- ਦੋ ਸਾਲ ਪਹਿਲਾਂ

- ਦੋ ਸਾਲ ਪਹਿਲਾਂ ਸੈਕਟਰ-54 ’ਚ ਇੱਕ ਮਾਨਸਿਕ ਦਿਵਿਆਂਗ ਔਰਤ ਦੀ ਹੋਈ ਸੀ ਹੱਤਿਆ
- ਉਸ ਨਾਲ ਜਬਰ ਜਨਾਹ ਦੀ ਪੁਸ਼ਟੀ, ਮੁਲਜ਼ਮ ਦਾ ਡੀਐੱਨਏ ਹੋਇਆ ਮੈਚ
- ਜਬਰ ਜਨਾਹ-ਹੱਤਿਆ ਦੇ ਦੋ ਕੇਸ ਪਹਿਲਾਂ ਹੀ ਦਰਜ ਨੇ ਮੋਨੂ ’ਤੇ, ਇਕ ’ਚ ਹੋ ਚੁੱਕੀ ਹੈ ਉਮਰ ਕੈਦ
ਜ.ਸ., ਚੰਡੀਗੜ੍ਹ : 15 ਸਾਲ ਪਹਿਲਾਂ ਸੈਕਟਰ-38 ’ਚ ਇੱਕ ਐੱਮਬੀਏ ਵਿਦਿਆਰਥੀ ਦੀ ਜਬਰ ਜਨਾਹ ਕਰ ਕੇ ਹੱਤਿਆ ਕਰਨ ਵਾਲੇ ਸੀਰੀਅਲ ਕਿਲਰ ਮੋਨੂ ਕੁਮਾਰ ’ਤੇ ਹੁਣ ਜਬਰ ਜਨਾਹ-ਹੱਤਿਆ ਦਾ ਇੱਕ ਹੋਰ ਮੁਕੱਦਮਾ ਚੱਲੇਗਾ। ਦੋ ਸਾਲ ਪਹਿਲਾਂ ਸੈਕਟਰ-54 ਵਿਚ ਇੱਕ ਮਾਨਸਿਕ ਦਿਵਿਆਂਗ ਔਰਤ ਦੀ ਲਾਸ਼ ਮਿਲਿਆ ਸੀ। ਉਸ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ। ਐੱਮਬੀਏ ਵਿਦਿਆਰਥੀ ਹੱਤਿਆ ਕਾਂਡ ਵਿਚ ਫੜੇ ਜਾਣ ਤੋਂ ਬਾਅਦ, ਮੋਨੂ ਕੁਮਾਰ ਨੇ ਸੈਕਟਰ-54 ਵਿਚ ਔਰਤ ਦੀ ਹੱਤਿਆ ਨੂੰ ਵੀ ਕਬੂਲ ਕੀਤਾ ਸੀ। ਹਾਲਾਂਕਿ ਸ਼ੁਰੂਆਤ ਵਿਚ ਇਹ ਸਿਰਫ ਹੱਤਿਆ ਦਾ ਕੇਸ ਸੀ, ਜਿਸ ਵਿਚ ਜਬਰ ਜਨਾਹ ਦੀ ਪੁਸ਼ਟੀ ਨਹੀਂ ਹੋਈ ਸੀ, ਪਰ ਹੁਣ ਜਾਂਚ ਦੌਰਾਨ ਔਰਤ ਦੀ ਲਾਸ਼ ਤੋਂ ਮਿਲਿਆ ਡੀਐੱਨਏ ਮੋਨੂ ਨਾਲ ਮੈਚ ਹੋ ਗਿਆ। ਇਸ ਤਰ੍ਹਾਂ ਹੁਣ ਉਸ ਖ਼ਿਲਾਫ਼ ਹੱਤਿਆ ਦੇ ਨਾਲ ਜਬਰ ਜਨਾਹ ਦਾ ਵੀ ਕੇਸ ਚੱਲੇਗਾ।
ਸੀਰੀਅਲ ਕਿਲਰ ਮੋਨੂ ਖ਼ਿਲਾਫ਼ ਜਬਰ ਜਨਾਹ-ਹੱਤਿਆ ਦੇ ਦੋ ਕੇਸ ਪਹਿਲਾਂ ਹੀ ਦਰਜ ਹਨ। ਐੱਮਬੀਏ ਵਿਦਿਆਰਥਣ ਦੇ ਜਬਰ ਜਨਾਹ-ਹੱਤਿਆ ਮਾਮਲੇ ਵਿਚ ਉਸ ਨੂੰ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਮਿਲ ਚੁੱਕੀ ਹੈ। ਜਦਕਿ ਉਸ ਖ਼ਿਲਾਫ਼ ਜਬਰ ਜਨਾਹ-ਹੱਤਿਆ ਦਾ ਇੱਕ ਹੋਰ ਕੇਸ ਵੀ ਚੱਲ ਰਿਹਾ ਹੈ। ਇਸ ਦਾ ਮਤਲਬ ਹੈ ਕਿ ਇਹ ਉਸ ਖ਼ਿਲਾਫ਼ ਜਬਰ ਜਨਾਹ-ਹੱਤਿਆ ਦਾ ਤੀਜਾ ਕੇਸ ਹੋਵੇਗਾ।
ਇਹ ਹੈ ਮਾਮਲਾ : 28 ਫਰਵਰੀ 2024 ਨੂੰ ਸੈਕਟਰ-54 ਸਥਿਤ ਸਰਕਾਰੀ ਸਕੂਲ ਦੇ ਨੇੜੇ ਜੰਗਲ ਵਿਚ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਸੀ। ਜਾਂਚ ਦੌਰਾਨ ਮੋਹਾਲੀ ਦੇ ਇਕ ਵਿਅਕਤੀ ਨੇ ਲਾਸ਼ ਦੀ ਪਛਾਣ ਕੀਤੀ। ਉਹ ਲਾਸ਼ ਉਸ ਦੀ ਪਤਨੀ ਦੀ ਸੀ, ਜਿਸ ਦੀ ਉਮਰ 60 ਸਾਲ ਸੀ। ਉਸ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਸ ਦੀ ਪਤਨੀ ਯੂਪੀ ਦੇ ਬਸਤੀ ਜ਼ਿਲ੍ਹੇ ਤੋਂ ਆਈ ਸੀ ਅਤੇ ਮਾਨਸਿਕ ਤੌਰ ’ਤੇ ਦਿਵਿਆਂਗ ਸੀ। 27 ਫਰਵਰੀ 2024 ਦੀ ਸ਼ਾਮ ਨੂੰ ਉਹ ਘਰ ਤੋਂ ਗਾਇਬ ਹੋ ਗਈ ਸੀ ਅਤੇ ਅਗਲੇ ਦਿਨ ਉਸ ਦੀ ਹੱਤਿਆ ਕਰ ਦਿੱਤੀ ਗਈ। ਉਸ ਦੇ ਸਿਰ ’ਤੇ ਜ਼ੋਰਦਾਰ ਵਾਰ ਕੀਤਾ ਗਿਆ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਪੁਲਿਸ ਨੇ ਜਦੋਂ ਮੋਨੂ ਨੂੰ ਫੜਿਆ, ਤਾਂ ਉਸ ਨੇ ਦੱਸਿਆ ਕਿ ਉਸ ਨੇ ਲੁੱਟ ਦੇ ਇਰਾਦੇ ਨਾਲ ਔਰਤ ਦੀ ਹੱਤਿਆ ਕੀਤੀ ਸੀ। ਉਸ ਨੇ ਹੱਤਿਆ ਤੋਂ ਬਾਅਦ ਔਰਤ ਦੀ ਚਾਂਦੀ ਦੀ ਪਾਇਲ ਲੁੱਟ ਲਈ ਸੀ।
ਇਹ ਕੇਸ ਵੀ ਪੈਂਡਿੰਗ : ਇਕ ਆਟੋ ਚਾਲਕ ਨੇ ਮਲੋਇਆ ਥਾਣੇ ਦੀ ਪੁਲਿਸ ਨੂੰ ਆਪਣੀ ਪਤਨੀ ਦੇ ਗੁੰਮ ਹੋਣ ਦੀ ਸ਼ਿਕਾਇਤ ਦਿੱਤੀ ਸੀ। 11 ਜਨਵਰੀ 2022 ਦੀ ਰਾਤ ਨੂੰ ਉਸ ਦੀ 40 ਸਾਲਾ ਪਤਨੀ ਬਾਜ਼ਾਰ ਗਈ ਸੀ ਪਰ ਕਾਫੀ ਦੇਰ ਤੱਕ ਨਹੀਂ ਆਈ। ਅਗਲੇ ਦਿਨ ਘਰ ਤੋਂ ਕੁਝ ਦੂਰ ਹੀ ਉਸ ਦੀ ਪਤਨੀ ਦੀ ਲਾਸ਼ ਮਿਲੀ। ਪੁਲਿਸ ਨੇ ਜਾਂਚ ਸ਼ੁਰੂ ਕੀਤੀ, ਪਰ ਹਤਿਆਰੇ ਦਾ ਕੁਝ ਪਤਾ ਨਹੀਂ ਲੱਗਾ। ਦੋ ਸਾਲ ਬਾਅਦ ਜਦੋਂ ਮੋਨੂ ਫੜਿਆ ਗਿਆ, ਤਾਂ ਉਸ ਨੇ ਐੱਮਬੀਏ ਵਿਦਿਆਰਥੀ ਅਤੇ ਮਲੋਇਆ ਵਿਚ ਔਰਤ ਦੀ ਜਬਰ ਜਨਾਹ-ਹੱਤਿਆ ਦੀ ਵਾਰਦਾਤ ਕਬੂਲ ਕਰ ਲਈ ਸੀ।