰਥਿਕ ਨੁਕਸਾਨ ਹੋ ਜਾਂਦਾ ਹੈ, ਸਗੋਂ ਹੜ੍ਹ ਉਪਰੰਤ ਪਾਣੀ ਉਤਰਣ ਨਾਲ ਖੇਤਰ ਵਿਚ ਗੰਭੀਰ ਬਿਮਾਰੀਆਂ ਫੈਲ ਜਾਂਦੀਆਂ ਹਨ ਪਰ ਸਰਕਾਰੀ ਢਾਂਚਾ ਢਹਿ-ਢੇਰੀ ਹੋ ਜਾਂਦਾ ਹੈ, ਜਿਸ ਨੂੰ ਵੇਖਦਿਆਂ ਉੱਥੇ ਸਮਾਜ ਸੇਵੀ ਸੰਸਥਾਵਾਂ ਨੂੰ ਸਰਗਰਮ ਹੋਣਾ ਬਣਦਾ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਟੀਮ ਵਿਚ ਸ਼ਾਮਲ ਸਾਬਕਾ ਜ਼ਿਲ੍ਹਾ ਗਵਰਨਰ ਪੀਐੱਮਜੇਐੱਫ ਲਾਇਨ ਬੀਰਿੰਦਰ ਸਿੰਘ ਸੋਹਲ, ਜ਼ਿਲ੍ਹਾ ਜੀਐੱਲਟੀ ਕੋਆਰਡੀਨੇਟਰ, 321-ਐੱਫ, ਲਾਇਨਜ਼ ਕਲੱਬ ਲੁਧਿਆਣਾ ਸਮਾਈਲ, ਲਾਇਨ ਤੇਜਿੰਦਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਮਾਨਵਤਾਵਾਦੀ ਸੇਵਾਵਾਂ ਅਤੇ ਮਾਹਵਾਰੀ ਸਫ਼ਾਈ, 3231ਏ2 ਲਾਇਨਜ਼ ਕਲੱਬ ਆਫ਼ ਹੋਮ ਪ੍ਰਾਈਡ ਲਾਇਨ ਰਿਤੇਸ਼ ਡਾਗਾ, ਖ਼ਜ਼ਾਨਚੀ ਲਾਇਨਜ਼ ਕਲੱਬ ਆਫ਼ ਠਾਣੇ ਪ੍ਰਾਈਡ ਜ਼ਿਲ੍ਹਾ 3231ਏ2, ਰੀਜ਼ਨ ਚੇਅਰਪਰਸਨ ਲਾਇਨ ਸਨੰਤ ਭਾਰਦਵਾਜ, ਲਾਇਨ ਅਜੈ ਸਿੰਘ, ਹਰਨੇਕ ਸਿੰਘ, ਗੁਲਜ਼ਾਰ ਸਿੰਘ ਟਿਵਾਣਾ, ਡਿੰਪਲ ਰਾਣਾ ਤੇ ਰੀਜ਼ਨ ਚੇਅਰਪਰਸਨ ਐੱਮਜੇਐੱਫ ਲਾਇਨ ਸੋਨੀਆ ਅਰੌੜਾ ਮੌਜੂਦ ਸਨ।