ਟੀਸੀਐੱਸਏ ਲੀਗ ਮੈਚ: ਦੂਨ ਸਪੋਰਟਸ ਇਲੈਵਨ ਨੇ ਐਕਸਪ੍ਰੈੱਸ ਨੂੰ 121 ਦੌੜਾਂ ਨਾਲ ਹਰਾਇਆ
ਟੀਸੀਐੱਸਏ ਲੀਗ ਮੈਚ: ਦੂਨ ਸਪੋਰਟਸ ਇਲੈਵਨ ਨੇ ਐਕਸਪ੍ਰੈੱਸ ਨੂੰ 121 ਦੌੜਾਂ ਨਾਲ ਹਰਾਇਆ
Publish Date: Tue, 31 Mar 2026 10:24 PM (IST)
Updated Date: Wed, 01 Apr 2026 04:20 AM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਦੂਨ ਸਪੋਰਟਸ ਅਤੇ ਐਕਸਪ੍ਰੈੱਸ ਟੀਮ ਵਿਚ ਕ੍ਰਿਕਟ ਮੈਚ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚੋਂ ਦੂਨ ਸਪੋਰਟਸ ਇਲੈਵਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 180 ਦੌੜਾਂ ਬਣਾਈਆਂ। ਇਸ ਮੈਚ ਦੌਰਾਨ ਪ੍ਰਿਤਿਸ਼ ਪਾਲ ਠਾਕੁਰ ਨੇ 48 ਦੌੜਾਂ ਅਤੇ ਹਰਸ਼ਿਲ ਨੇ 66 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। ਅਨੰਤ ਵੀਰ ਨੇ 10 ਦੌੜਾਂ ਦਾ ਯੋਗਦਾਨ ਦਿੱਤਾ। ਗੇਂਦਬਾਜ਼ੀ ਵਿਚ ਜਸਨੂਰ ਸਿੰਘ, ਜੈਸਨ ਪੁੰਜ, ਸਚਰਾਜ ਸਿੰਘ ਬਲ ਅਤੇ ਦਿਗਵਿਜੈ ਨੇ 1-1 ਵਿਕਟ ਲਿਆ। ਟਾਰਗੇਟ ਦਾ ਪਿੱਛਾ ਕਰਦੇ ਹੋਏ ਐਕਸਪ੍ਰੈੱਸ ਟੀਮ 59 ਦੌੜਾਂ ਤੇ ਆਲਆਊਟ ਹੋ ਗਈ। ਗੁਰਵੀਰ ਸਿੰਘ ਨੇ 13 ਦੌੜਾਂ ਬਣਾਈਆਂ। ਇਸ ਕ੍ਰਿਕਟ ਮੈਚ ਵਿਚ ਬੈਸਟ ਪਲੇਅਰ ਨੂੰ ਪਲੇਅਰ ਆਫ਼ ਦਾ ਮੈਚ ਦਿੱਤਾ ਗਿਆ, ਜਿਨ੍ਹਾਂ ’ਚੋਂ ਪ੍ਰਿਤਿਸ਼ ਪਾਲ ਠਾਕੁਰ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਇਸੇ ਦੌਰਾਨ ਹਰਸ਼ਿਲ ਬੈਸਟ ਬੱਲੇਬਾਜ਼ ਚੁਣੇ ਗਏ। ਉਦੈਵੀਰ ਨੂੰ ਬੈਸਟ ਗੇਂਦਬਾਜ਼ ਚੁਣਿਆ ਗਿਆ। ਗੇਂਦਬਾਜ਼ੀ ਪ੍ਰਦਰਸ਼ਨ ਦੌਰਾਨ ਉਦੈਵੀਰ, ਪ੍ਰਤੀਕ ਸਿੰਘ ਅਤੇ ਰਵਜੋਤ ਸਿੰਘ ਨੇ 2-2 ਵਿਕਟਾਂ ਲਈਆਂ। ਅਨੰਤ ਵੀਰ ਅਤੇ ਪ੍ਰਿਤਿਸ਼ ਪਾਲ ਠਾਕੁਰ ਨੇ 1-1 ਵਿਕਟ ਲਈ। ਪ੍ਰਬੰਧਕਾਂ ਵੱਲੋਂ ਜਿੱਤੀ ਹੋਈ ਟੀਮ ਨੂੰ ਮੈਮੈਂਟੋ ਦੇ ਕੇ ਸਨਮਾਨ ਕੀਤਾ ਗਿਆ ਅਤੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਵਧੀਆ ਖੇਡਣ ਲਈ ਅਤੇ ਜਿੱਤ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ, ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਫੋਟੋ ਕੈਪਸ਼ਨ : ਜਿੱਤ ਤੋਂ ਬਾਅਦ ਟਰਾਫ਼ੀ ਦੇ ਨਾਲ ਦੂਨ ਇਲੈਵਨ ਦੇ ਖਿਡਾਰੀ। 25ਪੀ