ਸੜਕ ਪਾਰ ਕਰ ਰਹੇ ਨੌਜਵਾਨ ਨੂੰ ਵਿਰੋਧ ਕਰਨ ’ਤੇ ਦੁਬਾਰਾ ਮਾਰੀ ਟੱਕਰ
- ਗਾਲੀ-ਗਲੋਚ ਕਰਦੇ ਹੋਏ
Publish Date: Mon, 23 Feb 2026 07:08 PM (IST)
Updated Date: Mon, 23 Feb 2026 07:13 PM (IST)

- ਗਾਲੀ-ਗਲੋਚ ਕਰਦੇ ਹੋਏ ਫ਼ਰਾਰ ਹੋਇਆ ਮੁਲਜ਼ਮ ਗ੍ਰਿਫ਼ਤਾਰ ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਕਾਰ ਚਾਲਕ ਨੇ ਸੜਕ ਪਾਰ ਕਰ ਰਹੇ ਨੌਜਵਾਨ ਨੂੰ ਟੱਕਰ ਮਾਰੀ। ਇਸ ਤੋਂ ਵੀ ਵੱਧ ਜਦੋਂ ਜ਼ਖ਼ਮੀ ਨੌਜਵਾਨ ਨੇ ਚਾਲਕ ਨੂੰ ਹੌਲੀ ਚਲਾਉਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮ ਨੇ ਕਾਰ ਮੁੜ ਕੇ ਵਾਪਸ ਆ ਕੇ ਦੁਬਾਰਾ ਉਸ ਨੂੰ ਟੱਕਰ ਮਾਰੀ। ਵਾਰਦਾਤ ਦੇ ਬਾਅਦ ਮੁਲਜ਼ਮ ਗਾਲ਼ਾਂ ਕੱਢਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖਮੀ ਨੌਜਵਾਨ ਦੀ ਪਛਾਣ ਮੋਹਾਲੀ ਦੇ ਸੈਕਟਰ-127 ਸਥਿਤ ਪਾਮ ਸਿਟੀ ਵਾਸੀ ਅਮਿਤ ਕੁਮਾਰ ਦੇ ਰੂਪ ਵਿਚ ਹੋਈ ਹੈ। ਉਹ ਪੇਸ਼ੇ ਤੋਂ ਟੈਕਸੀ ਚਾਲਕ ਹਨ। ਪੁਲਿਸ ਨੇ ਆਰੋਪੀ ਦੀ ਪਛਾਣ ਸ਼ਵਨੀਤ ਗਰੇਵਾਲ ਵਾਸੀ ਫਾਜ਼ਿਲਕਾ ਦੇ ਰੂਪ ਵਿਚ ਕੀਤੀ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਜ਼ਮਾਨਤ ਤੇ ਰਿਹਾਈ ਦੇ ਦਿੱਤੀ ਗਈ ਹੈ। ਪੀੜਤ ਅਮਿਤ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਇਹ ਘਟਨਾ ਸਵੇਰੇ ਲਗਪਗ 10 ਵਜੇ ਦੀ ਹੈ। ਉਹ ਸੜਕ ਪਾਰ ਕਰ ਰਹੇ ਸਨ, ਜਦੋਂ ਸੈਕਟਰ-19 ਤੋਂ ਸੈਕਟਰ-17 ਵੱਲ ਜਾ ਰਹੀ ਮੈਟੈਲਿਕ ਗਰੇ ਰੰਗ ਦੀ ਸੁਵਿਫਟ ਡਿਜਾਇਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰੀ। ਜਦੋਂ ਉਨ੍ਹਾਂ ਨੇ ਚਾਲਕ ਨੂੰ ਹੌਲੀ ਚਲਾਉਣ ਦਾ ਇਸ਼ਾਰਾ ਕੀਤਾ, ਤਾਂ ਉਹ ਚਰਚ ਦੇ ਨੇੜੇ ਬਣੇ ਰਾਊਂਡਅਬਾਊਟ ਤੋਂ ਗੱਡੀ ਮੁੜ ਕੇ ਵਾਪਸ ਆਇਆ ਅਤੇ ਤੇਜ਼ ਰਫ਼ਤਾਰ ਨਾਲ ਉਨ੍ਹਾਂ ਵੱਲ ਵਧਿਆ। ਕਾਰ ਉਨ੍ਹਾਂ ਦੀਆਂ ਲੱਤਾਂ ਨਾਲ ਟੱਕਰਾਈ, ਜਿਸ ਕਾਰਨ ਉਹ ਸੜਕ ਤੇ ਗਿਰ ਪਏ। ਡਿੱਗਣ ਤੋਂ ਬਾਅਦ ਚਾਲਕ ਨੇ ਕਾਰ ਦਾ ਸ਼ੀਸ਼ਾ ਹੇਠਾਂ ਕਰ ਕੇ ਉਨ੍ਹਾਂ ਨੂੰ ਗਾਲੀਆਂ ਦਿੱਤੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਨੇ ਸੂਝਬੂਝ ਦਿਖਾਉਂਦਿਆਂ ਵਾਹਨ ਦਾ ਨੰਬਰ ਨੋਟ ਕਰ ਲਿਆ ਅਤੇ ਪੁਲਿਸ ਨੂੰ ਸੌਂਪ ਦਿੱਤਾ। ਘਟਨਾ ਦੇ ਸਮੇਂ ਉਨ੍ਹਾਂ ਦੇ ਮਿੱਤਰ ਵੀਰਿੰਦਰ ਕੁਮਾਰ ਨੇ ਵੀ ਪੂਰੀ ਵਾਰਦਾਤ ਦੇਖੀ। ਹਾਦਸੇ ਤੋਂ ਬਾਅਦ ਜ਼ਖ਼ਮੀ ਨੂੰ ਪਹਿਲਾਂ ਸਰਕਾਰੀ ਮਲਟੀਸਪੈਸ਼ਲਿਟੀ ਹਸਪਤਾਲ (ਜੀਐੱਮਐੱਸਐੱਚ-16) ਲਿਜਾਇਆ ਗਿਆ, ਜਿੱਥੇ ਪ੍ਰਾਇਮਰੀ ਇਲਾਜ ਦੇ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਡਾਕਟਰਾਂ ਮੁਤਾਬਿਕ ਉਨ੍ਹਾਂ ਦੀ ਖੱਬੀ ਲੱਤ ਵਿਚ ਫਰੈਕਚਰ ਆਇਆ ਹੈ ਅਤੇ ਸਰਜਰੀ ਕੀਤੀ ਗਈ ਹੈ। ਮਾਮਲੇ ਵਿਚ ਸੈਕਟਰ-19 ਥਾਣਾ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਨਾਲ ਜੁੜੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।