ਗੈਂਗਸਟਰ ਹੈਰੀ ਚੀਮਾ ਦੀ ਹੋਈ ਮੌਤ
ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਉਸ ਨੂੰ ਕਾਫੀ ਸੱਟਾਂ ਵੱਜੀਆਂ। ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਹਸਪਤਾਲ ਦਾਖਲ ਕਰਵਾਇਆ ਸੀ। ਹੈਰੀ ਚੀਮਾ ਪੰਜਾਬ ਤੇ ਯੂਪੀ ਪੁਲਿਸ ਦੀ ਵਾਂਟੇਡ ਲਿਸਟ ਵਿੱਚ ਸੀ। ਪੁਲਿਸ ਜਾਂਚ ’ਚ ਸਾਹਮਣੇ ਆਇਆ ਸੀ ਕਿ ਹੈਰੀ ਖਿਲਾਫ ਪੰਜਾਬ ਤੇ ਯੂ. ਪੀ. ’ਚ 14 ਅਪਰਾਧਿਕ ਕੇਸ ਦਰਜ ਸਨ। ਉਸ ਖਿਲਾਫ ਪੰਜਾਬ ’ਚ ਕਤਲ ਦੀ ਕੋਸ਼ਿਸ਼, ਆਨਰਜ਼ ਐਕਟ ਵਰਗੇ 12 ਅਪਰਾਧਿਕ ਕੇਸ ਦਰਜ ਸਨ।
Publish Date: Thu, 20 Dec 2018 06:38 PM (IST)
Updated Date: Thu, 20 Dec 2018 06:41 PM (IST)
v>
ਨਾਮੀ ਗੈਂਗਸਟਰ ਹੈਰੀ ਚੀਮਾ ਦੀ ਇਲਾਜ ਦੋਰਾਨ ਮੌਤ ਹੋ ਗਈ ਹੈ। ਉਸਨੇ ਚੰਡੀਗੜ੍ਹ ਦੇ 32 ਸੈਕਟਰ ਦੇ ਹਸਪਤਾਲ ਵਿੱਚ ਦਮ ਤੋੜਇਆ ਹੈ। ਉਸਦੇ ਪਰਿਵਾਰ ਵਾਲੇ ਵੀ ਪਹੁੰਚ ਚੁੱਕੇ ਹਨ। ਚੰਡੀਗੜ੍ਹ ਦੇ ਇੱਕ ਹੋਟਲ ਚੋਂ ਗ੍ਰਿਫ਼ਤਾਰ ਕੀਤੇ ਗੈਂਗਸਟਰ ਹੈਰੀ ਚੀਮਾ ਦੀ ਹਾਲਤ ਗੰਭੀਰ ਬਣੀ ਹੋਈ ਸੀ। ਉਸਨੂੰ ਸੈਕਟਰ 32 ਦੇ ਹਸਪਤਾਲ ਚ ਉਸਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਜਿਕਰਯੋਗ ਹੈ ਕਿ ਹੈਰੀ ਚੀਮਾ ਚੰਡੀਗੜ੍ਹ ਦੇ ਇੱਕ ਹੋਟਲ ਚ ਰੁਕਿਆ ਸੀ ਜਿੱਥੋਂ ਪੁਲਿਸ ਨੇ ਕਾਲ ਆਈ ਸੀ ਕਿ ਉਸ ਨਾਲ ਰੇਪ ਕੀਤਾ ਗਿਆ। ਪੀੜਤ ਦੀ ਕਾਲ ਤੇ ਜਦੋਂ ਪੁਲਿਸ ਹੋਟਲ ਚ ਪਹੁੰਚੀ ਤਾਂ ਉਸਨੇ ਦੇਖਿਆ ਕਿ ਜਿਸ ਨੌਜਵਾਨ ਤੇ ਪੀੜਤ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਉਹ ਕੋਈ ਹੋਰ ਨਹੀਂ ਬਲਕਿ ਗੈਂਗਸਟਰ ਹੈਰੀ ਚੀਮਾ ਸੀ। ਪੁਲਿਸ ਨੂੰ ਵੇਖ ਕੇ ਹੈਰੀ ਚੀਮਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਹੋਟਲ ਦੀ ਤੀਜੀ ਮੰਜਿਲ ਤੋਂ ਛਾਲ ਮਾਰ ਦਿੱਤੀ ਸੀ।ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਉਸ ਨੂੰ ਕਾਫੀ ਸੱਟਾਂ ਵੱਜੀਆਂ। ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਹਸਪਤਾਲ ਦਾਖਲ ਕਰਵਾਇਆ ਸੀ। ਹੈਰੀ ਚੀਮਾ ਪੰਜਾਬ ਤੇ ਯੂਪੀ ਪੁਲਿਸ ਦੀ ਵਾਂਟੇਡ ਲਿਸਟ ਵਿੱਚ ਸੀ। ਪੁਲਿਸ ਜਾਂਚ ’ਚ ਸਾਹਮਣੇ ਆਇਆ ਸੀ ਕਿ ਹੈਰੀ ਖਿਲਾਫ ਪੰਜਾਬ ਤੇ ਯੂ. ਪੀ. ’ਚ 14 ਅਪਰਾਧਿਕ ਕੇਸ ਦਰਜ ਸਨ। ਉਸ ਖਿਲਾਫ ਪੰਜਾਬ ’ਚ ਕਤਲ ਦੀ ਕੋਸ਼ਿਸ਼, ਆਨਰਜ਼ ਐਕਟ ਵਰਗੇ 12 ਅਪਰਾਧਿਕ ਕੇਸ ਦਰਜ ਸਨ।