ਕਾਰਜਕਾਰੀ ਇੰਜੀਨੀਅਰ ਦਾ ਸਿਰੋਪਾਓ ਪਾ ਕੇ ਕੀਤਾ ਸਨਮਾਨ
ਕਾਰਜਕਾਰੀ ਇੰਜੀਨੀਅਰ ਦਾ ਸਿਰੋਪਾਓ ਪਾ ਕੇ ਕੀਤਾ ਸਨਮਾਨ
Publish Date: Tue, 05 May 2026 08:39 PM (IST)
Updated Date: Wed, 06 May 2026 04:17 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਰੜ : ਜਨ ਹਿੱਤ ਵਿਕਾਸ ਮੰਚ ਖਰੜ ਦੀ ਲੀਡਰਸ਼ਿਪ ਨੇ ਰਣਜੀਤ ਸਿੰਘ ਹੰਸ ਅਤੇ ਜੁਗਿੰਦਰ ਸਿੰਘ ਦੀ ਅਗਵਾਈ ਵਿਚ ਕਾਰਜਕਾਰੀ ਇੰਜੀਨੀਅਰ ਇੰਦਰਪ੍ਰੀਤ ਸਿੰਘ ਦੀ ਖਰੜ ਤੋਂ ਬਦਲੀ ਹੋਣ ਉਪਰੰਤ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਹੰਸ ਨੇ ਕਿਹਾ ਕਿ ਖਰੜ ਦੇ ਨਿਵਾਸੀ ਬਿਜਲੀ ਸਬੰਧੀ ਸਮੱਸਿਆਵਾਂ ਬਾਰੇ ਜਦੋਂ ਵੀ ਕਾਰਜਕਾਰੀ ਇੰਜੀਨੀਅਰ ਇੰਦਰਪ੍ਰੀਤ ਸਿੰਘ ਨੂੰ ਸੰਪਰਕ ਕਰਦੇ ਸੀ ਤਾਂ ਉਹ ਤੁਰੰਤ ਸਮੱਸਿਆਵਾਂ ਹੱਲ ਕਰਨ ਦਾ ਵਿਸ਼ਵਾਸ ਦਿੰਦੇ ਸਨ ਅਤੇ ਕਈ ਵਾਰ ਨਾਲ ਦੀ ਨਾਲ ਸਮੱਸਿਆ ਹੱਲ ਵੀ ਕਰਵਾਉਂਦੇ ਸਨ। ਇਸ ਮੌਕੇ ਜਨਹਿੱਤ ਵਿਕਾਸ ਮੰਚ ਨੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ। ਇਸ ਮੌਕੇ ਸਵਰਨਜੀਤ ਸਿੰਘ ਐੱਸਡੀਓ, ਅਕਲੇਸ਼ ਕੁਮਾਰ ਐੱਸਡੀਓ, ਰਣਜੀਤ ਸਿੰਘ ਢਿੱਲੋਂ ਜੇਈ, ਜਤਿੰਦਰ ਸਿੰਘ ਜੇਈ ਅਤੇ ਦਫ਼ਤਰ ਦਾ ਸਟਾਫ਼ ਅਤੇ ਜਨਹਿੱਤ ਵਿਕਾਸ ਮੰਚ ਵੱਲੋਂ ਸੇਵਾ ਸਿੰਘ, ਮਾਸਟਰ ਅਜੈਬ ਸਿੰਘ, ਸਤਵੰਤ ਸਿੰਘ, ਪਰਮਪ੍ਰੀਤ ਸਿੰਘ, ਮਨਜੀਤ ਕੌਰ ਸੋਨੂ, ਗੁਰਪ੍ਰੀਤ ਸਿੰਘ, ਹਰਮੀਤ ਸਿੰਘ, ਜਸਵੀਰ ਸਿੰਘ ਹਾਜ਼ਰ ਸਨ।