ਸਿਟੀਜ਼ਨ ਵੈੱਲਫੇਅਰ ਕਲੱਬ ਵੱਲੋਂ 23 ਨੂੰ ਕੈਂਪ ਲਾਉਣ ਦਾ ਫ਼ੈਸਲਾ
ਸਿਟੀਜ਼ਨ ਵੈਲਫੇਅਰ ਕਲੱਬ ਵੱਲੋਂ 23 ਮਾਰਚ ਨੂੰ ਕੈਂਪ ਲਾਉਣ ਦਾ ਫ਼ੈਸਲਾ,
Publish Date: Mon, 23 Feb 2026 06:26 PM (IST)
Updated Date: Mon, 23 Feb 2026 06:28 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਸਿਟੀਜ਼ਨ ਵੈੱਲਫੇਅਰ ਕਲੱਬ ਖਰੜ ਦੀ ਅਹਿਮ ਬੈਠਕ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਦੇਸੂਮਾਜਰਾ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ’ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ 23 ਮਾਰਚ ਨੂੰ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਅਤੇ ਚੈੱਕਅਪ ਕੈਂਪ ਲਾਇਆ ਜਾਵੇਗਾ। ਕਲੱਬ ਦੇ ਜਨਰਲ ਸਕੱਤਰ ਪ੍ਰਿੰ. ਗੁਰਮੀਤ ਖਰੜ, ਅਸ਼ੋਕ ਬਜਹੇੜੀ, ਬਲਵਿੰਦਰ ਸਿੰਘ ਰਤੋਂ ਨੇ ਦੱਸਿਆ ਕਿ ਕਲੱਬ ਵੱਲੋਂ ਲੋੜਵੰਦ ਮਰੀਜ਼ਾਂ ਦਾ 23 ਮਾਰਚ ਨੂੰ ਅੱਖਾਂ ਦਾ ਜਨਰਲ ਚੈੱਕਅੱਪ ਕੀਤਾ ਜਾਵੇਗਾ ਅਤੇ 24 ਮਾਰਚ ਤੋਂ ਲਗਾਤਾਰ ਚਿੱਟੇ ਮੋਤੀਆ ਦੇ ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ। ਸੀਨੀਅਰ ਮੈਂਬਰ ਜਾਗਰ ਸਿੰਘ, ਮੰਗਤ ਵਰਮਾ, ਸ਼ਿਸ਼ੂ ਪਾਲ ਨੇ ਦੱਸਿਆ ਕਿ ਇਹ ਕਲੱਬ ਦਾ 31ਵਾਂ ਕੈਂਪ ਹੈ। ਕੈਂਪ ਵਿਚ ਮਰੀਜ਼ਾਂ ਨੂੰ ਲੈਂਜ, ਦਵਾਈਆਂ, ਐਨਕਾਂ ਆਦਿ ਕਲੱਬ ਵੱਲੋਂ ਦਿੱਤੀਆਂ ਜਾਣਗੀਆਂ। ਬੈਠਕ ਵਿਚ ਹਾਜ਼ਰ ਅਮਰਜੀਤ ਸਿੰਘ, ਜਸਵਿੰਦਰ ਸਿੰਘ ਨਿਆਮੀਆਂ, ਜਗਤਾਰ ਸਿੰਘ, ਬਹਾਦਰ ਸਿੰਘ, ਸਰਪੰਚ ਜਸਪਾਲ ਸਿੰਘ, ਦਲਜੀਤ ਸਿੰਘ ਨੇ ਕੈਂਪ ਨੂੰ ਸਫ਼ਲ ਬਣਾਉਣ ਲਈ ਵਧ ਤੋਂ ਵਧ ਲੋੜਵੰਦ ਮਰੀਜ਼ਾਂ ਤਕ ਪਹੁੰਚ ਕੀਤੀ ਜਾਵੇ।