ਪੁਲਿਸ ਅਧਿਕਾਰੀਆਂ ਦੇ ਘਰਾਂ 'ਚ ਦੋਹਰੀਆਂ ਖ਼ੁਸ਼ੀਆਂ : DIG ਤੇ ਇੰਸਪੈਕਟਰ ਦੀਆਂ ਵਹੁਟੀਆਂ ਨੇ ਚੋਣਾਂ 'ਚ ਗੱਡੇ ਸਫਲਤਾ ਦੇ ਝੰਡੇ
ਪੰਜਾਬ ਪੁਲਿਸ ਦੇ ਡੀਆਈਜੀ ਹਰਪ੍ਰੀਤ ਸਿੰਘ ਅਤੇ ਇੰਸਪੈਕਟਰ ਮਨਫੂਲ ਸਿੰਘ ਦੀਆਂ ਘਰ-ਵਾਲੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਹਾਲੀ ਨਗਰ ਨਿਗਮ ਦੀ ਚੋਣ ਜਿੱਤ ਲਈ ਹੈ। ਡੀਆਈਜੀ ਹਰਪ੍ਰੀਤ ਸਿੰਘ ਦੀ ਪਤਨੀ ਅਰਵਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਵਾਰਡ ਨੰ. 5 (ਫੇਜ਼-2) ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਚੋਣ ਜਿੱਤ ਕੇ ਕਾਂਗਰਸ ਦੇ ਗੜ੍ਹ ਵਿਚ ਕਿੱਲਾ ਪੁੱਟਿਆ ਹੈ। ਪਿਛਲੇ ਕਰੀਬ ਦੋ ਦਹਾਕੇ ਤੋਂ ਇੱਥੋਂ ਕਾਂਗਰਸੀ ਹੀ ਚੋਣ ਜਿੱਤਦੇ ਆ ਰਹੇ ਸੀ ਪ੍ਰੰਤੂ ਇਸ ਵਾਰ ਅਰਵਿੰਦਰ ਕੌਰ ਨੇ ਫਤਿਹ ਹਾਸਲ ਕਰਕੇ ਵਿਰੋਧੀਆਂ ਨੂੰ ਵੱਡੀ ਮਾਤ ਦਿੱਤੀ ਹੈ।
Publish Date: Sat, 30 May 2026 01:12 PM (IST)
Updated Date: Sat, 30 May 2026 01:13 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਪੁਲਿਸ ਦੇ ਡੀਆਈਜੀ ਹਰਪ੍ਰੀਤ ਸਿੰਘ ਅਤੇ ਇੰਸਪੈਕਟਰ ਮਨਫੂਲ ਸਿੰਘ ਦੀਆਂ ਘਰ-ਵਾਲੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਹਾਲੀ ਨਗਰ ਨਿਗਮ ਦੀ ਚੋਣ ਜਿੱਤ ਲਈ ਹੈ। ਡੀਆਈਜੀ ਹਰਪ੍ਰੀਤ ਸਿੰਘ ਦੀ ਪਤਨੀ ਅਰਵਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਵਾਰਡ ਨੰ. 5 (ਫੇਜ਼-2) ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਚੋਣ ਜਿੱਤ ਕੇ ਕਾਂਗਰਸ ਦੇ ਗੜ੍ਹ ਵਿਚ ਕਿੱਲਾ ਪੁੱਟਿਆ ਹੈ। ਪਿਛਲੇ ਕਰੀਬ ਦੋ ਦਹਾਕੇ ਤੋਂ ਇੱਥੋਂ ਕਾਂਗਰਸੀ ਹੀ ਚੋਣ ਜਿੱਤਦੇ ਆ ਰਹੇ ਸੀ ਪ੍ਰੰਤੂ ਇਸ ਵਾਰ ਅਰਵਿੰਦਰ ਕੌਰ ਨੇ ਫਤਿਹ ਹਾਸਲ ਕਰਕੇ ਵਿਰੋਧੀਆਂ ਨੂੰ ਵੱਡੀ ਮਾਤ ਦਿੱਤੀ ਹੈ।
ਹਰਪ੍ਰੀਤ ਸਿੰਘ ਇਸ ਸਮੇਂ ਅੰਮ੍ਰਿਤਸਰ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਵਿਚ ਤਾਇਨਾਤ ਹਨ। ਉਨ੍ਹਾਂ ਦੇ ਪਿਤਾ ਮਰਹੂਮ ਜਗਜੀਤ ਸਿੰਘ ਆਈਏਐੱਸ ਸਨ। ਜਦੋਂਕਿ ਭਰਾ ਪਰਮਜੀਤ ਸਿੰਘ ਜਨਤਾ-ਲੈਂਡ ਪ੍ਰਮੋਟਰਜ਼ ਦੇ ਡਾਇਰੈਕਟਰ ਹਨ। ਅਰਵਿੰਦਰ ਕੌਰ ਨੇ ਕੌਂਸਲਰ ਦੀ ਚੋਣ ਜਿੱਤ ਕੇ ਪਹਿਲੀ ਵਾਰ ਮੁਹਾਲੀ ਦੀ ਸਿਆਸਤ ਵਿਚ ਪੈਰ ਰੱਖਿਆ ਹੈ। ਇਹ ਪਰਿਵਾਰ ਲੋਕਾਂ ਵਿਚ ਬਹੁਤ ਹਰਮਨ ਪਿਆਰਾ ਹੈ।
ਇੰਸਪੈਕਟਰ ਮਨਫੂਲ ਸਿੰਘ ਦੀ ਪਤਨੀ ਬੀਬੀ ਬਲਜੀਤ ਕੌਰ ਇਸ ਤੋਂ ਪਹਿਲਾਂ ਵੀ ਕੌਂਸਲਰ ਰਹਿ ਚੁੱਕੇ ਹਨ। ਉਹ ਕਾਂਗਰਸ ਦੀ ਟਿਕਟ ’ਤੇ ਵਾਰਡ ਨੰ. 37 ਤੋਂ ਚੋਣ ਲੜੇ ਸੀ ਅਤੇ ਸ਼ਾਨਦਾਰ ਜਿੱਤ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। ਉਹ ਪੰਜਾਬ ਮਹਿਲਾ ਕਾਂਗਰਸ ਦੀ ਸੂਬਾ ਕਾਰਜਕਾਰੀ ਪ੍ਰਧਾਨ ਹਨ। ਉਨ੍ਹਾਂ ਦੀ ਕਾਂਗਰਸ ਪਾਰਟੀ ਵਿਚ ਚੰਗੀ ਪਕੜ ਹੈ। ਹਾਲਾਂਕਿ ਇੰਸਪੈਕਟਰ ਮਨਫੂਲ ਸਿੰਘ ਦੀ ਬਦਲੀ ਕਰਕੇ ਫਿਰੋਜ਼ਪੁਰ ਭੇਜ ਦਿੱਤਾ ਸੀ ਪ੍ਰੰਤੂ ਉਨ੍ਹਾਂ ਨੇ ਮੈਡੀਕਲ ਭੇਜ ਕੇ ਫਿਰੋਜ਼ਪੁਰ ਡਿਊਟੀ ਜੁਆਇਨ ਨਹੀਂ ਕੀਤੀ। ਇਸ ਬਾਰੇ ਇੰਸਪੈਕਟਰ ਮਨਫੂਲ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਤਬੀਅਤ ਕੁੱਝ ਦਿਨਾਂ ਤੋਂ ਠੀਕ ਨਹੀਂ ਸੀ। ਇਸ ਤੋਂ ਪਹਿਲਾਂ ਉਹ ਜ਼ੀਰਕਪੁਰ ਵਿਚ ਟ੍ਰੈਫ਼ਿਕ ਇੰਚਾਰਜ ਲੱਗੇ ਹੋਏ ਸਨ ਲੇਕਿਨ ਉਨ੍ਹਾਂ ਦੀ ਪਤਨੀ ਬਲਜੀਤ ਕੌਰ ਵੱਲੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਕਾਰਨ ਉਨ੍ਹਾਂ ਦੀ ਇੱਥੋਂ ਬਦਲੀ ਕਰ ਦਿੱਤੀ ਸੀ। ਜਿਸ ਦੇ ਖ਼ਿਲਾਫ਼ ਉਨ੍ਹਾਂ ਹਾਈ ਕੋਰਟ ਦਾ ਬੂਹਾ ਖੜਕਾਇਆ ਅਤੇ ਉੱਚ ਅਦਾਲਤ ਨੇ ਇੰਸਪੈਕਟਰ ਤੋਂ ਅਰਜ਼ੀ ਲੈ ਕੇ ਉਨ੍ਹਾਂ ਦੀ ਬਦਲੀ ਦੂਰ ਦੁਰਾਡੇ ਕਰਨ ਦੀ ਥਾਂ 20 ਕਿੱਲੋਮੀਟਰ ਦੇ ਦਾਇਰੇ ਵਿਚ ਕਰਨ ਲਈ ਕਿਹਾ ਗਿਆ।