ਈਸੀਐੱਚਐੱਸ ਘਪਲਾ, ਝੂਠੇ ਬਿੱਲ,

ਈਸੀਐੱਚਐੱਸ ਘਪਲਾ, ਝੂਠੇ ਬਿੱਲ, ਝੂਠੀ ਲੈਬ ਰਿਪੋਰਟ ਤੇ ਝੂਠੇ ਮਰੀਜ਼
ਡਾਕਟਰਾਂ ਤੇ ਹਸਪਤਾਲ ਮਾਲਕਾਂ ਤੋਂ ਪੁੱਛ-ਗਿੱਛ ਜਾਰੀ
ਵਰਿੰਦਰ ਸਿੰਘ ਰਾਵਤ, ਜਾਗਰਣ, ਚੰਡੀਗੜ੍ਹ : ਈਸੀਐੱਚਐੱਸ ਘਪਲੇ ’ਚ ਟਰਾਈਸਿਟੀ ਦੇ ਇੱਕ ਦਰਜਨ ਤੋਂ ਵੱਧ ਪ੍ਰਾਈਵੇਟ ਹਸਪਤਾਲ ਸ਼ਾਮਿਲ ਸਨ। ਸੀਬੀਆਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਹਸਪਤਾਲਾਂ ਨੇ ਮੰਥਨ ਹੈਲਥ ਕੇਅਰ ਦੇ ਨਾਲ ਮਿਲ ਕੇ ਕਰੋੜਾਂ ਦੇ ਝੂਠੇ ਕਲੇਮ ਲਏ। ਇਹੀ ਨਹੀਂ, ਜਾਂਚ ਵਿੱਚ ਝੂਠੇ ਬਿੱਲ, ਝੂਠੀਆਂ ਦਵਾਈਆਂ ਅਤੇ ਇੰਜੈਕਸ਼ਨਾਂ ਦੇ ਨਾਲ-ਨਾਲ ਝੂਠੀ ਲੈਬ ਰਿਪੋਰਟ ਵੀ ਸੀਬੀਆਈ ਨੂੰ ਮਿਲੀ ਹੈ। ਸਭ ਤੋਂ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਸੀਬੀਆਈ ਨੂੰ ਮਰੀਜ਼ ਵੀ ਝੂਠੇ ਮਿਲੇ ਹਨ, ਜਿਨ੍ਹਾਂ ਦੇ ਨਾਮ 'ਤੇ ਕਲੇਮ ਲਿਆ ਗਿਆ।
ਸੀਬੀਆਈ ਨੇ ਟਰਾਈਸਿਟੀ ਦੇ 9 ਪ੍ਰਾਈਵੇਟ ਹਸਪਤਾਲਾਂ ਦੇ ਰਿਕਾਰਡ ਜਬਤ ਕੀਤੇ ਸਨ। ਇਸ ਰਿਕਾਰਡ ਦੇ ਆਧਾਰ 'ਤੇ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਜਿਹੜੇ ਮਰੀਜ਼ਾਂ ਦੇ ਨਾਮ 'ਤੇ ਕਲੇਮ ਲਏ ਗਏ ਉਹ ਹਸਪਤਾਲ ਵਿੱਚ ਕਦੇ ਦਾਖ਼ਲ ਹੀ ਨਹੀਂ ਹੋਏ। ਓਪੀਡੀ ਵਿੱਚ ਜਾਂਚ ਲਈ ਆਏ ਮਰੀਜ਼ਾਂ ਨੂੰ ਗੰਭੀਰ ਦੱਸ ਕੇ ਉਹਨਾਂ ਨੂੰ ਆਈਸੀਯੂ ਅਤੇ ਵੈਂਟੀਲੇਟਰ 'ਤੇ ਦਿਖਾ ਦਿੱਤਾ ਗਿਆ। ਆਪਣੇ ਸਟਾਰ ਤੇ ਹੀ ਝੂਠੀ ਲੈਬ ਰਿਪੋਰਟ ਤਿਆਰ ਕਰ ਕੇ ਉਹਨਾਂ ਨੂੰ ਮਹਿੰਗੇ ਇੰਜੈਕਸ਼ਨ ਅਤੇ ਦਵਾਈਆਂ ਲਿਖੀਆਂ ਗਈਆਂ।
ਡਾਕਟਰਾਂ ਤੋਂ ਪੁੱਛਗਿੱਛ
ਸੀਬੀਆਈ ਹੁਣ ਇਸ ਕੇਸ ’ਚ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਅਤੇ ਚਲਾਉਣ ਵਾਲਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਮੰਥਨ ਹੈਲਥ ਕੇਅਰ ਦੇ ਡਾਇਰੈਕਟਰ ਡਾਕਟਰ ਵਿਕਾਸ ਅਤੇ ਡਾਕਟਰ ਰਿੰਪਲ ਗੁਪਤਾ ਦੇ ਨਾਲ-ਨਾਲ ਕੇਅਰ ਹਸਪਤਾਲ ਤੇ ਧਰਮ ਹਸਪਤਾਲ ਦੇ ਮਾਲਕ ਡਾਕਟਰ ਅਜੇ ਅਗਰਵਾਲ ਤੋਂ ਪੁੱਛਗਿੱਛ ਦੀ ਤਿਆਰੀ ’ਚ ਹੈ। ਧਰਮ ਹਸਪਤਾਲ ਦਾ ਸਾਰਾ ਰਿਕਾਰਡ ਮੰਥਨ ਹੈਲਥ ਕੇਅਰ ਦੇ ਦਫਤਰ ’ਚ ਮਿਲਿਆ ਸੀ। ਧਰਮ ਹਸਪਤਾਲ ਵਿੱਚ ਦਾਖਲ ਈਸੀਐੱਚਐੱਸ ਮਰੀਜ਼ਾਂ ਦੀ ਨਕਲੀ ਲੈਬ ਰਿਪੋਰਟ ਵੀ ਸੀਬੀਆਈ ਦੇ ਹੱਥ ਲੱਗੀ ਹੈ। ਧਰਮ ਤੇ ਕੇਅਰ ਹਸਪਤਾਲ ਵਿੱਚ ਕਈ ਮਰੀਜ਼ ਕਈ ਵਾਰੀ ਦਾਖਲ ਦਿੱਸੇ ਗਏ।
ਮਰੀਜ਼ਾਂ ਤੋਂ ਵੀ ਪੁੱਛਗਿੱਛ
ਸੀਬੀਆਈ ਉਹਨਾਂ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ, ਜਿਨ੍ਹਾਂ ਨੂੰ ਕਈ ਵਾਰੀ ਦਾਖਲ ਦਿਖਾਇਆ ਗਿਆ। ਇਨ੍ਹਾਂ ’ਚ ਜ਼ਿਆਦਤਰ ਮਰੀਜ਼ ਹਿਮਾਚਲ ਅਤੇ ਪੰਜਾਬ ਦੇ ਹਨ। ਇਹਨਾਂ ਮਰੀਜ਼ਾਂ ਨੇ ਵੀ ਮੰਨਿਆ ਹੈ ਕਿ ਉਹ ਤਾਂ ਰੁਟੀਨ ਚੈੱਕਅਪ ਲਈ ਗਏ ਸਨ। ਇਹਨਾਂ ਮਰੀਜ਼ਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਨਾਮ ਤੇ ਪ੍ਰਾਈਵੇਟ ਹਸਪਤਾਲਾਂ ਨੇ ਵੱਡੇ ਨਕਲੀ ਕਲੇਮ ਲਏ।
ਈਸੀਐੱਚਐੱਸ ਅਧਿਕਾਰੀਆਂ ਦੀ ਮਿਲੀਭੁਗਤ
ਇਸ ਕੇਸ ਵਿੱਚ ਸੀਬੀਆਈ ਈਸੀਐੱਚਐੱਸ ਦੇ ਅਧਿਕਾਰੀਆਂ ਦੀ ਮਿਲੀਭੁਗਤ ਦੀ ਵੀ ਜਾਂਚ ਕਰ ਰਹੀ ਹੈ। ਜਾਂਚ ਕਰ ਰਹੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਰਕਾਰੀ ਅਧਿਕਾਰੀਆਂ ਦੀ ਮਿਲੀਭਗਤ ਦੇ ਬਿਨਾਂ ਇਹ ਕੰਮ ਨਹੀਂ ਹੋ ਸਕਦਾ। ਇਹ ਕਲੇਮ ਸਮੇਂ ਸਾਹਮਣੇ ਆਉਣਾ ਚਾਹੀਦਾ ਸੀ ਕਿ ਮਰੀਜ਼ਾਂ ਦੀ ਵਾਰ-ਵਾਰ ਭਰਤੀ ਕਿਵੇਂ ਹੋ ਰਹੀ ਹੈ।