ਵਿਦੇਸ਼ ਭੇਜਣ ਦੇ ਨਾਂ ’ਤੇ 14 ਲੱਖ ਦੀ ਠੱਗੀ, ਕੇਸ ਦਰਜ
ਵਿਦੇਸ਼ ਭੇਜਣ ਦੇ ਨਾਂਅ ’ਤੇ 14 ਲੱਖ ਦੀ ਠੱਗੀ, ਕੇਸ ਦਰਜ
Publish Date: Mon, 04 May 2026 05:35 PM (IST)
Updated Date: Mon, 04 May 2026 05:38 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਪੁਲਿਸ ਨੇ ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮਾਂ ’ਤੇ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਮਾਰਨ ਵਾਲੀ ਇਕ ਕੰਪਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਮਲਕੀਤ ਸਿੰਘ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਨੀਤਾ ਜੋਸ਼ੀ ਫਲੈਟ ਨੰ. 807 ਡੀਐੱਲਐੱਫ਼ ਹਾਈਡ ਪਾਰਕ ਨਿਊ ਚੰਡੀਗੜ੍ਹ ਨੇ ਦੱਸਿਆ ਕਿ ਉਹ ਸਮੇਤ ਪਰਿਵਾਰ ਅਮਰੀਕਾ ਵਿਚ ਵਰਕ ਪਰਮਿਟ ’ਤੇ ਜਾਣਾ ਚਾਹੁੰਦੀ ਸੀ ਤਾਂ ਉਸ ਨੇ ਸੋਹਨ ਸਾਹਿਬ ਟੈਡਿੰਗ ਨਾਲ ਸੰਪਰਕ ਕੀਤਾ, ਜਿਸ ਨੇ ਅਮਰੀਕਾ ਭੇਜਣ ਦੇ 20 ਲੱਖ ਰੁਪਏ ਲੈ ਲਏ ਪਰ ਅਮਰੀਕਾ ਨਹੀਂ ਭੇਜਿਆ ਤਾਂ ਫਿਰ ਉਸ ਨੇ 06 ਲੱਖ ਰੁਪਏ ਵਾਪਸ ਕਰ ਦਿੱਤੇ ਪਰ 14 ਲੱਖ ਰੁਪਏ ਵਾਪਸ ਨਹੀਂ ਦਿੱਤੇ, ਜਿਸ ਨੇ ਉਸ ਨਾਲ ਧੋਖਾਧੜੀ ਕੀਤੀ ਹੈ। ਇਸ ਸ਼ਿਕਾਇਤ ਦੀ ਪੜਤਾਲ ਇੰਚਾਰਜ ਹਿਊਮਨ ਟ੍ਰੈਫਕਿੰਗ ਯੂਨਿਟ ਵੱਲੋਂ ਕੀਤੀ ਗਈ ਅਤੇ ਐੱਸਐੱਸਪੀ ਮੁਹਾਲੀ ਨੇ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਪੁਲਿਸ ਵੱਲੋਂ ਸੋਹਨ ਸਾਹਿਬ ਟੇਡਿੰਗ ਕੰਪਨੀ ਹੰਡੇਸਰਾ ਖ਼ਿਲਾਫ਼ ਇੰਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਕੇ ਕੰਪਨੀ ਦੇ ਮਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।