ਐਕਟਿਵਾ ’ਤੇ ਆ ਰਿਹਾ ਸੀ ਨਾਜਾਇਜ਼ ਸ਼ਰਾਬ ਲੈ ਕੇ, ਪੁਲਿਸ ਨੇ ਰਾਹ ਵਿਚ ਹੀ ਦਬੋਚਿਆ
ਐਕਟਿਵਾ ’ਤੇ ਆ ਰਿਹਾ ਸੀ ਨਾਜਾਇਜ਼ ਸ਼ਰਾਬ ਲੈ ਕੇ, ਪੁਲਿਸ ਨੇ ਰਾਹ ਵਿਚ ਹੀ ਦਬੋਚਿਆ
Publish Date: Thu, 19 Feb 2026 08:04 PM (IST)
Updated Date: Thu, 19 Feb 2026 08:06 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਥਾਣਾ ਮਟੌਰ ਪੁਲਿਸ ਨੇ ਐਕਟਿਵਾ ’ਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰ ਰਹੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਅਰਵਿੰਦ ਸਿੰਘ, ਨਿਵਾਸੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਐੱਸਐੱਚਓ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਐਕਟਿਵਾ ’ਤੇ ਚੰਡੀਗੜ੍ਹ ਮਾਰਕਾ ਸ਼ਰਾਬ ਲੈ ਕੇ ਮੁਹਾਲੀ ਖੇਤਰ ਵਿਚ ਵੇਚਣ ਦੀ ਫਿਰਾਕ ਵਿਚ ਹੈ। ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਰੋਕ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਇਕ ਬੈਗ ਬਰਾਮਦ ਹੋਇਆ, ਜਿਸ ਵਿਚੋਂ 72 ਬੋਤਲਾਂ ਵਿਸਕੀ ਦੀਆਂ ਮਿਲੀਆਂ। ਇਹ ਸ਼ਰਾਬ ਸਿਰਫ਼ ਚੰਡੀਗੜ੍ਹ ਵਿਚ ਵਿਕਰੀ ਲਈ ਮਨਜ਼ੂਰਸ਼ੁਦਾ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਕਸਾਈਜ਼ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਦੀ ਐਕਟਿਵਾ ਵੀ ਜ਼ਬਤ ਕਰ ਲਈ ਗਈ ਹੈ। ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕਰਨ ’ਤੇ ਡਿਊਟੀ ਮੈਜਿਸਟਰੇਟ ਨੇ ਉਸਨੂੰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਕਿਸ ਲਈ ਅਤੇ ਕਿੱਥੇ ਸ਼ਰਾਬ ਸਪਲਾਈ ਕਰਨ ਜਾ ਰਿਹਾ ਸੀ।