ਜ਼ੀਰਕਪੁਰ ਦੇ ਬਲਟਾਣਾ ਖ਼ੇਤਰ ਦੇ ਵਾਰਡ ਨੰਬਰ 5 ਏਕਤਾ ਵਿਹਾਰ ਕਲੋਨੀ 'ਚ ਗੰਦੇ ਪਾਣੀ ਨਾਲ ਹੋਣ ਵਾਲੇ ਹੈਜਾ ਨੇ ਤੇਜ਼ੀ ਨਾਲ ਪੈਰ ਪਸਾਰਨ ਦੇ ਮਾਮਲੇ ਸਾਹਮਣੇ ਆਉਣ 'ਤੇ ਸਿਹਤ ਵਿਭਾਗ ਜਿੱਥੇ ਚੌਕਸ ਹੈ। ਬੀਤੇ ਕੱਲ੍ਹ ਹੈਜੇ ਕਾਰਨ ਇੱਕ ਤਿੰਨ ਸਾਲਾ ਬੱਚੀ ਦੀ ਮੌਤ ਤੋਂ ਬਾਅਦ ਸੋਮਵਾਰ ਨੂੰ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਜਦਕਿ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ

ਜੇ ਐੱਸ ਕਲੇਰ, ਜ਼ੀਰਕਪੁਰ
ਜ਼ੀਰਕਪੁਰ ਦੇ ਬਲਟਾਣਾ ਖ਼ੇਤਰ ਦੇ ਵਾਰਡ ਨੰਬਰ 5 ਏਕਤਾ ਵਿਹਾਰ ਕਲੋਨੀ 'ਚ ਗੰਦੇ ਪਾਣੀ ਨਾਲ ਹੋਣ ਵਾਲੇ ਹੈਜਾ ਨੇ ਤੇਜ਼ੀ ਨਾਲ ਪੈਰ ਪਸਾਰਨ ਦੇ ਮਾਮਲੇ ਸਾਹਮਣੇ ਆਉਣ 'ਤੇ ਸਿਹਤ ਵਿਭਾਗ ਜਿੱਥੇ ਚੌਕਸ ਹੈ। ਬੀਤੇ ਕੱਲ੍ਹ ਹੈਜੇ ਕਾਰਨ ਇੱਕ ਤਿੰਨ ਸਾਲਾ ਬੱਚੀ ਦੀ ਮੌਤ ਤੋਂ ਬਾਅਦ ਸੋਮਵਾਰ ਨੂੰ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਜਦਕਿ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਦਸਿਆ ਜਾ ਰਿਹਾ ਹੈ। ਜਿਸ ਉਪਰੰਤ ਖ਼ੇਤਰ ਦਹਿਸ਼ਤ ਦਾ ਆਲਮ ਹੈ । ਖੇਤਰ 'ਚ ਕਈ ਬੱਚੇ ਅਤੇ ਨੌਜਵਾਨ ਉਲਟੀ ਦਸਤ ਨਾਲ ਪੀੜਤ ਪਾਏ ਗਏ , ਜਿਨਾਂ੍ਹ 'ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਵਾਰਡ ਨੰਬਰ- 5 ਦੇ ਲੋਕਾਂ ਦਾ ਦੋਸ਼ ਹੈ ਕਿ ਵਾਰਡ ਵਿੱਚ ਕਈ ਦਿਨ ਤੋਂ ਸੀਵਰੇਜ ਓਵਰਫਲੋ ਦੀ ਸਮਸਿਆ ਚੱਲੀ ਆ ਰਹੀ ਸੀ ਜਿਸ ਸਬੰਧੀ ਅਖ਼ਬਾਰਾਂ ਵਲੋਂ ਖ਼ਬਰ ਨਸ਼ਰ ਕਰਨ ਤੇ ਵਾਰਡ ਕੌਂਸਲਰ ਨੇ ਤਲਖੀ 'ਚ ਆ ਕੇ ਪੱਤਰਕਾਰਾਂ ਨੂੰ ਅੱਖਾ ਦੀ ਜਾਂਚ ਕਰਵਾਉਣ ਦੀ ਸਲਾਹ ਤੱਕ ਦੇ ਦਿੱਤੀ ਸੀ ਅਤੇ ਫੇਸਬੁੱਕ ਤੇ ਲਾਈਵ ਹੋ ਕੇ ਵਾਰਡ 'ਚ ਅਜਿਹੀ ਕਿਸੇ ਸਮਸਿਆ ਨਾ ਹੋਣ ਦਾ ਦਾਅਵਾ ਕੀਤਾ ਸੀ ਪਰ ਉਨ੍ਹਾ ਵਲੋਂ ਪਾਈ ਪੋਸਟ ਨੇ ਪ੍ਰਸ਼ਾਸ਼ਨ ਦਾ ਧਿਆਨ ਇਸ ਸਮਸਿਆ ਵੱਲ ਨਹੀ ਜਾਣ ਦਿੱਤਾ ਜਿਸ ਨੇ ਦੋ ਕੀਮਤੀ ਜਾਨਾ ਲੈ ਲਈਆ। ਅੱਜ ਡਾਕਟਰਾਂ ਦੀ ਟੀਮ ਏਕਤਾ ਵਿਹਾਰ 'ਚ ਪਹੁੰਚਕੇ ਲੋਕਾਂ ਨੂੰ ਇਲਾਜ਼ ਦਾ ਭਰੋਸਾ ਦਵਾਇਆ ਉਥੇ ਹੀ ਖੇਤਰ ਵਿੱਚ ਹੈਜਾ ਫੈਲਣ ਤੋਂ ਬਾਅਦ ਸਥਾਨਕ ਪ੍ਰਸ਼ਾਸ਼ਨ ਪੱਬਾਂ ਭਾਰ ਹੋ ਗਿਆ ਹੈ ਜਿਸ ਵਲੋਂ ਪ੍ਰਭਾਵਿਤ ਖੇਤਰ ਦੀ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਪੀਣ ਲਈ ਟੈਂਕਰਾਂ ਰਾਹੀ ਪਾਣੀ ਮੁਹਈਆ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਹੁਣ ਤਕ ਏਕਤਾ ਵਿਹਾਰ 'ਚ 171 ਮਾਮਲੇ ਪਾਏ ਗਏ ਹਨ ਜਿਨਾਂ੍ਹ 'ਚੋਂ 4 ਨੂੰ ਰੈਫਰ ਕੀਤਾ ਗਿਆ ਹੈ ਉੱਥੇ ਹੀ ਮਿ੍ਤਕ ਵਿਅਕਤੀਆਂ ਦੀ ਰਿਪੋਰਟ ਦਾ ਇੰਤਜ਼ਾਰ ਹੈ । ਹਾਸਲ ਜਾਣਕਾਰੀ ਅਨੁਸਾਰ ਬਲਟਾਣਾ ਦੀ ਏਕਤਾ ਵਿਹਾਰ ਕਾਲੋਨੀ ਅਤੇ ਸਦਾਸ਼ਿਵ ਇਨਕਲੇਵ ਕਾਲੋਨੀ 'ਚ ਕੁਝ ਦਿਨ ਤੋਂ ਸੀਵਰੇਜ ਓਵਰਫਲੋ ਦੀ ਸਮਸਿਆ ਚੱਲ ਰਹੀ ਸੀ। ਇਸ ਦੌਰਾਨ ਪੀਣ ਵਾਲੇ ਪਾਣੀ ਦੀ ਮਿਲਾਵਟੀ ਸਪਲਾਈ ਹੋਣ ਕਾਰਨ ਲੋਕ ਪੇਟ ਦੀਆ ਬਿਮਾਰੀਆਂ ਦੀ ਸ਼ਿਕਾਇਤ ਕਰ ਰਹੇ ਸਨ। ਇਸ ਦੌਰਾਨ ਅਚਾਨਕ ਦੋ ਦਿਨ ਤੋਂ ਖੇਤਰ ਵਿੱਚ ਲੋਕਾਂ ਨੂੰ ਦਸਤ ਅਤੇ ਉਲਟੀ ਦੀ ਸਮਸਿਆ ਕਾਰਨ ਪੰਚਕੁਲਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ ਇਸ ਦੌਰਾਨ ਬੀਤੇ ਕਲ ਏਕਤਾ ਵਿਹਾਰ ਕਾਲੋਨੀ ਦੀ ਤਿੰਨ ਸਾਲਾ ਬੱਚੀ ਸੁਨੈਨਾ ਦੀ ਮੌਤ ਹੋ ਗਈ ਸੀ ਜਦਕਿ ਅੱਜ ਉਸੇ ਮਕਾਨ 'ਚ ਰਹਿੰਦੇ ਕਰੀਬ 30 ਸਾਲਾ ਰਵਿੰਦਰ ਕੁਮਾਰ ਦੀ ਚੰਡੀਗੜ੍ਹ ਸੈਕਟਰ 32 ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਪੰਚਕੂਲਾ ਸਿਵਲ ਹਸਪਤਾਲ ਵਲੋਂ ਭੇਜੀ ਰਿਪੋਰਟ ਨੇ ਸਥਾਨਕ ਪ੍ਰਸ਼ਾਸ਼ਨ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਦੇਰ ਰਾਤ 12 ਵਜੇ ਤਕ ਬਲਟਾਣਾ ਖੇਤਰ ਦੀਆ ਪ੍ਰਭਾਵਿਤ ਕਾਲੋਨੀਆ ਦੇ ਘਰਾਂ ਦੀ ਜਾਂਚ ਕੀਤੀ ਗਈ ਸੀ ਅਤੇ ਅੱਜ ਸਿਹਤ ਵਿਭਾਗ ਵਲੋਂ ਏਕਤਾ ਵਿਹਾਰ ਕਾਲੋਨੀ ਵਿੱਚ ਕੈਂਪ ਲਗਾਇਆ ਗਿਆ ਜਿੱਥੇ 171 ਲੋਕਾਂ ਦੀ ਜਾਂਚ ਕੀਤੀ ਗਈ ਅਤੇ ਚਾਰ ਜ਼ਿਆਦਾ ਹਾਲਤ ਖਰਾਬ ਵਾਲੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਸਿਹਤ ਵਿਭਾਗ ਵਲੋਂ ਸਿਵਲ ਸਰਜਣ ਆਦਰਸ਼ਪਾਲ ਕੌਰ ਦੇ ਨਿਰਦੇਸ਼ਾ ਤੇ 426 ਘਰਾਂ ਦੇ ਪਾਣੀ ਦੀ ਜਾਂਚ ਕੀਤੀ ਗਈ ਅਤੇ 300 ਪੈਕਟ ਓ ਆਰ ਐਸ ਦੇ ਵੰਡਣ ਤੋਂ ਇਲਾਵਾ 1000 ਗੋਲੀਆ ਕਲੋਰੀਨ ਦੀਆਂ ਵੰਡੀਆਂ ਗਈਆਂ। ਸਿਹਤ ਵਿਭਾਗ ਦੇ ਡਾਕਟਰਾਂ ਵਲੋਂ ਪੁਸਟੀ ਕੀਤੀ ਗਈ ਹੈ ਕਿ ਇਸ ਖੇਤਰ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਕਾਰਨ ਹੀ ਇਸ ਬਿਮਾਰੀ ਨੇ ਪੈਰ ਫੈਲਾਏ ਹਨ। ਏਕਤਾ ਵਿਹਾਰ ਕਾਲੋਨੀ ਦਾ ਦੌਰਾ ਕਰਨ ਸਮੇ ਸਿਵਲ ਸਰਜਣ ਨੇ ਕਿਹਾ ਕਿ ਸਮਸਿਆ ਦਾ ਹਲ ਹੋਣ ਤੱਕ ਲੋਕ ਸਰਕਾਰੀ ਸਪਲਾਈ ਦਾ ਪਾਣੀ ਪੀਣ ਤੋਂ ਗੁਰੇਜ ਕਰਨ ਅਤੇ ਜੇਕਰ ਕਿਸੇ ਮਜ਼ਬੂਰੀ 'ਚ ਪਾਣੀ ਪੀਣਾ ਪੈਂਦਾ ਹੈ ਤਾਂ ਪਾਣੀ ਨੂੰ ਉਬਾਲ ਲਿਆ ਜਾਵੇ। ਉਨਾਂ੍ਹ ਕਿਹਾ ਕਿ ਕਿਸੇ ਵੀ ਸਿਹਤ ਸਹੂਲਤ ਜਾਂ ਸਮਸਿਆ ਸਬੰਧੀ ਲੋਕ 108 ਨੰਬਰ ਤੇ ਫੋਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਨਗਰ ਕੌਂਸਲ ਪ੍ਰਧਾਨ ਉਦੇਵੀਰ ਸਿੰਘ ਿਢੱਲੋਂ ਨੇ ਅਪਣੀ ਨਗਰ ਕੌਂਸ਼ਲ ਦੀ ਟੀਮ ਨਾਲ ਮੌਕੇ ਦਾ ਦੌਰਾ ਕਰਕੇ ਖੇਤਰ ਵਿੱਚ ਸਪਲਾਈ ਹੋ ਰਹੀ ਸਰਕਾਰੀ ਪਾਣੀ ਦੀ ਸਪਲਾਈ ਨੂੰ ਬੰਦ ਕਰਵਾ ਕੇ ਟੈਂਕਰਾਂ ਰਾਹੀ ਪਾਣੀ ਸਪਲਾਈ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ੍ਹ ਮੌਕੇ ਤੇ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਤਾਂ ਜੋ ਹੰਗਾਮੀ ਸੂਰਤ 'ਚ ਮਰੀਜ਼ਾਂ ਨੂੰ ਹਸਪਤਾਲ ਲਿਜਾਇਆ ਜਾ ਸਕੇ। ਇਸ ਤੋਂ ਇਲਾਵਾ ਮੌਕੇ 'ਤੇ ਪੁੱਜੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਗਿਰੀਸ਼ ਵਰਮਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਕੀਤੇ ਕਿ ਬਿਨਾ ਕਲੋਰੀਨ ਕਿਸੇ ਵੀ ਖੇਤਰ ਵਿੱਚ ਪਾਣੀ ਦੀ ਸਪਲਾਈ ਨਾ ਕੀਤੀ ਜਾਵੇ। ਉਨਾਂ੍ਹ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਬਿਮਾਰੀ ਫੈਲਣ ਦੀ ਜੜ੍ਹ ਨੂੰ ਲਭਿਆ ਜਾ ਰਿਹਾ ਹੈ ਅਤੇ ਜਲਦ ਹੀ ਨੁਕਸ ਲੱਭ ਕੇ ਸਮਸਿਆ ਦਾ ਹੱਲ ਕਰਵਾ ਲਿਆ ਜਾਵੇਗਾ। ਉਨਾਂ੍ਹ ਕਿਹਾ ਕਿ ਸਮਸਿਆ ਦਾ ਹੱਲ ਹੋਣ ਤੱਕ ਨਗਰ ਕੌਂਸਲ ਦੀ ਟੀਮ ਏਕਤਾ ਵਿਹਾਰ ਕਾਲੋਨੀ ਵਿੱਚ ਤੈਨਾਤ ਰਹੇਗੀ।
------
ਪ੍ਰਦੂਸ਼ਿਤ ਪਾਣੀ ਨਾਲ ਫੈਲੀ ਬਿਮਾਰੀ
ਵਰਣਨਯੋਗ ਹੈ ਕਿ ਬੀਤੀ ਦਿਨੀ ਏਕਤਾ ਵਿਹਾਰ ਵਿਚ ਅਚਾਨਕ ਲੋਕਾਂ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਹੋਈ । ਇਸ ਦੇ ਬਾਅਦ ਰੋਗ ਇਕ ਘਰ ਤੋਂ ਦੂਜੇ ਘਰ ਤਕ ਫੈਲਣ ਲੱਗਾ ਅਤੇ ਕਈ ਲੋਕ ਇਸ ਬੀਮਾਰੀ ਦੀ ਲਪੇਟ ਵਿਚ ਆ ਗਏ। ਸੂਚਨਾ ਮਿਲਦੇ ਹੀ ਸੋਮਵਾਰ ਨੂੰ ਸਿਹਤ ਵਿਭਾਗ ਅਤੇ ਨਗੇ ਕੌਂਸਲ ਜ਼ੀਰਕਪੁਰ ਦੇ ਅਧਿਕਾਰੀ ਖ਼ੇਤਰ ਵਿਚ ਪਹੁੰਚੇ ਤੇ ਬੀਮਾਰ ਲੋਕਾਂ ਨੂੰ ਦਵਾਈਆਂ ਵੰਡੀਆਂ। ਡਾਕਟਰਾਂ ਦੇ ਅਨੁਸਾਰ ਖ਼ੇਤਰ ਵਿਚ ਪਾਣੀ ਦੀ ਨਿਕਾਸੀ ਠੀਕ ਨਹੀਂ ਹੋਣ ਨਾਲ ਪੀਣ ਵਾਲੇ ਪਾਣੀ ਦੇ ਨਾਲ ਗੰਦੇ ਪਾਣੀ ਮਿਲ ਗਿਆ, ਜਿਸ ਕਾਰਨ ਹੈਜਾ ਫੈਲਿਆ ਹੈ। ਮੌਕੇ 'ਤੇ ਪਹੁੰਚੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਅਕਸਰ ਲੋਕ ਸ਼ੁਰੂਆਤ ਵਿਚ ਹੈਜੇ ਦੇ ਲੱਛਣਾਂ ਦੀ ਪਹਿਚਾਣ ਨਹੀਂ ਕਰ ਪਾਉਂਦੇ ਹਨ, ਜਿਸਦੀ ਵਜ੍ਹਾ ਇਹ ਸਮੱਸਿਆ ਗੰਭੀਰ ਹੋ ਜਾਂਦੀ ਹੈ । ਹੈਜੇ ਦੇ ਸ਼ੁਰੂਆਤੀ ਲੱਛਣਾ ਵਿਚ ਉਲਟੀਆਂ ਅਤੇ ਦਸਤ ਦੀ ਸਮੱਸਿਆ ਹੁੰਦੀ ਹੈ । ਜੇਕਰ ਇਕ-ਦੋ ਵਾਰ ਤੋਂ ਜ਼ਿਆਦਾ ਅਜਿਹੀ ਸਮੱਸਿਆ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨਾਂ੍ਹ ਦੱਸਿਆ ਕਿ ਦੂਸ਼ਿਤ ਖਾਣਾ ਜਾਂ ਪਾਣੀ ਪੀਣ ਨਾਲ ਹੈਜੇ ਦੇ ਬੈਕਟਰੀਆਂ ਸਰੀਰ ਵਿਚ ਦਾਖਲ ਹੋ ਜਾਂਦੇ ਹਨ । ਇਸਦੇ ਬਾਅਦ ਇਹ ਬੈਕਟੀਰੀਆਂ ਤੇਜੀ ਨਾਲ ਸ਼ਰੀਰ 'ਤੇ ਹਮਲਾ ਕਰਦੇ ਹਨ ਜਿਸਦੇ ਨਾਲ ਪਤਲੇ ਦਸਤ ਅਤੇ ਉੱਲਟੀਆਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ । ਇਹ ਰੋਗ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਸਿੱਧੇ ਨਹੀਂ ਫੈਲਦੇ। ਇਸ ਲਈ ਬਿਮਾਰ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਬੀਮਾਰ ਹੋਣ ਦਾ ਕੋਈ ਖ਼ਤਰਾ ਨਹੀਂ ਹੁੰਦਾ। ਹੈਜਾ ਦਾ ਇੰਫੈਕਸ਼ਨ ਹੋਣ 'ਤੇ 3 ਤੋਂ 6 ਘੰਟੇ ਵਿਚ ਰੋਗੀ ਨੂੰ ਵਾਰ-ਵਾਰ ਉਲਟੀਆਂ ਅਤੇ ਦਸਤ ਲੱਗਣ ਲੱਗਦੇ ਹਨ। ਕੋਈ ਇਲਾਜ਼ ਨਾ ਲੈਣ 'ਤੇ ਹੌਲੀ-ਹੌਲੀ ਇਹ ਸਮੱਸਿਆ ਘਾਤਕ ਰੂਪ ਲੈ ਲੈਂਦੀ ਹੈ ਤੇ ਰੋਗੀ ਦਾ ਬਲੱਡ ਪ੍ਰਰੈਸ਼ਰ ਘੱਟ ਹੋਣ ਲੱਗਦਾ ਹੈ ।
------
ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ : ਐੱਸਐੱਮਓ
ਸੰਪਰਕ ਕਰਨ 'ਤੇ ਐੱਸਐੱਮਓ ਢਕੋਲੀ ਡਾ. ਪੋਮੀ ਨੇ ਦੱਸਿਆ ਕਿ ਜਾਣਕਾਰੀ 'ਚ ਹੁਣ ਤਕ 182 ਲੋਕਾਂ ਦੀ ਜਾਂਚ ਕੀਤੀ ਗਈ ਹੈ ਜਿਨਾਂ੍ਹ ਵਿੱਚੋਂ 171 ਕੇਸ ਆਏ ਹਨ ਜਿਨਾਂ੍ਹ ਵਿੱਚੋਂ 4 ਨੂੰ ਰੈਫਰ ਕਰ ਦਿੱਤਾ ਗਿਆ ਹੈ ਅਤੇ ਇਕ ਬੱਚੇ ਸਮੇਤ ਹੁਣ ਤਕ 2 ਦੀ ਮੌਤ ਹੋ ਚੁੱਕੀ ਹੈ । ਸਿਹਤ ਵਿਭਾਗ ਦੇ ਵਲੋਂ ਸੈਪਲ ਰਿਪੋਰਟ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ । ਵਿਭਾਗ ਦੇ ਵੱਲੋਂ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇ ਨਾਲ ਦਵਾਈਆਂ ਵੰਡਣਾ ਸ਼ੁਰੂ ਕੀਤਾ ਜਾ ਰਿਹਾ ਹੈ ਉਥੇ ਹੀ ਏਕਤਾ ਵਿਹਾਰ ਵਿੱਚ ਲਗਾਏ ਗਏ ਕੈਂਪ ਦੌਰਾਨ 750 ਓ.ਆਰ.ਐੱਸ ਦੇ ਪੈਕੇਟ ਵੰਡੇ ਗਏ ਹਨ ਅਤੇ ਕਲੋਰੀਨ ਦਾ ਿਛਡਕਾਵ ਵੀ ਕੀਤਾ ਗਿਆ ਹੈ।