ਹੈਂਡਰਸਨ ਜੁਬਲੀ ਸਕੂਲ ਨੇ ਧਰਤੀ ਬਚਾਓ ਸਬੰਧੀ ਕੱਢੀ ਰੈਲੀ
ਪੱਤਰ ਪੇ੍ਰਰਕ, ਖਰੜ : ਹੈਂਡਰਸਨ ਜੁਬਲੀ ਸਕੂਲ ਨੇ ਧਰਤੀ ਬਚਾਓ ਸਬੰਧੀ ਇਕ ਰੈਲੀ ਕੱਢੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰ੍
Publish Date: Mon, 22 Apr 2024 03:00 AM (IST)
Updated Date: Mon, 22 Apr 2024 03:00 AM (IST)
ਪੱਤਰ ਪੇ੍ਰਰਕ, ਖਰੜ : ਹੈਂਡਰਸਨ ਜੁਬਲੀ ਸਕੂਲ ਨੇ ਧਰਤੀ ਬਚਾਓ ਸਬੰਧੀ ਇਕ ਰੈਲੀ ਕੱਢੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰ੍ਸੀਪਲ ਏਕਤਾ ਰੇਚਲ ਪੀਪਲਸ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਧਰਤੀ ਬਚਾਓ ਪਾਣੀ ਬਚਾਓ ਦੇ ਨਾਅਰੇ ਤਹਿਤ ਅੱਜ ਇਕ ਰੈਲੀ ਦਾ ਆਯੋਜਨ ਕੀਤਾ ਅਤੇ ਸ਼ਹਿਰ ਦੇ ਵਸਨੀਕਾਂ ਨੂੰ 'ਪਾਣੀ ਬਚਾਓ ਧਰਤੀ ਬਚਾਓ' ਪ੍ਰਦੂਸ਼ਣ ਰਹਿਤ ਜੀਵਨ ਬਤੀਤ ਕਰਨ ਦਾ ਹੋਕਾ ਦਿੱਤਾ। ਉਨ੍ਹਾਂ ਦੱਸਿਆ ਕਿ ਸਕੂਲ ਕੈਂਪਸ ਦੇ ਅੰਦਰ ਵੀ ਵਿਦਿਆਰਥੀਆਂ ਨੇ ਧਰਤੀ ਬਚਾਓ ਸਬੰਧੀ ਗਤੀਵਿਧੀਆਂ ਵੀ ਕੀਤੀਆਂ ਗਈਆਂ, ਜਿਨ੍ਹਾਂ 'ਚੋਂ ਮੁੱਖ ਰੂਪ 'ਚ ਸਲੋਗਨ ਰਾਈਟਿੰਗ ਭਾਸ਼ਣ ਮੁਕਾਬਲਾ ਪੇਟਿੰਗ ਆਦਿ ਗਤੀਵਿਧੀਆ ਪ੍ਰਮੁੱਖ ਸਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ 'ਚ ਧਰਤੀ, ਪਾਣੀ ਅਤੇ ਹੋਰ ਜੀਵਨ ਜਿਉਣ ਦੇ ਲਈ ਮੌਲਿਕ ਜਰੂਰਤਾਂ ਦੇ ਸਬੰਧੀ ਜਾਣਕਾਰੀ ਵੀ ਦਿੱਤੀ ਗਈ ਤਾਂ ਜੋ ਕਿ ਵਿਦਿਆਰਥੀ ਆਪਣੇ ਆਪਣੇ ਪੱਧਰ 'ਤੇ ਧਰਤੀ ਨੂੰ ਸਾਫ਼ ਸੁਥਰਾ ਰੱਖਣ ਅਤੇ ਪ੍ਰਦੂਸ਼ਣ ਰਹਿਤ ਜੀਵਨ ਬਿਤਾਉਣ 'ਚ ਆਪਣੀ ਭੂਮਿਕਾ ਨਿਭਾਉਣ। ਇਸ ਮੌਕੇ ਸਮੂਹ ਸਕੂਲ ਸਟਾਫ਼ ਮੌਜੂਦ ਸੀ।