ਸੀਜੀਸੀ ਲਾਂਡਰਾਂ ਵਿਖੇ ‘ਗਲੋਬਲ ਟ੍ਰੈਂਡਜ਼ ਇਨ ਮੈਨੇਜਮੈਂਟ ਪੈਰਾਡਾਈਮਜ਼’ ਵਿਸ਼ੇ ਸਬੰਧੀ ਅੰਤਰਰਾਸ਼ਟਰੀ ਕਾਨਫ਼ਰੰਸ
ਸੀਜੀਸੀ ਲਾਂਡਰਾਂ ਵਿਖੇ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ
Publish Date: Mon, 24 Feb 2025 06:16 PM (IST)
Updated Date: Mon, 24 Feb 2025 06:20 PM (IST)
ਸੀਜੀਸੀ ਲਾਂਡਰਾਂ ਵਿਖੇ ‘ਗਲੋਬਲ ਟ੍ਰੈਂਡਜ਼ ਇਨ ਮੈਨੇਜਮੈਂਟ ਪੈਰਾਡਾਈਮਜ਼’ ਵਿਸ਼ੇ ਸਬੰਧੀ ਅੰਤਰਰਾਸ਼ਟਰੀ ਕਾਨਫ਼ਰੰਸ
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਿਸਟਰੇਸ਼ਨ (ਸੀਬੀਐੱਸਏ), ਸੀਜੀਸੀ ਲਾਂਡਰਾਂ ਵੱਲੋਂ ਕੈਂਪਸ ਵਿਖੇ ‘ਸ਼ੇਪਿੰਗ ਦ ਫਿਊਚਰ-ਗਲੋਬਲ ਟ੍ਰੈਂਡਜ਼ ਇਨ ਮੈਨੇਜਮੈਂਟ ਪੈਰਾਡਾਈਮਜ਼-2025’ ਵਿਸ਼ੇ ਸਬੰਧੀ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ। ਇਸ ’ਚ 300 ਤੋਂ ਵੱਧ ਵਿਦਿਆਰਥੀ, ਖੋਜ ਵਿਦਵਾਨ, ਅਕਾਦਮਿਕ ਅਤੇ ਉਦਯੋਗ ਪੇਸ਼ੇਵਰ ਸ਼ਾਮਲ ਹੋਏ। ਇਸ ਕਾਨਫ਼ਰੰਸ ਦੇ ਪਹਿਲੇ ਦਿਨ ਦੀ ਮੁੱਖ ਵਿਸ਼ੇਸ਼ਤਾ ਕਾਨਫ਼ਰੰਸ ਕਿਤਾਬ ਦਾ ਰਿਲੀਜ਼ ਹੋਣਾ ਸੀ ਤੇ ਨਾਲ ਹੀ ਚੁਣੇ ਹੋਏ ਖੋਜ ਪੱਤਰਾਂ ਦੀ ਸਬਮਿਸ਼ਨ ਸ਼ਾਮਲ ਸੀ ਜੋ ਕਿ ਉੱਭਰ ਰਹੇ ਪ੍ਰਬੰਧਨ ਪੈਰਾਡਾਈਮਜ਼ ਵਿੱਚ ਅਕਾਦਮਿਕ ਉੱਤਮਤਾ, ਨਵੀਨਤਾ ਤੇ ਰਚਨਾਤਮਕਤਾ ਨੂੰ ਪ੍ਰਦਰਸ਼ਿਤ ਕਰਦੇ ਸਨ। ਇਸ ਦੌਰਾਨ ਜਮ੍ਹਾ ਕੀਤੇ ਗਏ 100 ਤੋਂ ਵੱਧ ਪੇਪਰਾਂ ਵਿੱਚੋਂ 86 ਪੇਪਰ ਚੁਣੇ ਗਏ। ਅੰਤਰਰਾਸ਼ਟਰੀ ਕਾਨਫ਼ਰੰਸ ਦੇ ਪਹਿਲੇ ਦਿਨ ਦੀ ਸ਼ੁਰੂਆਤ ਉਦਯੋਗ ਦੇ ਮਾਹਰ ਆਗੂਆਂ ਤੇ ਅਕਾਦਮਿਕ ਦਿੱਗਜਾਂ ਵੱਲੋਂ ਪੇਸ਼ ਕੀਤੇ ਜਾਣਕਾਰੀ ਭਰਪੂਰ ਭਾਸ਼ਣਾਂ ਨਾਲ ਕੀਤੀ ਗਈ। ਇਨ੍ਹਾਂ ਵਿੱਚ ਸ਼੍ਰੀ ਸਟੀਵ ਮੈਕਕੇਨਾ, ਐਸੋਸੀਏਟ ਪ੍ਰੋਫੈਸਰ, ਕਰਟਿਨ ਬਿਜ਼ਨਸ ਸਕੂਲ, ਆਸਟ੍ਰੇਲੀਆ, ਡਾ. ਕਰਮਿੰਦਰ ਘੁੰਮਣ, ਐਸੋਸੀਏਟ ਡੀਨ ਆਫ਼ ਇੰਡਸਟਰੀ ਕਨੈਕਟ ਐਂਡ ਐਂਟਰਪ੍ਰਨਿਓਰਸ਼ਿਪ, ਐੱਲਐੱਮ ਥਾਪਰ ਸਕੂਲ ਆਫ਼ ਮੈਨੇਜਮੈਂਟ, ਪ੍ਰੋ. (ਡਾ.) ਪੁਸ਼ਪੇਂਦਰ ਕੁਮਾਰ, ਕਿਰੋੜੀ ਮੱਲ ਕਾਲਜ, ਦਿੱਲੀ ਯੂਨੀਵਰਸਿਟੀ, ਦੀਪਤੀ ਰਿਸ਼ੀ, ਲੀਡਰਸ਼ਿਪ ਕੋਚ ਅਤੇ ਸ਼੍ਰੀ ਗੌਤਮ ਸ਼ਰਮਾ, ਸੰਸਥਾਪਕ, ਸੂਰਿਆ ਐਨਵਾਇਰੋ ਐਂਡ ਕੈਮੀਕਲਜ਼ ਆਦਿ ਨੇ ਆਪਣੀ ਹਾਜ਼ਰੀ ਲਗਾਈ। ਇਨ੍ਹਾਂ ਮਹਿਮਾਨਾਂ ਦਾ ਡਾ. ਪੀਐੱਨ ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਅਤੇ ਡਾ. ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ, ਸੀਬੀਐੱਸਏ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਇਕ ਦਿਲਚਸਪ ਬੌਧਿਕ ਚਰਚਾ ਅਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਲਈ ਮੰਚ ਤਿਆਰ ਕੀਤਾ। ਕਾਨਫ਼ਰੰਸ ਦੇ ਪਹਿਲੇ ਦਿਨ ਮੁੱਖ ਬੁਲਾਰੇ ਵਜੋਂ ਪਹੁੰਚੇ ਸਟੀਵ ਮੈਕਕੇਨਾ ਨੇ ‘ਟੈਕਸਟਬੂਕਸ ਐਂਡ ਮੈਨੇਜਮੈਂਟ ਪੈਰਾਡਾਈਮਜ਼’ ਉੱਤੇ ਟਿੱਪਣੀਆਂ ਦਿੱਤੀਆਂ, ਜਿਸ ਵਿੱਚ ਪ੍ਰਬੰਧਨ ਪੈਰਾਡਾਈਮਜ਼ ਅਤੇ ਸਿਧਾਂਤਾਂ ਦੇ ਅਰਥ ਅਤੇ ਸਰਵਵਿਆਪਕਤਾ, ਵੱਖ-ਵੱਖ ਮਹਾਦੀਪਾਂ ਦੀ ਮਾਰਕੀਟ ਵਿੱਚ ਉਨ੍ਹਾਂ ਦੀ ਵਰਤੋਂ ਅਤੇ ਸਾਰਥਕਤਾ ਸਬੰਧੀ ਇਕ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਪ੍ਰਬੰਧਨ ਦੀ ਪ੍ਰਕਿਰਿਆ ਪ੍ਰਬੰਧਨ ਨੂੰ ਆਧਾਰ ਬਣਾਉਣ ਵਾਲੇ ਪੈਰਾਡਾਈਮਜ਼ ਨਾਲੋਂ ਕਿਵੇਂ ਮਹੱਤਵਪੂਰਨ ਹਨ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪ੍ਰਬੰਧਨ ਕਿਵੇਂ ਸਰਵਵਿਆਪਕ ਹੈ ਪਰ ਪ੍ਰਬੰਧਨ ਸ਼ੈਲੀਆਂ ਵੱਖ-ਵੱਖ ਹਨ। ਇਸ ਕਾਨਫ਼ਰੰਸ ਦੇ ਦੂਜੇ ਪ੍ਰਮੁੱਖ ਬੁਲਾਰੇ, ਡਾ. ਕਰਮਿੰਦਰ ਘੁੰਮਣ ਨੇ ਪੈਰਾਡਾਈਮਜ਼ ਅਤੇ ਪੈਰਾਡਾਈਮ ਬਦਲਾਅ (ਸ਼ਿਫਟ) ਸਬੰਧੀ ਗੱਲਬਾਤ ਕੀਤੀ, ਜਿਸ ਨਾਲ ਦਰਸ਼ਕਾਂ ਨੂੰ ਵਿਦਵਤਾਪੂਰਨ ਅਤੇ ਪ੍ਰਬੰਧਨ ਸੰਕਲਪ ਦੋਵਾਂ ਦੇ ਰੂਪ ਵਿੱਚ ਪੈਰਾਡਾਈਮਜ਼ ਦੀ ਵਿਆਪਕ ਸਮਝ ਹਾਸਲ ਹੋਈ। ਕਾਨਫ਼ਰੰਸ ਦੇ ਦੂਜੇ ਦਿਨ ਪੰਜਾਬ ਯੂਨੀਵਰਸਿਟੀ, ਜੀਐੱਨਡੀਯੂ, ਆਈਸੀਐੱਫਏਆਈ, ਆਈਬੀਏ ਬੰਗਲੁਰੂ, ਆਈਕੇਜੀਪੀਟੀਯੂ ਵਰਗੇ ਪ੍ਰਮੁੱਖ ਅਦਾਰਿਆਂ ਦੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਵੱਲੋਂ ਪੇਪਰ ਪੇਸ਼ ਕੀਤੇ ਗਏ ਅਤੇ ਪੇਸ਼ ਕੀਤੇ ਪੇਪਰਾਂ ਸਬੰਧੀ ਦਿਲਚਸਪ ਵਿਚਾਰ ਵਟਾਂਦਰੇ ਹੋਏ, ਜਿਸ ਨਾਲ ਉਦਯੋਗ ਅਕਾਦਮਿਕ ਸਹਿਯੋਗ ਨੂੰ ਬਲ ਮਿਲਿਆ। ਕਾਨਫ਼ਰੰਸ ਦੇ ਸਮਾਪਤੀ ਸੈਸ਼ਨ ਦੌਰਾਨ ਸਰਵੋਤਮ ਪੇਪਰ ਪੁਰਸਕਾਰ ਜੇਤੂਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਮਾਨਤਾ ਦੇਣ ਲਈ ਸਨਮਾਨਿਤ ਕੀਤਾ ਗਿਆ ਅਤੇ ਡਾ. ਚਾਰੂ ਮੇਹਨ, ਐੱਚਓਡੀ, ਐੱਮਬੀਏ, ਸੀਬੀਐੱਸਏ ਸੀਜੀਸੀ ਲਾਂਡਰਾਂ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕਰ ਕੇ ਪ੍ਰੋਗਰਾਮ ਦੀ ਸਫ਼ਲਤਾਪੂਰਵਕ ਸਮਾਪਤੀ ਕੀਤੀ ਗਈ।