ਟੈਂਪੂ ਟਰੈਵਲ ਤੇ ਆਲੂਆਂ ਦੀ ਭਰੀ ਟਰਾਲੀ ਦੀ ਟੱਕਰ
ਟੈਂਪੂ ਟਰੈਵਲ ਅਤੇ ਆਲੂਆਂ ਦੀ ਭਰੀ ਟਰਾਲੀ ਦੀ ਟੱਕਰ,
Publish Date: Mon, 11 May 2026 09:22 PM (IST)
Updated Date: Mon, 11 May 2026 09:24 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਗੁਲਮੋਹਰ ਸਿਟੀ ਖਰੜ ਨੇੜੇ ਫਲਾਈਓਵਰ ’ਤੇ ਟਰਾਲੀ ਟਰੈਕਟਰ ਅਤੇ ਟੈਂਪ ਵਿਚ ਬੁਰੀ ਤਰ੍ਹਾਂ ਟੱਕਰ ਹੋ ਗਈ, ਜਿਸ ਕਾਰਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਹਾਦਸਾ ਸਵਖ਼ਤੇ ਉਸ ਸਮੇਂ ਵਾਪਰਿਆ ਜਦੋਂ ਟਰੈਕਟਰ-ਟਰਾਲੀ ਆਲੂਆਂ ਦੀ ਭਰੀ ਸੜਕ ’ਤੇ ਮੌਜੂਦ ਸੀ ਅਤੇ ਪਿੱਛੋਂ ਟੈਂਪੂ ਟਰੈਵਲ ਜੋ ਕਿ ਬਹੁਤ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਜਿਸ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਖ਼ਤਰਨਾਕ ਸੀ ਟੈਂਪੂ ਟਰੈਵਲ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਟਰੈਕਟਰ ਟਰਾਲੀ ਦਾ ਵੀ ਕਾਫ਼ੀ ਨੁਕਸਾਨ ਹੋਇਆ। ਹਾਦਸੇ ਦੀ ਸੂਚਨਾ ਮਿਲਦੇ ਸਾਰ ਟ੍ਰੈਫਿਕ ਪੁਲਿਸ ਅਤੇ ਹੋਰ ਅਧਿਕਾਰੀਆਂ ਵੱਲੋਂ ਕਰੇਨ ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਸੜਕ ਤੋਂ ਹਟਾਇਆ ਗਿਆ। ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਤਕਰੀਬਨ ਚਾਰ ਤੋਂ ਪੰਜ ਘੰਟੇ ਇਸ ਸੜਕ ’ਤੇ ਆਵਾਜਾਈ ਬਿਲਕੁਲ ਹੀ ਬੰਦ ਹੋ ਗਈ ਸੀ। ਹਾਦਸੇ ਵਿਚ ਜ਼ਖ਼ਮੀ ਵਿਅਕਤੀ ਫਿਲਹਾਲ ਖ਼ਤਰੇ ਤੋਂ ਬਾਹਰ ਹਨ ਪਰ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।