ਇੰਟਰਨੈਸ਼ਨਲ ਖਿਡਾਰੀ ਨੇ ਖੋਲ੍ਹੀ ਪਿੰਡ ਵਿਚ ਫੁੱਟਬਾਲ ਅਕੈਡਮੀ
ਇੰਟਰਨੈਸ਼ਨਲ ਖਿਡਾਰੀ ਨੇ ਖੋਲ੍ਹੀ ਪਿੰਡ ਵਿਚ ਫੁਟਬਾਲ ਅਕੈਡਮੀ
Publish Date: Tue, 05 May 2026 06:12 PM (IST)
Updated Date: Wed, 06 May 2026 04:09 AM (IST)

ਗੁਰਪ੍ਰੀਤ ਸਿੰਘ ਮਨੀ ਸੁਮਨ/ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਇੰਟਰਨੈਸ਼ਨਲ ਖਿਡਾਰੀ ਪਵਨ ਕੁਮਾਰ ਨੇ ਨਿਊ ਚੰਡੀਗੜ੍ਹ ਦੇ ਪਿੰਡ ਢਕੌਰਾ ਵਿਖੇ ਫੁੱਟਬਾਲ ਅਕੈਡਮੀ ਦਾ ਉਦਘਾਟਨ ਕੀਤਾ ਹੈ। ਪਵਨ ਕੁਮਾਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਅਤੇ ਸਰੀਰ ਨੂੰ ਫਿੱਟ ਰੱਖਣ ਲਈ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੋ ਲੋਕ ਖਿਡਾਰੀ ਬਣਦੇ ਹਨ ਜਾਂ ਖੇਡਾਂ ਨਾਲ ਜੁੜਦੇ ਹਨ, ਉਹ ਜ਼ਿੰਦਗੀ ਵਿਚ ਬਹੁਤ ਕੁਝ ਸਿੱਖ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਵਿਚ ਅਨੁਸ਼ਾਸਨ ਸ਼ਹਿਨਸ਼ੀਲਤਾ ਜਿੱਤ ਹਾਰ ਸਹਿਣ ਦਾ ਤਜਰਬਾ ਹੁੰਦਾ ਹੈ। ਖਿਡਾਰੀ ਹਮੇਸ਼ਾਂ ਨਸ਼ਿਆਂ ਤੋਂ ਦੂਰ ਰਹਿੰਦਾ ਹੈ ਅਤੇ ਆਪਣੇ ਸਰੀਰ ਵੱਲ ਧਿਆਨ ਦਿੰਦਾ ਹੈ। ਖਿਡਾਰੀ ਦਾ ਸਰੀਰ ਹਮੇਸ਼ਾਂ ਬਿਮਾਰੀਆਂ ਤੋਂ ਰਹਿਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ 10 ਸਾਲ ਦੀ ਉਮਰ ਵਿਚ ਫੁਟਬਾਲ ਖੇਡਣ ਲੱਗ ਗਏ ਸੀ ਅਤੇ ਉਨ੍ਹਾਂ ਵੱਲੋਂ 25 ਸਾਲ ਫੁਟਬਾਲ ਨੂੰ ਦਿੱਤੇ। ਉਨ੍ਹਾਂ ਵੱਲੋਂ ਦਿਨ ਰਾਤ ਮਿਹਨਤ ਕਰਕੇ ਫੁਟਬਾਲ ਵਿਚ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇੰਟਰਨੈਸ਼ਨਲ ਮੈਚ ਅਤੇ ਨੈਸ਼ਨਲ ਮੈਚ ਖੇਡੇ ਗਏ। ਉਨ੍ਹਾਂ ਦੱਸਿਆ ਕਿ ਫੁੱਟਬਾਲ ਦੀ ਖੇਡ ਲਈ ਨੌਜਵਾਨਾਂ ਦਾ ਉਤਸ਼ਾਹ ਵੱਧ ਰਿਹਾ ਹੈ। ਜਿਸ ਨੂੰ ਦੇਖਦਿਆਂ ਉਨ੍ਹਾਂ ਵੱਲੋਂ ਨਿਊ ਚੰਡੀਗੜ੍ਹ ਦੇ ਏਰੀਏ ਵਿਚ ਪਿੰਡ ਢਕੌਰਾ ਵਿਖੇ ਫੁੱਟਬਾਲ ਅਕੈਡਮੀ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਅਕੈਡਮੀ ਵਿਚ ਪੰਜ ਸਾਲ ਤੋਂ ਲੈ ਕੇ 18 ਸਾਲ ਦੇ ਬੱਚੇ ਟਰੇਨਿੰਗ ਲੈ ਸਕਦੇ ਹਨ। ਇਸ ਮੌਕੇ ਦੀਪਕ ਰੀਹਲ, ਦਾਮਨ ਰੀਹਲ, ਸੌਰਵ ਗੁਪਤਾ, ਪਰਮਿੰਦਰ ਸਿੰਘ ਅਤੇ ਹੋਰ ਖਿਡਾਰੀ ਮੌਜੂਦ ਸਨ।