ਭਾਜਪਾ ਦੀ ਜਿੱਤ ’ਤੇ ਨਿਆਗਾਓਂ ਮਾਰਕੀਟ ’ਚ ਵੰਡੇ ਲੱਡੂ
ਭਾਜਪਾ ਦੀ ਜਿੱਤ 'ਤੇ ਨਿਆਗਾਓਂ ਮਾਰਕੀਟ 'ਚ ਲੱਡੂ ਵੰਡੇ
Publish Date: Mon, 04 May 2026 09:29 PM (IST)
Updated Date: Mon, 04 May 2026 09:32 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ ਮੁੱਲਾਂਪੁਰ ਗਰੀਬਦਾਸ : ਪੱਛਮੀ ਬੰਗਾਲ, ਆਸਾਮ ਅਤੇ ਪੁੱਡੂਚੇਰੀ ’ਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ’ਚ ਨਿਆਗਾਓਂ ’ਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਭਾਜਪਾ ਨਿਆਗਾਓਂ ਸਰਕਲ ਦੇ ਪ੍ਰਧਾਨ ਭੁਪਿੰਦਰ ਸਿੰਘ ਭੂਪੀ ਦੀ ਅਗਵਾਈ ’ਚ ਨਿਆਗਾਓਂ ਮਾਰਕੀਟ ’ਚ ਲੱਡੂ ਵੰਡੇ ਗਏ। ਪ੍ਰੋਗਰਾਮ ਦੌਰਾਨ ਪਾਰਟੀ ਵਰਕਰਾਂ ਅਤੇ ਸਥਾਨਕ ਲੋਕਾਂ ਨੇ ਇਕ-ਦੂਜੇ ਨੂੰ ਮਠਿਆਈ ਖਵਾ ਕੇ ਖੁਸ਼ੀ ਸਾਂਝੀ ਕੀਤੀ ਅਤੇ ਭਾਜਪਾ ਦੀਆਂ ਨੀਤੀਆਂ ਤੇ ਲੀਡਰਸ਼ਿਪ ’ਤੇ ਭਰੋਸਾ ਜਤਾਇਆ। ਭੁਪਿੰਦਰ ਸਿੰਘ ਭੂਪੀ ਨੇ ਕਿਹਾ ਕਿ ਇਹ ਜਿੱਤ ਦੇਸ਼ ਦੇ ਵਿਕਾਸ, ਸੁਸ਼ਾਸਨ ਅਤੇ ਜਨਤਾ ਦੇ ਵਿਸ਼ਵਾਸ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲਗਾਤਾਰ ਲੋਕ-ਹਿੱਤ ਦੇ ਕੰਮਾਂ ਰਾਹੀਂ ਲੋਕਾਂ ਦਾ ਭਰੋਸਾ ਜਿੱਤ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ’ਚ ਵਰਕਰ ਅਤੇ ਸਥਾਨਕ ਨਾਗਰਿਕ ਮੌਜੂਦ ਰਹੇ, ਜਿਨ੍ਹਾਂ ਨੇ ਉਤਸ਼ਾਹ ਨਾਲ ਜਸ਼ਨ ਮਨਾਇਆ ਅਤੇ ਭਵਿੱਖ ’ਚ ਵੀ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ। ਇਸ ਮੌਕੇ ਪ੍ਰਦੇਸ਼ ਲੀਗਲ ਸੈੱਲ ਕਨਵੀਨਰ ਐੱਨਕੇ ਵਰਮਾ, ਸ਼ਾਮ ਲਾਲ, ਜ਼ਿਲ੍ਹਾ ਸਕੱਤਰ ਪ੍ਰਮੋਦ ਕੁਮਾਰ, ਜੋਗਿੰਦਰ ਪਾਲ, ਸਾਬਕਾ ਕੌਂਸਲਰ ਸੁਰਿੰਦਰ ਬੱਬਲ, ਐਡਵੋਕੇਟ ਬਬਲੂ ਕੋਰੀ, ਸੰਜੇ ਗੁਪਤਾ, ਇਕਬਾਲ ਸੈਣੀ, ਸ਼ੇਸ਼ਰਾਮ, ਬਬਲਾ, ਰਾਜੂ, ਸੰਜੂ, ਸੰਦੀਪ ਜੌਨੀ, ਅਤੁਲ ਅਰੋੜਾ, ਮੁਕੇਸ਼ ਚਨਾਲੀਆ, ਸ਼ੁਭਮ, ਦਵੇਸ਼, ਰਾਜੇਸ਼, ਜੀਤ, ਮਹੀਪਾਲ, ਮੱਖਣ, ਸਾਹਿਲ ਆਦਿ ਮੌਜੂਦ ਸਨ।