ਕਾਂਗਰਸੀ ਆਗੂ ਵੱਲੋਂ ਸ਼੍ਰੀ ਖਾਟੂ ਸ਼ਾਮ ਸੰਧਿਆ ਦਾ ਪੋਸਟਰ ਰਿਲੀਜ਼
ਕਾਂਗਰਸੀ ਆਗੂ ਵੱਲੋਂ ਸ੍ਰੀ ਖਾਟੂ ਸ਼ਾਮ ਸੰਧਿਆ ਦਾ ਪੋਸਟਰ ਰਿਲੀਜ਼
Publish Date: Mon, 11 May 2026 09:45 PM (IST)
Updated Date: Mon, 11 May 2026 09:48 PM (IST)
ਸ਼੍ਰੀ ਗਣੇਸ਼, ਪੰਜਾਬੀ ਜਾਗਰਣ, ਕੁਰਾਲੀ : ਸ਼੍ਰੀ ਖਾਟੂ ਸ਼ਾਮ ਭਗਤਾਂ ਵੱਲੋਂ ਸਥਾਨਕ ਡਵਾਈਨ ਪੈਲੇਸ ਵਿਖੇ 16 ਮਈ ਸ਼ਨਿਚਰਵਾਰ ਨੂੰ ਕਰਵਾਈ ਜਾ ਰਹੀ ਸ਼੍ਰੀ ਖਾਟੂ ਸ਼ਾਮ ਸੰਧਿਆ ਦਾ ਪੋਸਟਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਦੱਸਿਆ ਕਿ ਕਰਵਾਈ ਜਾ ਰਹੀ ਸ੍ਰੀ ਖਾਟੂ ਸ਼ਾਮ ਸੰਧਿਆ ਵਿਚ ਸ਼ਾਮ 7:30 ਵਜੇ ਅਖੰਡ ਜੋਤੀ ਪ੍ਰਗਟ ਕੀਤੀ ਜਾਵੇਗੀ। ਸ਼੍ਰੀ ਖਾਟੂ ਸ਼ਾਮ ਮਹਾਰਾਜ ਲਈ ਤਿਆਰ ਕੀਤੇ 36 ਭੋਜ ਦਾ ਪ੍ਰਸ਼ਾਦ ਲਾਇਆ ਜਾਵੇਗਾ। ਇਸ ਸੰਧਿਆ ਵਿਚ ਭਾਜਨ ਸਮਰਾਟ ਸੰਜੇ ਮਿੱਤਲ ਅਤੇ ਗੁਣਗਾਨ ਕਰਤਾ ਯਦੂਵੰਸ਼ੀ ਬਰਦਰਜ਼ ਆਈਆਂ ਸੰਗਤਾਂ ਨੂੰ ਭਜਨਾ ਰਾਹੀਂ ਸ਼੍ਰੀ ਖਾਟੂ ਸ਼ਾਹ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਨਗੇ। ਇਸ ਮੌਕੇ ਗੁਰਪ੍ਰਤਾਪ ਸਿੰਘ ਪਟਿਆਲਾ ਵੱਲੋਂ ਸਮੂਹ ਸੰਗਤਾਂ ਨੂੰ ਇਸ ਸੰਧਿਆ ਵਿਚ ਹਾਜ਼ਰੀ ਭਰ ਕੇ ਸ਼੍ਰੀ ਖਾਟੂ ਸ਼ਾਮ ਜੀ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ ਬੇਨਤੀ ਕੀਤੀ ਗਈ। ਇਸ ਮੌਕੇ ਰਾਜਨ ਗੁਪਤਾ, ਲਵਿਸ਼, ਅਨੁਜ ਗੁਪਤਾ, ਅਨਿਲ ਵਿਨਾਇਕ, ਵਿਕਰਮ ਕਥੂਰੀਆ, ਰਣਜੀਤ ਸਿੰਘ ਕਾਕਾ, ਮੁਕੇਸ਼ ਰਾਣਾ, ਪ੍ਰਿੰਸ ਸ਼ਰਮਾ ਸਮੇਤ ਵੱਖ-ਵੱਖ ਪਤਵੰਤੇ ਹਾਜ਼ਰ ਸਨ।