ਹੱਥ ਨਾਲ ਬਣੇ ਉਤਪਾਦਾਂ, ਹੁਨਰ ਵਿਕਾਸ, ਰਚਨਾਤਮਕਤਾ ਤੇ ਸਮਾਵੇਸ਼ੀ ਵਿਕਾਸ ਨੂੰ ਮਿਲੇਗਾ ਹੁਲਾਰਾ
ਹੱਥ ਨਾਲ ਬਣੇ ਉਤਪਾਦਾਂ, ਹੁਨਰ ਵਿਕਾਸ, ਰਚਨਾਤਮਕਤਾ ਅਤੇ ਸਮਾਵੇਸ਼ੀ ਵਿਕਾਸ ਨੂੰ ਮਿਲੇਗਾ ਹੁਲਾਰਾ,
Publish Date: Mon, 20 Apr 2026 06:18 PM (IST)
Updated Date: Mon, 20 Apr 2026 06:21 PM (IST)

- ਪ੍ਰਯੋਗ ਫਾਊਂਡੇਸ਼ਨ ਰਾਹੀਂ ਲੋੜਵੰਦ ਔਰਤਾਂ ਤੇ ਬੱਚਿਆਂ ਦੀ ਸਹਾਇਤਾ ਕਰੇਗਾ ਐੱਸਜੀਐੱਚ ਮੈਨੇਜਮੈਂਟ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਸਥਿਤ ਐੱਸਜੀਐੱਚ ਮੈਨੇਜਮੈਂਟ ਇੰਡੀਆ ਨੇ ਪ੍ਰਯੋਗ ਫਾਊਂਡੇਸ਼ਨ ਨਾਲ ਮਿਲ ਕੇ ਲੋੜਵੰਦ ਔਰਤਾਂ ਅਤੇ ਬੱਚਿਆਂ ਖ਼ਾਸ ਕਰ ਕੇ ਦਿਵਿਆਂਗਾਂ ਦੀ ਮਦਦ ਲਈ ਸੀਐੱਸਆਰ ਸਰਗਰਮੀਆਂ ਨੂੰ ਹੁਲਾਰਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦਾ ਮੁੱਖ ਉਦੇਸ਼ ਹੁਨਰ ਵਿਕਾਸ ਅਤੇ ਰਚਨਾਤਮਕ ਸਰਗਰਮੀਆਂ ਰਾਹੀਂ ਦਿਵਿਆਂਗ ਬੱਚਿਆਂ ਨੂੰ ਸਸ਼ਕਤ ਬਣਾਉਣਾ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਐੱਸਜੀਐੱਚ ਮੈਨੇਜਮੈਂਟ ਦੇ ਕਰਮਚਾਰੀਆਂ ਨੇ ਪ੍ਰਯੋਗ ਫਾਊਂਡੇਸ਼ਨ ਨਾਲ ਜੁੜੇ ਬੱਚਿਆਂ ਵੱਲੋਂ ਹੱਥ ਨਾਲ ਬਣਾਈਆਂ ਗਈਆਂ ਮੋਮਬੱਤੀਆਂ ਅਤੇ ਹੋਰ ਸਜਾਵਟੀ ਵਸਤੂਆਂ ਨੂੰ ਖ਼ਰੀਦਣ ਅਤੇ ਸਮਰਥਨ ਵਿਚ ਸਰਗਰਮੀ ਨਾਲ ਹਿੱਸਾ ਲਿਆ। ਇਸ ਸਰਗਰਮੀ ਨੇ ਨਾ ਸਿਰਫ਼ ਬੱਚਿਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਤ ਕੀਤਾ ਸਗੋਂ ਉਨ੍ਹਾਂ ਦੇ ਆਤਮ-ਵਿਸ਼ਵਾਸ ਅਤੇ ਸਵੈ-ਨਿਰਭਰਤਾ ਨੂੰ ਵਧਾਉਣ ਵਿਚ ਵੀ ਮਦਦ ਕੀਤੀ। ਐੱਸਜੀਐੱਚ ਮੈਨੇਜਮੈਂਟ ਇੰਡੀਆ ਦੀ ਚੀਫ਼ ਆਪ੍ਰੇਟਿੰਗ ਅਫ਼ਸਰ ਅਨੀਤਾ ਸੁਮਰਾ ਸਿੰਘ ਨੇ ਕਿਹਾ ਕਿ ਤਰੱਕੀ ਅਜਿਹਾ ਮਾਹੌਲ ਬਣਾਉਣ ਵਿਚ ਹੈ, ਜਿੱਥੇ ਹਰ ਕਿਸੇ ਨੂੰ ਉਸ ਦੀ ਸਮਰੱਥਾ ਅਨੁਸਾਰ ਅੱਗੇ ਵਧਣ ਦਾ ਮੌਕਾ ਮਿਲੇ। ਉਨ੍ਹਾਂ ਦੱਸਿਆ ਕਿ ਲੋੜਵੰਦ ਬੱਚਿਆਂ ਅਤੇ ਔਰਤਾਂ ਵੱਲੋਂ ਬਣਾਈਆਂ ਗਈਆਂ ਮੋਮਬੱਤੀਆਂ ਰਚਨਾਤਮਕਤਾ, ਹਿੰਮਤ ਅਤੇ ਦ੍ਰਿੜਤਾ ਦਾ ਪ੍ਰਤੀਕ ਹਨ ਅਤੇ ਅਜਿਹੇ ਅਰਥਪੂਰਨ ਕੰਮ ਵਿਚ ਸਮਰਥਨ ਕਰਨ ’ਤੇ ਮਾਣ ਪ੍ਰਗਟ ਕੀਤਾ। ਪ੍ਰਯੋਗ ਫਾਊਂਡੇਸ਼ਨ ਦੀ ਪ੍ਰਾਜੈਕਟ ਇੰਚਾਰਜ ਸ਼ਿਵਾਂਗੀ ਬਾਂਸਲ ਨੇ ਇਸ ਸਹਿਯੋਗ ਲਈ ਐੱਸਜੀਐੱਚ ਮੈਨੇਜਮੈਂਟ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਭਾਈਵਾਲੀ ਬੱਚਿਆਂ ਵਿਚ ਸਵੈ-ਨਿਰਭਰਤਾ ਅਤੇ ਆਤਮ-ਵਿਸ਼ਵਾਸ ਨੂੰ ਉਤਸ਼ਾਹਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਐੱਸਜੀਐੱਚ ਮੈਨੇਜਮੈਂਟ ਦੇ ਸੀਨੀਅਰ ਟੀਮ ਲੀਡ ਐੱਚਆਰ ਤਰੁਣ ਕੁਮਾਰ ਨੇ ਕਰਮਚਾਰੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਤ ਕਰਨ ਅਤੇ ਕੰਪਨੀ ਦੇ ਮੁੱਲਾਂ ਅਤੇ ਸਮਾਜਿਕ ਤੌਰ ’ਤੇ ਪ੍ਰਭਾਵਸ਼ਾਲੀ ਪਹਿਲਕਦਮੀਆਂ ਵਿਚਕਾਰ ਸਬੰਧ ਨੂੰ ਮਜ਼ਬੂਤ ਕਰਨ ਵਿਚ ਮੁੱਖ ਭੂਮਿਕਾ ਨਿਭਾਈ। ਜਿਸ ਦਾ ਮੁੱਖ ਉਦੇਸ਼ ਸਮਾਜਿਕ ਕਾਰਜਾਂ ਵਿਚ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਤ ਕਰਨਾ ਹੈ।