ਜੜੌਤ ਸਕੂਲ ’ਚ ਇੰਟਰੈਕਟਿਵ ਪੈਨਲ ਦਾ ਉਦਘਾਟਨ
ਜੜੌਤ ਸਕੂਲ 'ਚ ਇੰਟਰੈਕਟਿਵ ਪੈਨਲ ਦਾ ਉਦਘਾਟਨ
Publish Date: Mon, 30 Mar 2026 07:15 PM (IST)
Updated Date: Mon, 30 Mar 2026 07:18 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੜੌਤ ਵਿਖੇ ਮੈਗਾ ਪੀਟੀਐੱਮ ਦੌਰਾਨ ਸਿੱਖਿਆ ਦੇ ਪੱਧਰ ਨੂੰ ਵਿਸ਼ਵ ਪੱਧਰ ਦਾ ਬਣਾਉਣ ਸਬੰਧੀ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਜੋੜਨ ਲਈ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਅਤੇ ਐੱਸਐੱਮਸੀ ਦੇ ਚੇਅਰਮੈਨ ਸੰਤੋਖ ਸਿੰਘ ਦੁਆਰਾ ਸਕੂਲ ਵਿਚ ਸਥਾਪਿਤ ਕੀਤੇ ਗਏ ਇੰਟਰੈਕਟਿਵ ਪੈਨਲਾਂ ਦਾ ਰਸਮੀ ਉਦਘਾਟਨ ਕੀਤਾ ਗਿਆ, ਜਿਸ ਵਿਚ ਸਕੂਲ ਦੇ ਪ੍ਰਿੰਸੀਪਲ ਰੰਜੂ ਬਿਆਲਾ ਅਤੇ ਸਮੂਹ ਸਟਾਫ਼, ਐੱਸਐੱਮਸੀ ਦੇ ਮੈਂਬਰ, ਪਿੰਡ ਦੇ ਪੰਚ ਬਲਬੀਰ ਸਿੰਘ, ਸ਼ੀਲਾ ਤੇ ਕੁਸਮ ਰਾਣੀ ਆਦਿ ਨੇ ਸ਼ਮੂਲੀਅਤ ਕੀਤੀ। ਉਦਘਾਟਨ ਤੋਂ ਬਾਅਦ ਰੰਜੂ ਬਿਆਲਾ ਨੇ ਦੱਸਿਆ ਕਿ ਨਵਾਂ ਸੈਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਉਨ੍ਹਾਂ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਆਪਣੇ ਬੱਚੇ ਦਾਖ਼ਲ ਕਰਵਾਉਣ ਦਾ ਸੱਦਾ ਦਿੱਤਾ। ਇਸ ਦੌਰਾਨ ਹੀ ਸਿਹਤ ਵਿਭਾਗ ਵੱਲੋਂ ਆਏ ਗੀਤਾ ਸੈਣੀ ਅਤੇ ਸ਼੍ਰੀਮਤੀ ਮਨਪ੍ਰੀਤ ਕੌਰ ਨੇ 14 ਸਾਲ ਦੀਆਂ ਲੜਕੀਆਂ ਲਈ ਚਲਾਈ ਜਾ ਰਹੀ ਵਿਸ਼ੇਸ਼ ਐੱਚਪੀਵੀ ਟੀਕਾਕਰਨ ਮੁਹਿੰਮ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਵੱਡੀ ਗਿਣਤੀ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਆਦਿ ਹਾਜ਼ਰ ਸਨ।