ਇੰਮੀਗ੍ਰੇਸ਼ਨ ਕੰਪਨੀ ਦੀ ਵੱਡੀ ਠੱਗੀ: ਗੁੱਸੇ ’ਚ ਆਏ ਲੋਕਾਂ ਨੇ ਦਫ਼ਤਰ ਦੀ ਕੀਤੀ ਭੰਨ-ਤੋੜ, ਸਾਮਾਨ ਸੜਕ 'ਤੇ ਸੁੱਟਿਆ
ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨਾਲ ਲੱਖਾਂ-ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇਕ ਇਮੀਗ੍ਰੇਸ਼ਨ ਦਫ਼ਤਰ 'ਤੇ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਗੰਭੀਰ ਦੋਸ਼ ਲੱਗੇ ਹਨ। ਵੀਜ਼ਾ ਨਾ ਮਿਲਣ ਅਤੇ ਪੈਸੇ ਡੁੱਬਣ ਤੋਂ ਪਰੇਸ਼ਾਨ ਪੀੜਤ ਲੋਕਾਂ ਨੇ ਇਕੱਠੇ ਹੋ ਕੇ ਦਫ਼ਤਰ ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ ਅਤੇ ਗੁੱਸੇ ਵਿਚ ਆ ਕੇ ਦਫ਼ਤਰ ਦਾ ਸਾਰਾ ਸਾਮਾਨ ਚੁੱਕ ਕੇ ਸੜਕ 'ਤੇ ਸੁੱਟ ਦਿੱਤਾ।
Publish Date: Sat, 23 May 2026 12:38 PM (IST)
Updated Date: Sat, 23 May 2026 12:43 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ। ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨਾਲ ਲੱਖਾਂ-ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇਕ ਇਮੀਗ੍ਰੇਸ਼ਨ ਦਫ਼ਤਰ 'ਤੇ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਗੰਭੀਰ ਦੋਸ਼ ਲੱਗੇ ਹਨ। ਵੀਜ਼ਾ ਨਾ ਮਿਲਣ ਅਤੇ ਪੈਸੇ ਡੁੱਬਣ ਤੋਂ ਪਰੇਸ਼ਾਨ ਪੀੜਤ ਲੋਕਾਂ ਨੇ ਇਕੱਠੇ ਹੋ ਕੇ ਦਫ਼ਤਰ ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ ਅਤੇ ਗੁੱਸੇ ਵਿਚ ਆ ਕੇ ਦਫ਼ਤਰ ਦਾ ਸਾਰਾ ਸਾਮਾਨ ਚੁੱਕ ਕੇ ਸੜਕ 'ਤੇ ਸੁੱਟ ਦਿੱਤਾ।
ਨਕਲੀ ਵੀਜ਼ੇ ਅਤੇ ਮੋਬਾਈਲ ਫ਼ੋਨ ਬਰਾਮਦ
ਹੰਗਾਮੇ ਦੌਰਾਨ ਪੀੜਤਾਂ ਵੱਲੋਂ ਦਫ਼ਤਰ ਦੀ ਫ਼ਰੋਲਾ-ਫ਼ਰਾਲੀ ਕਰਨ ’ਤੇ ਅੰਦਰੋਂ ਵੱਡੀ ਗਿਣਤੀ ਵਿਚ ਮੋਬਾਈਲ ਫ਼ੋਨ, ਫਰਜ਼ੀ ਵੀਜ਼ੇ ਅਤੇ ਕਈ ਹੋਰ ਸ਼ੱਕੀ ਦਸਤਾਵੇਜ਼ ਬਰਾਮਦ ਹੋਏ ਹਨ। ਮੌਕੇ 'ਤੇ ਮੌਜੂਦ ਪੀੜਤ ਲੋਕਾਂ ਨੇ ਦੋਸ਼ ਲਾਇਆ ਕਿ ਇਸ ਟਰੈਵਲ ਏਜੰਸੀ ਦਾ ਮਾਲਕ ਖ਼ੁਦ ਹੀ ਆਪਣੇ ਦਫ਼ਤਰ ਦੇ ਅੰਦਰ ਕੰਪਿਊਟਰਾਂ ਰਾਹੀਂ ਫ਼ਰਜ਼ੀ ਵੀਜ਼ੇ ਤਿਆਰ ਕਰਦਾ ਸੀ ਅਤੇ ਭੋਲੇ-ਭਾਲੇ ਲੋਕਾਂ ਨੂੰ ਅਸਲੀ ਕਹਿ ਕੇ ਲੱਖਾਂ ਰੁਪਏ ਹੜੱਪ ਜਾਂਦਾ ਸੀ।
ਲੋਕਾਂ ਦਾ ਗੁੱਸਾ ਦੇਖ ਕੇ ਸਟਾਫ਼ ਹੋਇਆ ਫ਼ਰਾਰ
ਜਿਵੇਂ ਹੀ ਵੱਡੀ ਗਿਣਤੀ ਵਿਚ ਪੀੜਤ ਲੋਕ ਇਕੱਠੇ ਹੋ ਕੇ ਦਫ਼ਤਰ ਪਹੁੰਚੇ, ਤਾਂ ਲੋਕਾਂ ਦੇ ਭਾਰੀ ਗੁੱਸੇ ਦੇ ਡਰੋਂ ਇਮੀਗ੍ਰੇਸ਼ਨ ਦਾ ਸਾਰਾ ਸਟਾਫ਼ ਮੌਕੇ ਤੋਂ ਦਫ਼ਤਰ ਛੱਡ ਕੇ ਫ਼ਰਾਰ ਹੋ ਗਿਆ।
ਪੀੜਤਾਂ ਨੇ ਕੀਤੀ ਇਨਸਾਫ਼ ਦੀ ਮੰਗ
ਪੀੜਤ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਖ਼ੂਨ-ਪਸੀਨੇ ਦੀ ਕਮਾਈ ਅਤੇ ਜ਼ਮੀਨਾਂ-ਗਹਿਣੇ ਰੱਖ ਕੇ ਇਮੀਗ੍ਰੇਸ਼ਨ ਕੰਪਨੀ ਨੂੰ ਪੈਸੇ ਦਿੱਤੇ ਸਨ, ਪਰ ਬਦਲੇ ਵਿਚ ਉਨ੍ਹਾਂ ਨੂੰ ਸਿਰਫ਼ ਧੋਖਾ ਅਤੇ ਫ਼ਰਜ਼ੀ ਦਸਤਾਵੇਜ਼ ਮਿਲੇ। ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਕੰਪਨੀ ਦੇ ਮਾਲਕ ਸਮੇਤ ਸਟਾਫ਼ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।