Mohali News : ਖਰੜ 'ਚ ਗੁਟਕਾ ਸਾਹਿਬ ਦੀ ਬੇਅਦਬੀ, ਧਾਰਮਿਕ ਗ੍ਰੰਥ ਦੇ ਅੰਗ ਕੂੜੇ ਦੇ ਢੇਰ ਵਿਚੋਂ ਬਰਾਮਦ
ਖਰੜ ਦੇ ਵਾਰਡ ਨੰ. 20 ਆਰੀਆ ਰੋਡ ਨੇੜੇ ਗੁਰਦੁਆਰਾ ਕਲਗੀਧਰ ਸਾਹਿਬ ਦੇ ਨਜ਼ਦੀਕ ਇਕ ਕੂੜੇ ਦੇ ਢੇਰ ਵਿਚੋਂ ਧਾਰਮਿਕ ਗ੍ਰੰਥ ਗੁਟਕਾ ਸਾਹਿਬ ਦੇ ਪਵਿੱਤਰ ਅੰਗ ਕੂੜੇ ਦੇ ਢੇਰ ਵਿਚੋਂ ਮਿਲਣ ਕਾਰਨ ਸ਼ਹਿਰ ਵਿਚ ਰੋਸ ਦਾ ਮਾਹੌਲ ਹੈ।
Publish Date: Wed, 01 Apr 2026 11:46 PM (IST)
Updated Date: Wed, 01 Apr 2026 11:49 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਖਰੜ ਦੇ ਵਾਰਡ ਨੰ. 20 ਆਰੀਆ ਰੋਡ ਨੇੜੇ ਗੁਰਦੁਆਰਾ ਕਲਗੀਧਰ ਸਾਹਿਬ ਦੇ ਨਜ਼ਦੀਕ ਇਕ ਕੂੜੇ ਦੇ ਢੇਰ ਵਿਚੋਂ ਧਾਰਮਿਕ ਗ੍ਰੰਥ ਗੁਟਕਾ ਸਾਹਿਬ ਦੇ ਪਵਿੱਤਰ ਅੰਗ ਕੂੜੇ ਦੇ ਢੇਰ ਵਿਚੋਂ ਮਿਲਣ ਕਾਰਨ ਸ਼ਹਿਰ ਵਿਚ ਰੋਸ ਦਾ ਮਾਹੌਲ ਹੈ।
ਮਨਦੀਪ ਸਿੰਘ ਨਾਮ ਦੇ ਇਕ ਨੌਜਵਾਨ ਨੇ ਇਨ੍ਹਾਂ ਗੁਟਕਾ ਸਾਹਿਬ ਦੇ ਅੰਗਾਂ ਨੂੰ ਬੀਤੇ ਬੁੱਧਵਾਰ ਵੇਖਿਆ ਤਾਂ ਉਸਨੇ ਗੁਰਦੁਆਰਾ ਕਲਗੀਧਰ ਸਾਹਿਬ ਦੇ ਪ੍ਰਬੰਧਕਾਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਪਵਿੱਤਰ ਗ੍ਰੰਥ ਦੇ ਅੰਗਾਂ ਨੂੰ ਪੂਰੇ ਸਨਮਾਨ ਸਹਿਤ ਇਕੱਠਾ ਕੀਤਾ ਗਿਆ।
ਮੌਕੇ ’ਤੇ ਪਹੁੰਚੇ ਕੌਂਸਲਰ ਮਾਨ ਸਿੰਘ, ਅਮਨਦੀਪ ਸਿੰਘ ਅਮੂ ਅਤੇ ਹੋਰ ਲੋਕਾਂ ਵੱਲੋਂ ਅਜੇ ਘਿਨਾਉਣੇ ਕੰਮ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਅਤੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ ਹੈ।