ਇਨਾਂ੍ਹ ਕਿਸਾਨਾਂ 'ਚੋਂ ਇੱਕ ਹੈ ਮਾਜਰੀ ਬਲਾਕ 'ਚ ਪੈਂਦੇ ਪਿੰਡ ਸੰਗਾਲਾ ਦਾ ਕਿਸਾਨ ਪ੍ਰਭਦੀਪ ਸਿੰਘ ਜਿਨ੍ਹਾਂ ਵੱਲੋਂ ਕਈ ਸਾਲਾਂ ਤੋਂ ਖੇਤੀਬਾੜੀ ਦਾ ਕਿੱਤਾ ਕੀਤਾ ਜਾ ਰਿਹਾ ਹੈ ਅਤੇ ਕਈ ਸਾਲਾਂ ਤੋਂ ਇਹ ਕਣਕ ਝੋਨੇ ਦੀ ਫਸਲ ਹੀ ਲਗਾ ਰਹੇ ਸਨ। ਪਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਰਾਬਤਾ ਕਾਇਮ ਕੀਤਾ।

ਜੋਰਾ ਫਾਟਵਾਂ, ਮੁੱਲਾਂਪੁਰ ਗਰੀਬਦਾਸ
ਖੇਤੀ ਵਿਭਿੰਨਾ ਨਾਲ ਕੀਤੀ ਚੋਖੀ ਕਿਸਾਨਾਂ ਨੂੰ ਅਜੋਕੇ ਸਮੇਂ 'ਚ ਖੇਤੀ ਕਰਨ 'ਚ ਨਵੀਆਂ-ਨਵੀਂਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਜਿਵੇਂ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋ ਜਾਣਾ, ਮੰਡੀ ਕਰਨ ਦੀ ਸਮੱਸਿਆ, ਵੱਧ ਲਾਗਤ ਤੇ ਘੱਟ ਮੁਨਾਫ਼ਾ, ਜ਼ਮੀਨ 'ਚ ਖੁਰਾਕੀ ਤੱਤਾਂ ਦੀ ਘਾਟ ਅਤੇ ਉਪਜਾਊ ਪਣ 'ਚ ਗਿਰਾਵਟ ਵੇਖੀ ਜਾ ਰਹੀ ਹੈ। ਇਸ ਤੋਂ ਇਲਾਵਾ ਸਮਾਜਿਕ ਮੁਸ਼ਕਲਾਂ ਜਿਵੇਂ ਕਿ ਨਵੀਂ ਪੀੜੀ ਦਾ ਖੇਤੀ 'ਚ ਘੱਟਦੇ ਰੁਝਾਨ ਕਰਕੇ ਅੱਜ ਦਾ ਕਿਸਾਨ ਬੇਹਾਲ ਹੋ ਰਿਹਾ ਹੈ।
ਪਰ ਅੱਜ ਵੀ ਕੁਝ ਕਿਸਾਨ ਵੀਰ ਜੋ ਕਿ ਆਪਣੀ ਸੂਝ ਬੂਝ ਦੇ ਨਾਲ ਆਮਦਨੀ ਵਧਾ ਕਿ ਆਪਣੇ ਜੀਵਣ ਪੱਧਰ ਨੂੰ ਉੱਚਾ ਚੁੱਕ ਰਹੇ ਹਨ ਅਤੇ ਵਧੀਆ ਮੁਨਾਫ਼ਾ ਕਮਾ ਰਹੇ ਹਨ। ਇਨਾਂ੍ਹ ਕਿਸਾਨਾਂ 'ਚੋਂ ਇੱਕ ਹੈ ਮਾਜਰੀ ਬਲਾਕ 'ਚ ਪੈਂਦੇ ਪਿੰਡ ਸੰਗਾਲਾ ਦਾ ਕਿਸਾਨ ਪ੍ਰਭਦੀਪ ਸਿੰਘ ਜਿਨ੍ਹਾਂ ਵੱਲੋਂ ਕਈ ਸਾਲਾਂ ਤੋਂ ਖੇਤੀਬਾੜੀ ਦਾ ਕਿੱਤਾ ਕੀਤਾ ਜਾ ਰਿਹਾ ਹੈ ਅਤੇ ਕਈ ਸਾਲਾਂ ਤੋਂ ਇਹ ਕਣਕ ਝੋਨੇ ਦੀ ਫਸਲ ਹੀ ਲਗਾ ਰਹੇ ਸਨ। ਪਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਰਾਬਤਾ ਕਾਇਮ ਕੀਤਾ। ਵਿਭਾਗ ਦੇ ਮਾਹਿਰਾਂ ਨੇ ਉਨ੍ਹਾਂ ਨੂੰ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਵਾਸਤੇ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਾਸਤੇ ਬੇਲੋੜੀਆਂ ਖਾਦਾਂ ਨੂੰ ਘਟਾਉਣ ਅਤੇ ਆਪਣੇ ਆਲੇ ਦੁਆਲੇ ਦੀ ਸਾਂਭ ਸੰਭਾਲ ਲਈ ਜਾਗਰੂਕ ਕੀਤਾ। ਸਾਲ 2020 'ਚ ਕਿਸਾਨ (ਪ੍ਰਭਜੀਤ ਸਿੰਘ) ਨੇ ਆਪਣੀ ਸੋਚ ਨੂੰ ਬਦਲਿਆ ਅਤੇ ਆਤਮਾ ਸਕੀਮ ਅਧੀਨ ਪ੍ਰਦਰਸ਼ਨੀ ਪਲਾਟ ਦੇ ਤਹਿਤ ਕਪਾਹ ਦੀ ਖੇਤੀ ਇੱਕ ਕਿੱਲੇ 'ਚ ਕੀਤੀ। ਜਿਸ 'ਚ ਉਸ ਨੂੰ ਤਕਰੀਬਨ 9 ਕੁਇੰਟਲ ਝਾੜ ਪ੍ਰਰਾਪਤ ਹੋਇਆ ਅਤੇ ਮਾਨਸਾ ਮੰਡੀ 'ਚ 6250/-ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਵੇਚੀ।
ਕਿਸਾਨ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਕਪਾਹ ਦੀ ਖੇਤੀ ਨੂੰ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਦਿਲ 'ਚ ਬਹੁਤ ਸਾਰਾ ਡਰ ਸੀ ਜਿਵੇਂ ਕਿ ਫ਼ਸਲ ਦੀ ਸਾਂਭ ਸੰਭਾਲ ਅਤੇ ਮੰਡੀਕਰਨ ਦੀ ਵਰਗੀ ਸਮੱਸਿਆ ਸਬੰਧੀ। ਪਰ ਉਨ੍ਹਾਂ ਨੇ ਇਸ ਸਾਰੇ ਡਰ ਨੂੰ ਪਿੱਛੇ ਛੱਡ ਕਿ ਕਪਾਹ ਦੀ ਖੇਤੀ ਕੀਤੀ ਜੋ ਕਿ ਉਨ੍ਹਾਂ ਦੀ ਇਕ ਬਹੁਤ ਵੱਡੀ ਪ੍ਰਰਾਪਤੀ ਹੈ। ਹੁਣ ਉਨਾਂ੍ਹ ਦਾ ਬਹੁਤ ਉਤਸ਼ਾਹ ਵਧਿਆ ਅਤੇ ਸਾਲ 2021 'ਚ ਉਨਾਂ੍ਹ ਨੇ 4 ਕਿੱਲੇ 'ਚ ਕਪਾਹ ਦੀ ਫ਼ਸਲ ਲਗਾਈ ਜਿਸ ਦਾ ਝਾੜ ਪ੍ਰਤੀ ਕਿੱਲਾ 9 ਤੋਂ 10 ਕੁਇੰਟਲ ਰਿਹਾ। ਪ੍ਰਭਜੀਤ ਸਿੰਘ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਇਸ ਤੋਂ ਇਲਾਵਾ ਜੰਗਲੀ ਪਸ਼ੂਆਂ ਵੱਲੋਂ ਕਪਾਹ ਦੀ ਫ਼ਸਲ ਦਾ ਨੁਕਸਾਨ ਨਹੀਂ ਕੀਤਾ ਗਿਆ। ਇਸ ਉਪਰਾਲੇ ਤੋਂ ਪ੍ਰਭਾਵਿਤ ਹੋ ਕਿ ਉਨਾਂ੍ਹ ਦੇ ਰਿਸ਼ਤੇਦਾਰ ਅਤੇ ਪਿੰਡ ਦੇ ਕਿਸਾਨ ਵੀਰਾਂ ਨੇ ਵੀ ਕਪਾਹ ਦੀ ਖੇਤੀ ਕਰਨੀ ਸ਼ੁਰੂ ਕੀਤੀ ਹੈ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਨੇ ਨਾਂ ਸਿਰਫ ਇੱਕ ਅਜਿਹੀ ਫ਼ਸਲ ਲਗਾਈ ਜਿਹੜੀ ਕਿ ਘੱਟ ਪਾਣੀ 'ਚ ਲੱਗਦੀ ਹੈ ਪਰ ਮਿੱਟੀ ਅਤੇ ਆਲੇ ਦੁਆਲੇ ਨੂੰ ਵਧੀਆ ਰੱਖਦੀ ਹੈ। ਇਸ ਦੇ ਨਾਲ ਉਨ੍ਹਾਂ ਨੇ ਫ਼ਸਲੀ ਵਿਭਿੰਨਤਾ ਨੂੰ ਵੀ ਵਧਾਵਾ ਦਿੱਤਾ ਜਿਵੇਂ ਕਿ ਮੱਕੀ ਅਤੇ ਹਰਾ ਚਾਰਾ ਵੀ ਆਪਣੇ ਖੇਤਾਂ 'ਚ ਲਗਾਇਆ ਜੋ ਜਿਸ ਨਾਲ ਉਨ੍ਹਾਂ ਦੀ ਆਮਦਨੀ 'ਚ ਵਾਧਾ ਹੋਇਆ, ਮਿੱਟੀ ਦੀ ਉਪਜਾਊ ਸ਼ਕਤੀ ਵੀ ਬਰਕਾਰ ਰਹੀ ਅਤੇ ਪਾਣੀ ਦੀ ਬੱਚਤ ਕੀਤੀ ਗਈ।
ਕਿਸਾਨ ਪ੍ਰਭਜੀਤ ਸਿੰਘ ਆਪਣੇ ਇੱਕ ਹੋਰ ਉਪਰਾਲੇ ਕਾਰਨ ਵੀ ਦੂਸਰੇ ਕਿਸਾਨਾਂ ਲਈ ਪੇ੍ਰਰਨਾ ਦਾਇਕ ਬਣੇ ਹਨ ਪਰਾਲੀ ਨੂੰ ਨਾ ਸਾੜ ਕਿ ਆਪਣੇ ਖੇਤਾਂ 'ਚ ਕੰਬਾਇਨ ਐੱਸਐੱਮਐੱਸ ਨਾਲ ਮਿਲਾ ਅਤੇ ਪਰਾਲੀ ਦੇ ਖੁਰਾਕੀ ਤੱਤਾਂ ਨੂੰ ਮਿੱਟੀ 'ਚ ਰਲਾ ਕਿ ਖੇਤਾਂ ਨੂੰ ਕਣਕ ਦੀ ਫ਼ਸਲ ਲਈ ਤਿਆਰ ਕਰਦੇ ਹਨ। ਇਸ ਨਾਲ ਕੁਦਰਤੀ ਸਰੋਤਾਂ ਦਾ ਅਤੇ ਵਾਤਾਵਰਣ ਦਾ ਵੀ ਬਚਾਅ ਹੁੰਦਾ ਹੈ।