ਕੋਰੋਨਾ ਦਾ ਵਧਿਆ ਖੌਫ਼, ਚੰਡੀਗੜ੍ਹ 'ਚ ਕੋਰੋਨਾ ਨਾਲ ਪਹਿਲੀ ਮੌਤ; ਜਾਣੋ ਕਿਥੋਂ ਦਾ ਸੀ ਮਰੀਜ਼
ਕੋਰੋਨਾ ਵਾਇਰਸ ਨੇ ਪੰਜਾਬ 'ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਵੇਲੇ ਦੀ ਵੱਡੀ ਖ਼ਬਰ ਚੰਡੀਗੜ੍ਹ ਤੋਂ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ 'ਚ ਕੋਰੋਨਾ ਨਾਲ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ 32 ਦੇ ਹਸਪਤਾਲ 'ਚ ਦਾਖ਼ਲ ਮਰੀਜ਼ ਦੀ ਮੌਤ ਹੋ ਗਈ ਹੈ।
Publish Date: Wed, 28 May 2025 01:27 PM (IST)
Updated Date: Wed, 28 May 2025 03:21 PM (IST)

ਜੈ ਸਿੰਘ ਛਿੱਬਰ, ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਪੰਜਾਬ 'ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਵੇਲੇ ਦੀ ਵੱਡੀ ਖ਼ਬਰ ਚੰਡੀਗੜ੍ਹ ਤੋਂ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ 'ਚ ਕੋਰੋਨਾ ਨਾਲ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ 32 ਦੇ ਹਸਪਤਾਲ 'ਚ ਦਾਖ਼ਲ ਮਰੀਜ਼ ਦੀ ਮੌਤ ਹੋ ਗਈ ਹੈ।
ਮਰੀਜ਼ ਲੁਧਿਆਣਾ ਤੋਂ ਚੰਡੀਗੜ੍ਹ 'ਚ ਕੀਤਾ ਗਿਆ ਸੀ ਰੈਫਰ
ਦੱਸ ਦਈਏ ਕਿ ਇਹ ਕੋਰੋਨਾ ਦਾ ਮਰੀਜ਼ ਲੁਧਿਆਣਾ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ। 40 ਸਾਲਾ ਵਿਅਕਤੀ ਦੀ ਕੁਝ ਦਿਨ ਪਹਿਲਾਂ ਹੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਮਰੀਜ਼ ਨੂੰ 3 ਦਿਨਾਂ ਤੋਂ ਸਾਹ ਲੈਣ 'ਚ ਕਾਫ਼ੀ ਔਖ ਹੋ ਰਹੀ ਸੀ। ਅਜਿਹੀ ਹਾਲਤ 'ਚ ਜਦੋਂ ਮਰੀਜ਼ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਹੋਇਆ ਤਾਂ ਡਾਕਟਰਾਂ ਨੇ ਕੋਵਿਡ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ।
23 ਮਈ ਨੂੰ ਯਮੁਨਾਨਗਰ ਦੀ 51 ਸਾਲਾ ਔਰਤ ਮੋਹਾਲੀ 'ਚ ਕੋਵਿਡ ਪਾਜ਼ੇਟਿਵ ਪਾਈ ਗਈ ਸੀ
ਦੱਸਿਆ ਜਾ ਰਿਹਾ ਹੈ ਕਿ ਮਰੀਜ਼ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਸੀ। ਹਸਪਤਾਲ ਪ੍ਰਸ਼ਾਸਨ ਵੱਲੋਂ ਕੋਰੋਨਾ ਨੂੰ ਧਿਆਨ 'ਚ ਰੱਖਦੇ ਹੋਏ 10 ਬੈੱਡ ਦਾ ਵਿਸ਼ੇਸ਼ ਆਈਸੋਲੇਸ਼ਨ ਯੂਨਿਟ ਤਿਆਰ ਕੀਤਾ ਗਿਆ ਹੈ ਤਾਂ ਜੋ ਭਵਿੱਖ 'ਚ ਹੋਰ ਅਜਿਹੇ ਮਾਮਲਿਆਂ ਨਾਲ ਨਜਿੱਠਿਆ ਜਾ ਸਕੇ। ਇਸ ਤੋਂ ਪਹਿਲਾਂ 23 ਮਈ ਨੂੰ ਹਰਿਆਣਾ ਦੇ ਯਮੁਨਾਨਗਰ ਦੀ ਇੱਕ 51 ਸਾਲਾ ਔਰਤ ਮੋਹਾਲੀ 'ਚ ਕੋਵਿਡ ਪਾਜ਼ੇਟਿਵ ਪਾਈ ਗਈ ਸੀ। ਉਹ ਪੰਜਾਬ 'ਚ ਇੱਕ ਧਾਰਮਿਕ ਇਕੱਠ 'ਚ ਸ਼ਾਮਲ ਹੋਣ ਲਈ ਆਈ ਸੀ।
ਚੌਕਸੀ ਵਧੀ, ਕੋਵਿਡ ਟੈਸਟਿੰਗ ਤੇਜ਼ ਹੋ ਗਈ
ਪੀਜੀਆਈ ਅਤੇ ਜੀਐਮਸੀਐਚ-32 ਨੇ ਕੋਵਿਡ ਟੈਸਟਿੰਗ ਅਤੇ ਨਿਗਰਾਨੀ ਵਧਾ ਦਿੱਤੀ ਹੈ। ਪੀਜੀਆਈ ਮਾਹਿਰ ਡਾ. ਪੀਵੀਐਮ ਲਕਸ਼ਮੀ ਨੇ ਕਿਹਾ ਕਿ ਇਸ ਸਮੇਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪਰ ਕੋਵਿਡ ਦੀ ਅਨਿਸ਼ਚਿਤ ਪ੍ਰਕਿਰਤੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਖੰਘ, ਬੁਖਾਰ ਜਾਂ ਜ਼ੁਕਾਮ ਵਰਗੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਟੈਸਟ ਕਰਵਾਇਆ ਜਾਵੇ।
ਡਾ. ਲਕਸ਼ਮੀ ਨੇ ਇਹ ਵੀ ਕਿਹਾ ਕਿ ਮੌਜੂਦਾ ਟੀਕਾਕਰਨ ਅਜੇ ਵੀ ਪ੍ਰਭਾਵਸ਼ਾਲੀ ਹੈ ਪਰ ਜੇਕਰ ਨਵਾਂ ਰੂਪ ਤੇਜ਼ੀ ਨਾਲ ਫੈਲਦਾ ਹੈ ਤਾਂ ਬੂਸਟਰ ਖੁਰਾਕ ਜਾਂ ਨਵੀਂ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾ ਸਕਦੀ ਹੈ।