ਗਰੇਵਾਲ ਦੀ ਤੀਜੀ ਬਰਸੀ ਮੌਕੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ
ਗਰੇਵਾਲ ਦੀ ਤੀਜੀ ਬਰਸੀ ਮੌਕੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
Publish Date: Mon, 06 Oct 2025 10:35 PM (IST)
Updated Date: Mon, 06 Oct 2025 10:37 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਵ. ਦਿਆਲ ਸਿੰਘ ਗਰੇਵਾਲ ਦੀ ਤੀਜੀ ਬਰਸੀ ਮੌਕੇ ਮਿੱਠੀ ਯਾਦ ਨੂੰ ਮਨਾਉਂਦੇ ਹੋਏ ਗੁਰਦੁਆਰਾ ਸਾਹਿਬ ਪਿੰਡ ਚੁਡਿਆਲਾ ਸੂਦਾਂ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਖੀਰ ਪੂੜਿਆਂ ਦੇ ਲੰਗਰ ਅਤੁੱਟ ਵਰਤੇ। ਲਾਇਨਜ਼ ਕਲੱਬ ਦੀ ਸਹਾਇਤਾ ਨਾਲ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਵਾ ਕੇ ਜ਼ਰੂਰਤਮੰਦ ਮਰੀਜ਼ਾਂ ਨੂੰ ਗਰੇਵਾਲ ਪਰਿਵਾਰ ਵੱਲੋਂ ਦਵਾਈਆਂ ਤੇ ਐਨਕਾਂ ਵੀ ਦਿੱਤੀਆਂ ਗਈਆਂ। ਸਵ. ਦਿਆਲ ਸਿੰਘ ਗਰੇਵਾਲ ਦੇ ਪੁੱਤਰ ਕਿਸਾਨ ਆਗੂ ਰਣਬੀਰ ਸਿੰਘ ਗਰੇਵਾਲ ਤੇ ਅਮਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਕੈਂਪ ਵਿਚ 230 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਡਾ. ਜਰਨੈਲ ਸਿੰਘ ਵੱਲੋਂ ਕੀਤੀ ਗਈ। ਜਿਨ੍ਹਾਂ ਵਿਚੋਂ 43 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ, ਜਿਨ੍ਹਾਂ ਦੇ ਆਪ੍ਰੇਸ਼ਨ ਆਉਣ ਵਾਲੇ ਦਿਨਾਂ ਵਿਚ ਲਾਇਨਜ਼ ਕਲੱਬ ਵੱਲੋਂ ਕਰਵਾਏ ਜਾਣਗੇ। ਜਿਸ ਵਿਚ ਗਰੇਵਾਲ ਪਰਿਵਾਰ ਵੱਡਾ ਯੋਗਦਾਨ ਪਾਵੇਗਾ ਤੇ ਪਰਿਵਾਰ ਵੱਲੋਂ 80 ਮਰੀਜ਼ਾਂ ਨੂੰ ਸਮੇਂ ’ਤੇ ਹੀ ਐਨਕਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾ ਬੀਕੇਯੂ ਲੱਖੋਵਾਲ, ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਗੁਰਤੇਜ ਸਿੰਘ, ਯਾਦਵਿੰਦਰਾ ਬੰਨੀ ਕੰਗ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਲਾਂਡਰਾਂ, ਜਸਪਾਲ ਸਿੰਘ ਨਿਆਮੀਆਂ, ਗੁਰਮੀਤ ਸਿੰਘ ਖੁਨੀਮਾਜਰਾ, ਭੋਲਾ ਭਲਵਾਨ ਸਲਾਮਤਪੁਰ, ਸਰਪੰਚ ਬਲਬੀਰ ਸਿੰਘ, ਸਰਪੰਚ ਗੁਰਮੁੱਖ ਸਿੰਘ ਲਾਂਡਰਾਂ, ਸਰਪੰਚ ਸਰਬਜੀਤ ਟੋਡਰਮਾਜਰਾ, ਸੁਭਾਸ਼ ਅਗਰਵਾਲ, ਸੁਖਵੀਰ ਰਾਣਾ, ਨਰੇਸ਼ ਸਿੰਗਲਾ, ਅਮਨਦੀਪ ਮਾਨ, ਅਸ਼ੋਕ ਬਜਹੇੜੀ, ਵਿਜੈ ਗੁਪਤਾ, ਮਾਸਟਰ ਕ੍ਰਿਸ਼ਨ ਗੋਪਾਲ ਆਦਿ ਰਾਜਨੀਤਿਕ ਲੀਡਰਾਂ ਤੇ ਸਮਾਜਸੇਵੀ ਵੱਲੋਂ ਸਵ. ਦਿਆਲ ਸਿੰਘ ਗਰੇਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।