ਗੁਰਚਰਨ ਸਿੰਘ ਨੰਨੜਾ ਰਾਮਗੜ੍ਹੀਆ ਸਭਾ ਦੇ ਨਵੇਂ ਪ੍ਰਧਾਨ ਚੁਣੇ
ਗੁਰਚਰਨ ਸਿੰਘ ਨੰਨੜਾ ਸਰਬਸੰਮਤੀ ਨਾਲ ਰਾਮਗੜ੍ਹੀਆ ਸਭਾ ਦੇ ਨਵੇਂ ਪ੍ਰਧਾਨ ਚੁਣੇ ਗਏ
Publish Date: Mon, 27 Apr 2026 08:27 PM (IST)
Updated Date: Tue, 28 Apr 2026 04:13 AM (IST)

ਦਰਸ਼ਨ ਸਿੰਘ ਸੋਢੀ ਪੰਜਾਬੀ ਜਾਗਰਣ, ਮੁਹਾਲੀ : ਰਾਮਗੜ੍ਹੀਆ ਸਭਾ ਮੁਹਾਲੀ ਦਾ ਜਨਰਲ ਇਜਲਾਸ ਹੋਇਆ, ਜਿਸ ਵਿਚ ਸਭਾ ਦੇ ਪ੍ਰਧਾਨ ਸੂਰਤ ਸਿੰਘ ਕਲਸੀ ਨੇ ਆਪਣਾ 2 ਸਾਲ ਦਾ ਕਾਰਜਕਾਲ ਪੂਰਾ ਹੋਣ ਤੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਮੇਟੀ ਭੰਗ ਕੀਤੀ। ਨਵੀਂ ਚੋਣ ਲਈ ਇਕ ਚੋਣ ਬੋਰਡ ਬਣਾਇਆ ਗਿਆ, ਜਿਸ ਦੇ ਚੇਅਰਮੈਨ ਰਵਿੰਦਰ ਸਿੰਘ ਨਾਗੀ ਅਤੇ ਮੈਂਬਰ ਜਸਪਾਲ ਸਿੰਘ ਵਿਰਕ ਤੇ ਅਵਨਿੰਦਰ ਸਿੰਘ ਰੂਪਰਾਏ ਸਨ। ਚੋਣ ਪ੍ਰਕਿਰਿਆ ਦੌਰਾਨ ਗੁਰਚਰਨ ਸਿੰਘ ਨੰਨੜਾ ਨੂੰ ਸਰਬਸੰਮਤੀ ਨਾਲ ਨਵਾਂ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਹਾਊਸ ਵੱਲੋਂ ਸਰਵਣ ਸਿੰਘ ਕਲਸੀ ਨੂੰ ਆਡੀਟਰ ਅਤੇ ਬਿਕਰਮਜੀਤ ਸਿੰਘ ਹੂੰਝਣ ਨੂੰ ਜਨਰਲ ਸਕੱਤਰ ਚੁਣਿਆ ਗਿਆ। ਜਨਰਲ ਸਕੱਤਰ ਬਿਕਰਮਜੀਤ ਸਿੰਘ ਹੂੰਜਣ ਨੇ ਦੱਸਿਆ ਕਿ ਇਸ ਦੇ ਨਾਲ ਹੀ ਚੋਣ ਬੋਰਡ ਵੱਲੋਂ ਪ੍ਰਧਾਨ ਗੁਰਚਰਨ ਸਿੰਘ ਨੰਨੜਾ ਨੂੰ ਆਪਣੀ ਪ੍ਰਬੰਧਕ ਕਮੇਟੀ ਗਠਿਤ ਕਰਨ ਦੇ ਅਧਿਕਾਰ ਦਿੱਤੇ ਗਏ। ਹੋਰਨਾਂ ਤੋਂ ਇਲਾਵਾ ਸਭਾ ਦੇ ਸਲਾਹਕਾਰ ਅਤੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਕਲਸੀ, ਜਸਵੰਤ ਸਿੰਘ ਭੁੱਲਰ, ਅਜੀਤ ਸਿੰਘ ਰਣੌਤਾ, ਨਿਰਮਲ ਸਿੰਘ ਸੱਭਰਵਾਲ, ਮਨਜੀਤ ਸਿੰਘ ਮਾਣ, ਡਾ. ਸਤਵਿੰਦਰ ਸਿੰਘ ਭਮਰਾ, ਕਰਮ ਸਿੰਘ ਬੱਬਰਾ, ਨਰਿੰਦਰ ਸਿੰਘ ਸੰਧੂ ( ਸਾਹਿਬਜ਼ਾਦਾ ਟਿੰਬਰ), ਪਰਦੀਪ ਸਿੰਘ ਭਾਰਜ ਸਮਾਜ ਸੇਵੀ, ਬਲਵਿੰਦਰ ਸਿੰਘ ਹੂੰਝਣ, ਤਰਸੇਮ ਸਿੰਘ ਖੋਖਰ, ਮੇਜਰ ਸਿੰਘ ਭੁੱਲਰ, ਸੁਰਜੀਤ ਸਿੰਘ ਮਠਾੜੂ, ਪਰਮਜੀਤ ਸਿੰਘ ਖੁਰਲ, ਗੁਰਮੁੱਖ ਸਿੰਘ ਸੋਹਲ, ਨਰਾਇਣ ਸਿੰਘ ਭੁੱਲਰ, ਭੁਪਿੰਦਰ ਸਿੰਘ ਚਾਨਾ, ਤੇਜਿੰਦਰ ਸਿੰਘ ਸੱਭਰਵਾਲ, ਇੰਦਰਜੀਤ ਸਿੰਘ ਖੋਖਰ, ਦੀਦਾਰ ਸਿੰਘ ਕਲਸੀ, ਬਲਵਿੰਦਰ ਸਿੰਘ ਕਲਸੀ, ਹਰਬਿੰਦਰ ਸਿੰਘ ਰਣੌਤਾ, ਇੰਜੀ. ਪਵਿੱਤਰ ਸਿੰਘ ਵਿਰਦੀ, ਬਲਜੀਤ ਸਿੰਘ ਜੰਡੂ (ਸਾਬਕਾ ਪ੍ਰਧਾਨ ਐੱਮਆਈਏ), ਗੁਰਬਖ਼ਸ਼ ਸਿੰਘ ਜੰਡੂ, ਬਲਦੇਵ ਸਿੰਘ ਕਲਸੀ, ਹਰਚਰਨ ਸਿੰਘ ਰਨੌਤਾ ਅਤੇ ਚੰਡੀਗੜ੍ਹ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਮਨਵਿੰਦਰ ਸਿੰਘ ਰਨੌਤਾ ਅਤੇ ਉਨ੍ਹਾਂ ਦੀ ਪ੍ਰਬੰਧਕ ਕਮੇਟੀ ਮੈਂਬਰ ਆਦਿ ਮੌਜੂਦ ਸਨ।